ਜੇਐੱਨਐੱਨ, ਨਵੀਂ ਦਿੱਲੀ : ਇੰਡੀਅਨ ਆਇਲ ਵਿਚ ਅਪ੍ਰੈਂਟਿਸਸ਼ਿਪ ਦੇ ਮੌਕਿਆਂ ਦੀ ਉਡੀਕ ਕਰ ਰਹੇ ਉਮੀਦਵਾਰਾਂ ਲਈ ਨੌਕਰੀ ਦੀ ਖਬਰ। ਭਾਰਤ ਦੀ ਸਭ ਤੋਂ ਵੱਡੀ ਜਨਤਕ ਖੇਤਰ ਦੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈਓਸੀਐਲ) ਨੇ ਮਥੁਰਾ, ਪਾਣੀਪਤ, ਹਲਦੀਆ, ਬਰੌਨੀ ਤੇ ਹੋਰ ਥਾਵਾਂ 'ਤੇ ਸਥਿਤ ਰਿਫਾਇਨਰੀਆਂ ਵਿਚ ਅਪ੍ਰੈਂਟਿਸ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਟ੍ਰੇਡ ਅਪ੍ਰੈਂਟਿਸ ਤੇ ਟੈਕਨੀਸ਼ੀਅਨ ਅਪ੍ਰੈਂਟਿਸ (ਕੈਮੀਕਲ, ਮਕੈਨੀਕਲ, ਇਲੈਕਟ੍ਰੀਕਲ ਅਤੇ ਇੰਸਟਰੂਮੈਂਟੇਸ਼ਨ) ਨਿਗਮ ਦੁਆਰਾ ਜਾਰੀ ਇਸ਼ਤਿਹਾਰ ਅਨੁਸਾਰ 22 ਅਕਤੂਬਰ 2021 ਯੋਗ ਉਮੀਦਵਾਰਾਂ ਨੂੰ ਆਨਲਾਈਨ ਅਰਜ਼ੀਆਂ ਦਾ ਸੱਦਾ ਦਿੱਤਾ ਗਿਆ ਹੈ।

ਇਸ ਤਰ੍ਹਾਂ ਕਰੋ ਅਪਲਾਈ

ਆਈਓਸੀਐਲ ਅਪ੍ਰੈਂਟਿਸਸ਼ਿਪ ਲਈ ਅਰਜ਼ੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ ਤੇ ਉਮੀਦਵਾਰਾਂ ਨੂੰ ਬਿਨੈ ਕਰਨ ਲਈ ਅਧਿਕਾਰਤ ਭਰਤੀ ਪੋਰਟਲ, iocrefrecruit.in 'ਤੇ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਤੁਸੀਂ ਹੋਮ ਪੇਜ 'ਤੇ ਦਿੱਤੇ ਲਿੰਕ ਤੋਂ ਜਾਂ ਹੇਠਾਂ ਦਿੱਤੇ ਸਿੱਧੇ ਲਿੰਕ ਤੋਂ ਐਪਲੀਕੇਸ਼ਨ ਪੇਜ ਤੇ ਜਾ ਸਕਦੇ ਹੋ। ਉਮੀਦਵਾਰਾਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਆਨਲਾਈਨ ਅਰਜ਼ੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ ਤੇ ਉਮੀਦਵਾਰ ਆਪਣੀ ਅਰਜ਼ੀ 12 ਨਵੰਬਰ 2021 ਸ਼ਾਮ 5 ਵਜੇ ਤਕ ਆਨਲਾਈਨ ਜਮ੍ਹਾਂ ਕਰ ਸਕਣਗੇ।

Posted By: Sarabjeet Kaur