ISRO Recruitment 2019: ਸਰਕਾਰੀ ਨੌਕਰੀ ਪ੍ਰਾਪਤ ਕਰਨ ਵਾਲਿਆਂ ਲਈ ਸੁਨਹਿਰੀ ਮੌਕਾ ਹੈ। ਤੁਹਾਨੂੰ ਇਸਰੋ ਨਾਲ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ। ਇਸਰੋ ਨਾਲ ਕੰਮ ਕਰਨ ਲਈ ਤੁਹਾਨੂੰ ਕੁਝ ਯੋਗਤਾਵਾਂ ਦੀ ਲੋੜ ਹੋਵੇਗੀ। ਇਸਰੋ 'ਚ ਹੁਣ 86 ਅਸਾਮੀਆਂ ਨਿਕਲੀਆਂ ਹਨ। ਭਾਰਤੀ ਪੁਲਾੜ ਸੋਧ ਸੰਗਠਨ (ISRO)ਆਪਣੀ ਸਰਕਾਰੀ ਵੈੱਬਸਾਈਟ isro.gov.in 'ਤੇ ਆਫੀਸ਼ੀਅਲ ਜਾਬ ਨੋਟੀਫਿਕੇਸ਼ਨ ਰਾਹੀਂ ਤਕਨੀਸ਼ੀਅਨ, ਡਰਾਫਟਸਮੈਨ ਦੇ ਅਹੁਦਿਆਂ ਲਈ ਉਮੀਦਵਾਰਾਂ ਨੂੰ ਸੱਦਾ ਦੇ ਰਿਹਾ ਹੈ। ਜੋ ਲੋਕ ਪ੍ਰਸਿੱਧ ਪੁਲਾੜ ਏਜੰਸੀ ਨਾਲ ਕੰਮ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ 13 ਸਤੰਬਰ ਨੂੰ ਜਾਂ ਉਸ ਤੋਂ ਪਹਿਲਾਂ ਅਪਲਾਈ ਕਰਨਾ ਪਵੇਗਾ। ਅਪਲਾਈ ਕਰਨ ਦੀ ਪ੍ਰਕਿਰਿਆ ਸਿਰਫ਼ ਆਨਲਾਈਨ ਮੋਡ ਰਾਹੀਂ ਹੀ ਕੀਤੀ ਜਾ ਸਕਦੀ ਹੈ।


ਅਸਾਮੀਆਂ ਦੀ ਗਿਣਤੀ

86

ਅਸਾਮੀਆਂ ਦਾ ਵੇਰਵਾ

ਟੈਕਨੀਸ਼ੀਅਨ-39

ਡਰਾਫਟਸਮੈਨ-12

ਟੈਕਨੀਕਲ ਅਸਸਿਟੈਂਟ-35


ਵਿੱਦਿਅਕ ਯੋਗਤਾ

ਤਕਨੀਸ਼ੀਅਨ-ਬੀ ਲਈ ਐੱਨਸੀਐੱਲਸੀ ਤੋਂ ਪ੍ਰਸੰਗਿਕ ਟਰੇਡ 'ਚ ਐੱਸਐੱਸਐੱਲਸੀ/ਐੱਸਐੱਸਸੀ/ਮੈਟ੍ਰਿਕੁਲੇਸ਼ਨ ਪਾਸ+ਆਈਟੀਵੀਆਈ/ਐਨਟੀਸੀ/ਐੱਨਏਸੀਆਈ

ਡਰਾਫਟਸਮੈਨ ਲਈ : ਐੱਨਸੀਵੀਟੀ ਤੋਂ ਡਰਾਫਟਸਮੈਨ ਮਕੈਨੀਕਲ ਟਰੇਡ 'ਚ ਐੱਸਐੱਸਐੱਲਸੀ/ਐੱਸਐੱਸਸੀ/ਮੈਟ੍ਰਿਕੁਲੇਸ਼ ਪਾਸ+ਆਈਟੀਆਈ/ਐੱਨਟੀਸੀ/ਐੱਨਏਸੀ।

ਤਕਨੀਕ ਸਹਾਇਕ ਲਈ : ਕਿਸੇ ਮਾਨਤਾ ਪ੍ਰਾਪਤ ਰਾਜ ਬੋਰਡ ਨਾਲ ਸਬੰਧਿਤ ਵਿਭਾਗ 'ਚ ਇੰਜੀਨੀਅਰਿੰਗ ਦਾ ਪਹਿਲੀ ਸ੍ਰੇਣੀ ਡਿਪਲੋਮਾ।


ਉਮਰ ਹੱਦ

18 ਤੋਂ 35 ਸਾਲ


ਤਨਖ਼ਾਹ :

- ਤਕਨੀਸ਼ੀਅਨ ਬੀ-21,700 ਰੁਪਏ +ਡੀਏ

-ਡਰਾਫਟਸਮੈਨ-21700 + ਡੀਏ

-ਤਕਨੀਕੀ ਸਹਾਇਕ-44,99 ਰੁਪਏ +ਡੀਏ

Posted By: Jagjit Singh