ਆਨਲਾਈਨ ਡੈਸਕ, ਨਵੀਂ ਦਿੱਲੀ : JEE Advanced 2021 : ਜੇਕਰ ਤੁਸੀਂ ਜੇਈਈ ਐਡਵਾਂਸ 2021 ਪ੍ਰੀਖਿਆ ਦੀ ਤਿਆਰੀ ’ਚ ਜੁਟੇ ਹੋ ਅਤੇ ਪ੍ਰੀਖਿਆ ਲਈ ਹਾਲੇ ਤਕ ਅਪਲਾਈ ਨਹੀਂ ਕਰ ਸਕੇ ਤਾਂ ਘਬਰਾਓ ਨਾ, ਭਾਰਤੀ ਉਦਯੋਗਿਕੀ ਸੰਸਥਾਨ (ਆਈਆਈਟੀ) ਖੜਗਪੁਰ ਦੁਆਰਾ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਇਕ ਦਿਨ ਲਈ ਵਧਾ ਦਿੱਤੀ ਹੈ। ਜੇਈਈ ਐਡਵਾਂਸ 2021 ਪ੍ਰੀਖਿਆ ਲਈ ਉਮੀਦਵਾਰ ਹੁਣ ਕੱਲ੍ਹ, 21 ਸਤੰਬਰ 2021 ਦੀ ਰਾਤ 11.59 ਵਜੇ ਤਕ ਅਪਲਾਈ ਕਰ ਸਕਦੇ ਹਨ। ਹਾਲਾਂਕਿ, ਸੰਸਥਾਨ ਦੁਆਰਾ ਅਪਲਾਈ ਕਰਨ ਦੌਰਾਨ 2800 ਰੁਪਏ ਐਗਜ਼ਾਮ ਫ਼ੀਸ ਭਰਨ ਦੀ ਆਖ਼ਰੀ ਤਰੀਕ ਨਹੀਂ ਵਧਾਈ ਗਈ, ਭਾਵ ਉਮੀਦਵਾਰਾਂ ਨੂੰ 21 ਸਤੰਬਰ 2021 ਦੀ ਰਾਤ 11.59 ਵਜੇ ਤਕ ਹੀ ਪ੍ਰੀਖਿਆ ਫ਼ੀਸ ਵੀ ਭਰਨੀ ਹੋਵੇਗੀ। ਦੱਸ ਦੇਈਏ ਕਿ ਭਾਰਤੀ ਉਦਯੋਗਿਕੀ ਸੰਸਥਾਨ (ਆਈਆਈਟੀ) ਖੜਗਪੁਰ ਦੁਆਰਾ ਇਸੀ ਸਾਲ ਦੀ ਜੇਈਈ ਐਡਵਾਂਸ ’ਚ ਸ਼ਮੂਲੀਅਤ ਲਈ ਜ਼ਰੂਰੀ ਰਜਿਸਟ੍ਰੇਸ਼ਨ ਲਈ ਐਪਲੀਕੇਸ਼ਨ ਵਿੰਡੋ ਅੱਜ 20 ਸਤੰਬਰ 2021 ਨੂੰ ਬੰਦ ਕੀਤੀ ਜਾਣੀ ਸੀ।

ਦੇਸ਼ ਭਰ ਦੇ ਕੁੱਲ 23 ਭਾਰਤੀ ਉਦਯੋਗਿਕੀ ਸੰਸਥਾਨਾਂ ’ਚ ਵਿੱਦਿਅਕ ਪੱਧਰ 2021-22 ’ਚ ਦਾਖ਼ਲੇ ਲਈ ਉਮੀਦਵਾਰਾਂ ਦੀ ਚੋਣ ਲਈ ਜੇਈਈ ਐਡਵਾਂਸ ਪ੍ਰੀਖਿਆ 2021 ਆਈਆਈਟੀ ਖੜਗਪੁਰ ਦੁਆਰਾ 3 ਅਕਤੂਬਰ ਨੂੰ ਹੋਣੀ ਹੈ।

Posted By: Ramanjit Kaur