ਜਾਗਰਣ ਬਿਊਰੋ, ਨਵੀਂ ਦਿੱਲੀ : ਦਿੱਲੀ ਸਮੇਤ ਪੂਰੇ ਦੇਸ਼ 'ਚ ਕੋਰੋਨਾ ਦੇ ਵੱਧਦੇ ਇਨਫੈਕਸ਼ਨ ਨੂੰ ਦੇਖਦਿਆਂ ਸਰਕਾਰ ਨੇ ਜੇਈਈ ਮੇਨਸ ਤੇ ਨੀਟ ਦੀਆਂ ਜੁਲਾਈ 'ਚ ਤਜਵੀਜ਼ਸ਼ੁਦਾ ਪ੍ਰਰੀਖਿਆਵਾਂ ਨੂੰ ਟਾਲ਼ ਦਿੱਤੀਆਂ। ਹੁਣ ਇਹ ਪ੍ਰਰੀਖਿਆਵਾਂ ਸਤੰਬਰ 'ਚ ਹੋਣਗੀਆਂ। ਨਾਲ ਹੀ ਜੇਈਈ ਐਡਵਾਂਸ ਦੀ ਵੀ ਪ੍ਰਰੀਖਿਆ ਹੁਣ ਸਤੰਬਰ 'ਚ ਹੋਵੇਗੀ। ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਇਨ੍ਹਾਂ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ। ਫਿਲਹਾਲ ਇਹ ਪ੍ਰਰੀਖਿਆਵਾਂ ਜੁਲਾਈ ਤੇ ਅਗਸਤ 'ਚ ਵੱਖ-ਵੱਖ ਤਰੀਕਾਂ 'ਚ ਤਜਵੀਜ਼ਸ਼ੁਦਾ ਸਨ। ਇਸ ਦੇ ਨਾਲ ਹੀ ਇਹ ਵੀ ਸਾਫ਼ ਹੋ ਗਿਆ ਹੈ ਕਿ ਆਈਆਈਟੀ ਸਮੇਤ ਦੂਜੇ ਸਾਰੇ ਉਚ ਸਿੱਖਿਆ ਸੰਸਥਾਨਾਂ 'ਚ ਨਵਾਂ ਵਿਦਿਅਕ ਸੈਸ਼ਨ ਹੁਣ ਸਤੰਬਰ ਤੋਂ ਬਾਅਦ ਹੀ ਸ਼ੁਰੂ ਹੋਵੇਗਾ।

ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਪ੍ਰਰੀਖਿਆਵਾਂ ਨੂੰ ਲੈ ਕੇ ਬਣਾਈ ਗਈ ਉੱਚ ਪੱਧਰੀ ਕਮੇਟੀ ਦੀ ਸਿਫਾਰਸ਼ 'ਤੇ ਜੁਲਾਈ ਤੇ ਅਗਸਤ 'ਚ ਤਜਵੀਜ਼ਸ਼ੁਦਾ ਜੇਈਈ ਮੇਨਸ, ਜੇਈਈ ਐਡਵਾਂਸ ਤੇ ਨੀਟ ਦੀਆਂ ਪ੍ਰਰੀਖਿਆਵਾਂ ਨੂੰ ਟਾਲ਼ਣ ਦਾ ਐਲਾਨ ਕੀਤਾ ਹੈ। ਨਾਲ ਹੀ ਇਨ੍ਹਾਂ ਪ੍ਰਰੀਖਿਆਵਾਂ ਲਈ ਜੋ ਨਵੀਆਂ ਤਰੀਕਾਂ ਐਲਾਨੀਆਂ ਹਨ, ਉਸ ਤਹਿਤ ਜੇਈਈ ਮੇਨਸ ਦੀ ਪ੍ਰਰੀਖਿਆ ਹੁਣ ਇਕ ਤੋਂ ਛੇ ਸਤੰਬਰ ਵਿਚਾਲੇ ਹੋਵੇਗੀ, ਜਦਕਿ ਜੇਈਈ ਐਡਵਾਂਸ ਦੀ ਪ੍ਰਰੀਖਿਆ ਹੁਣ 27 ਸਤੰਬਰ ਨੂੰ ਹੋਵੇਗੀ। ਉਥੇ ਨੀਟ (ਨੈਸ਼ਨਲ ਐਲੀਜੀਵਿਲਟੀ-ਕਮ-ਐਂਟ੍ਰੈਂਸ ਟੈਸਟ) ਦੀ ਪ੍ਰੀਖਿਆ 13 ਸਤੰਬਰ ਨੂੰ ਹੋਵੇਗੀ। ਇਸ ਵਿਚਾਲੇ ਨਿਸ਼ੰਕ ਨੇ ਵਿਦਿਆਰਥੀਆਂ ਨੂੰ ਪ੍ਰਰੀਖਿਆਵਾਂ ਦੀ ਤਿਆਰੀ ਲਈ ਮਿਲੇ ਸਮੇਂ ਨੂੰ ਹੋਰ ਬਿਹਤਰ ਤਰੀਕੇ ਨਾਲ ਵਰਤਣ ਦਾ ਸੁਝਾਅ ਦਿੱਤਾ ਹੈ। ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਜੁਲਾਈ 'ਚ ਤਜਵੀਜ਼ਸ਼ੁਦਾ ਇਨ੍ਹਾਂ ਪ੍ਰੀਖਿਆਵਾਂ ਨੂੰ ਟਾਲ਼ਣ ਨੂੰ ਲੈ ਕੇ ਕਾਫੀ ਦਬਾਅ ਸੀ। ਮਾਪੇ ਤੇ ਵਿਦਿਆਰਥੀ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲਗਾਤਾਰ ਮੋਰਚਾ ਖੋਲ੍ਹੀ ਬੈਠੇ ਸਨ। ਉਥੇ ਕੋਰੋਨਾ ਇਨਫੈਕਸ਼ਨ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਨਿਸ਼ੰਕ ਨੇ ਵੀਰਵਾਰ ਨੂੰ ਹੀ ਨੈਸ਼ਨਲ ਟੈਸਟਿੰਗ ਏਜੰਸੀ ਦੇ ਡਾਇਰੈਕਟਰ ਜਨਰਲ ਦੀ ਅਗਵਾਈ 'ਚ ਪ੍ਰੀਖਿਆਵਾਂ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਇਕ ਉੱਚ ਪੱਧਰੀ ਕਮੇਟੀ ਬਣਾਈ ਸੀ। ਨਾਲ ਹੀ ਕਮੇਟੀ ਨਾਲ ਸ਼ੁੱਕਰਵਾਰ ਤਕ ਇਸ ਨੂੰ ਲੈ ਕੇ ਰਿਪੋਰਟ ਵੀ ਦੇਣ ਲਈ ਕਿਹਾ ਸੀ। ਇਸ ਦੌਰਾਨ ਕਮੇਟੀ ਨੇ ਸਿਹਤ ਖੇਤਰ ਨਾਲ ਜੁੜੇ ਮਾਹਰਾਂ ਨਾਲ ਚਰਚਾ ਤੋਂ ਬਾਅਦ ਪ੍ਰੀਖਿਆਵਾਂ ਫਿਲਹਾਲ ਟਾਲ਼ਣ ਦੀ ਸਿਫਾਰਸ਼ ਕੀਤੀ। ਨਾਲ ਹੀ ਇਨ੍ਹਾਂ ਦੀਆਂ ਨਵੀਆਂ ਤਰੀਕਾਂ ਸਤੰਬਰ 'ਚ ਤਜਵੀਜ਼ਸ਼ੁਦਾ ਹਨ ਜਿਸ ਨੂੰ ਬਾਅਦ 'ਚ ਮੰਤਰਾਲੇ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ।

Posted By: Susheel Khanna