JEE Main Registration 2021 : ਨੈਸ਼ਨਲ ਟੈਸਟਿੰਗ ਏਜੰਸੀ (NTA) ਅੱਜ ਭਾਵ ਕਿ 24 ਜਨਵਰੀ ਨੂੰ ਫਰਵਰੀ ਸੈਸ਼ਨ ਲਈ ਜੇਈਈ ਮੇਨ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਬੰਦ ਕਰ ਦੇਵੇਗਾ। ਅਜਿਹੇ ’ਚ ਜੋ ਵੀ ਉਮੀਦਵਾਰ ਇਸ ਪ੍ਰੀਖਿਆ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਹ ਅਧਿਕਾਰਿਤ ਵੈਬਸਾਈਟ nta.nic.in ’ਤੇ ਪ੍ਰੀਖਿਆ ਲਈ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਕੋਲ ਦੂਸਰੇ ਅਤੇ ਤੀਸਰੇ ਸੈਸ਼ਨ ਲਈ ਅਪਲਾਈ ਕਰਨ ਦਾ ਵੀ ਵਿਕੱਲਪ ਹੈ। ਉਮੀਦਵਾਰ ਧਿਆਨ ਦੇਣ ਕਿ ਪ੍ਰੀਖਿਆ ਲਈ ਫ਼ੀਸ ਦਾ ਭੁਗਤਾਨ 24 ਜਨਵਰੀ 2021 ਤਕ ਕਰ ਸਕਦੇ ਹਨ। ਉਥੇ ਹੀ ਜੇਈਈ ਮੇਨ ਸੈਸ਼ਨ ਦਾ ਪਹਿਲਾਂ ਸੈਸ਼ਨ 23 ਫਰਵਰੀ ਤੋਂ 26, 2021 ਤਕ ਕਰਵਾਇਆ ਜਾਵੇਗਾ।

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ ਯਾਨੀ ਜੇਈਈ ਮੇਨ ਪ੍ਰੀਖਿਆ 2021 ਲਈ ਅਪਲਾਈ ਕਰਨ ਦੀ ਆਖ਼ਰੀ ਤਰੀਕ ਵਿਸਥਾਰਤ ਕਰ ਦਿੱਤੀ ਹੈ। ਇਸ ਸਬੰਧੀ ਅਧਿਕਾਰਤ ਵੈੱਬਸਾਈਟ 'ਤੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਅਨੁਸਾਰ, ਹੁਣ ਉਮੀਦਵਾਰ ਜੇਈਈ ਮੇਨ ਪ੍ਰੀਖਿਆ 2021 ਦੇ ਫਰਵਰੀ ਸੈਸ਼ਨ ਲਈ 23 ਜਨਵਰੀ, 2021 ਤਕ ਅਪਲਾਈ ਕਰ ਸਕਦੇ ਹਨ। ਇਸ ਤੋਂ ਪਹਿਲਾਂ ਅਪਲਾਈ ਕਰਨ ਦੀ ਆਖ਼ਰੀ ਤਰੀਕ 16 ਜਨਵਰੀ 2021 ਸੀ। ਅਜਿਹੇ ’ਚ ਜੋ ਵੀ ਪ੍ਰੀਖਿਆਰਥੀ ਫਰਵਰੀ ਸੈਸ਼ਨ ਲਈ ਅਪਲਾਈ ਕਰਨਾ ਚਾਹੁੰਦਾ ਹੈ, ਉਹ ਆਫੀਸ਼ੀਅਲ ਪੌਰਟਲ ’ਤੇ jeemain.nta.nic.in ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਉਮੀਦਵਾਰ ਧਿਆਨ ਰੱਖਣ ਕਿ ਅਪਲਾਈ ਕਰਨ ਦੀ ਆਖ਼ਰੀ ਤਰੀਕ ਤੋਂ ਪਹਿਲਾਂ ਅਪਲਾਈ ਕਰ ਦਿਓ, ਕਿਉਂਕਿ ਇਸਤੋਂ ਬਾਅਦ ਕੋਈ ਐਪਲੀਕੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ।

ਕੁਰੈਕਸ਼ਨ ਵਿੰਡੋ 19 ਜਨਵਰੀ ਤੋਂ 21 ਜਨਵਰੀ ਦੇ ਵਿਚਕਾਰ ਖੋਲ੍ਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵਿਦਿਆਰਥੀ ਧਿਆਨ ਦੇਣ ਕਿ ਅਪਲਾਈ ਫਾਰਮ 'ਚ ਜ਼ਿਆਦਾ ਸਾਵਧਾਨੀ ਵਰਤਣ ਤੇ ਇਹ ਦੇਖਣਾ ਚਾਹੀਦੈ ਕਿ ਜੇਈਈ ਅਪਲਾਈ ਫਾਰਮ 2021 ਠੀਕ ਢੰਗ ਨਾਲ ਭਰਿਆ ਗਿਆ ਹੈ, ਕਿਉਂਕਿ ਜੇਕਰ ਐਪਲੀਕੇਸ਼ਨ ਫਾਰਮ 'ਚ ਕੋਈ ਗੜਬੜ ਹੁੰਦੀ ਹੈ ਤਾਂ ਫਿਰ ਅਪਲਾਈ ਫਾਰਮ ਰਿਜੈਕਟ ਕਰ ਦਿੱਤਾ ਜਾਂਦਾ ਹੈ। ਦੱਸ ਦੇਈਏ ਕਿ ਜੇਈਈ ਮੇਨ ਪ੍ਰੀਖਿਆ 2021 ਚਾਰ ਸੈਸ਼ਨਾਂ 'ਚ ਕਰਵਾਈ ਜਾਵੇਗੀ। ਇਸ ਤਹਿਤ ਮਾਰਚ, ਅਪ੍ਰੈਲ ਤੇ ਮਈ 'ਚ ਪ੍ਰੀਖਿਆ ਲਈ ਜਾਵੇਗੀ।

JEE 2021 : ਜੇਈਈ ਮੇਨ ਪ੍ਰੀਖਿਆ ਲਈ ਇਸ ਤਰ੍ਹਾਂ ਕਰੋ ਆਨਲਾਈਨ ਅਪਲਾਈ

ਜੇਈਈ ਮੇਨ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਨ ਲਈ ਸਭ ਤੋਂ ਪਹਿਲੇ ਪੜਾਅ ’ਚ ਉਮੀਦਵਾਰਾਂ ਨੂੰ ਨਾਮ, ਜਨਮ ਤਰੀਕ, ਮੋਬਾਈਲ ਨੰਬਰ, ਈਮੇਲ ਪਤਾ ਆਦਿ ਜਿਹੇ ਵਿਵਰਣ ਦਰਜ ਕਰਕੇ ਰਜਿਸਟ੍ਰੇਸ਼ਨ ਕਰਨੀ ਹੋਵੇਗੀ। ਇਸਤੋਂ ਬਾਅਦ ਜੇਈਈ ਦੀ ਮੁੱਖ ਐਪਲੀਕੇਸ਼ਨ ਭਰਨੀ ਹੋਵੇਗੀ। ਜੇਈਈ ਮੁੱਖ 2021 ਰਜਿਸਟ੍ਰੇਸ਼ਨ ਤੋਂ ਬਾਅਦ ਉਮੀਦਵਾਰਾਂ ਨੂੰ ਉਮੀਦਵਾਰ ਪੌਰਟਲ ’ਤੇ ਲਾਗਇਨ ਕਰਨਾ ਹੋਵੇਗਾ ਅਤੇ ਫਾਰਮ ਦੇ ਸਾਰੇ ਜ਼ਰੂਰੀ ਵਿਵਰਣ ਜਿਵੇਂ ਪਰਸਨਲ ਕਮਿੳੂਨੀਕੇਸ਼ਨ ਅਤੇ ਐਜੂਕੇਸ਼ਨ ਦੀ ਡਿਟੇਲਜ਼ ਭਰਨੀ ਹੋਵੇਗੀ। ਇਸਤੋਂ ਬਾਅਦ ਦਸਤਾਵੇਜਾਂ ਨੂੰ ਡਾਊਨਲੋਡ ਕਰਨਾ ਹੋਵੇਗਾ। ਫਿਰ ਐਪਲੀਕੇਸ਼ਨ ਦੀ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ। ਫਿਰ ਆਖ਼ਰੀ ਪੜਾਅ ’ਚ, ਉਮੀਦਵਾਰਾਂ ਨੂੰ ਉਨ੍ਹਾਂ ਦੁਆਰਾ ਦਰਜ ਕੀਤੀਆਂ ਗਈਆਂ ਸਾਰੀਆਂ ਡਿਟੇਲਜ਼ ਦੀ ਸਮੀਖਿਆ ਕਰਨੀ ਹੋਵੇਗੀ ਅਤੇ ਅੰਤ ’ਚ ਜੇਈਈ ਮੇਨ 2021 ਦਾ ਫਾਰਮ ਜਮ੍ਹਾਂ ਕਰਨਾ ਹੋਵੇਗਾ। ਉਮੀਦਵਾਰ ਭਵਿੱਖ ਦੇ ਸੰਦਰਭ ਲਈ ਪਿੰ੍ਰਟ ਆੳੂਟ ਲੈ ਕੇ ਰੱਖ ਲੈਣ।

Posted By: Ramanjit Kaur