ਨਵੀਂ ਦਿੱਲੀ (ਜੇਐੱਨਐੱਨ) : ਪੱਛਮੀ ਮੱਧ ਰੇਲਵੇ ਨੇ ਅਪ੍ਰੇਂਟਿਸ ਦੀਆਂ ਅਸਾਮੀਆਂ ਨਾਲ ਅਰਜ਼ੀਆਂ ਮੰਗੀਆਂ ਹਨ। ਰੇਲਵੇ ਵਲੋਂ ਇਸ ਸਿਲਸਿਲੇ 'ਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਮੁਤਾਬਿਕ 4 ਅਕਤੂਬਰ ਤੋਂ ਅਪ੍ਰੇਂਟਿਸ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਜਾ ਚੁੱਕੀਆਂ ਹਨ ਤੇ ਅਪਲਾਈ ਕਰਨ ਦੀ ਆਖਰੀ ਤਰੀਕ 5 ਨਵੰਬਰ, 2019 ਹੈ। ਕੈਂਡੀਡੇਟਸ ਅਧਿਕਾਰਤ ਵੈੱਬਸਾਈਟ mponline.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦਾ ਦਸਵੀਂ ਪਾਸ ਹੋਣਾ ਜ਼ਰੂਰੀ ਹੈ, ਨਾਲ ਹੀ ਸਬੰਧਿਤ ਟਰੇਡ 'ਚ ਆਈਟੀਆਈ ਦਾ ਪ੍ਰਮਾਣ ਪੱਤਰ ਹੋਣਾ ਵੀ ਜ਼ਰੂਰੀ ਹੈ।

ਇਹ ਤਾਰੀਕਾਂ ਰੱਖੋ ਯਾਦ (Important Dates)-

ਆਨਲਾਈਨ ਅਪਲਾਈ ਕਰਨ ਦੀ ਪਹਿਲੀ ਤਾਰੀਕ -4 ਅਕਤੂਬਰ, 2019

ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਕ- 5 ਨਵੰਬਰ, 2019

ਅਸਾਮੀਆਂ ਦਾ ਵੇਰਵਾ (Vacancy Details)-

ਸੀਓਪੀਏ (COPA)- 3 ਅਸਾਮੀਆਂ

ਪਿੰਟਰ (Pinter) - 11 ਅਸਾਮੀਆਂ

ਵੈਲਡਰ (Welder) - 66 ਅਸਾਮੀਆਂ

ਮਸ਼ੀਨਿਸਟ (Machinist) - 10 ਅਸਾਮੀਆਂ

ਫਿਟਰ (Fitter) - 70 ਅਹੁਦੇ

ਕੁੱਲ - 160 ਅਹੁਦੇ

ਵਿਦਿਅਕ ਯੋਗਤਾ (Educational Qualification)-

ਸੀਓਪੀਏ- ਘੱਟੋ-ਘੱਟ 5 ਫ਼ੀਸਦੀ ਅੰਕਾਂ ਨਾਲ 10ਵੀਂ ਜਾਂ ਇਸ ਦੇ ਬਰਾਬਰ (10+2 ਸਿਸਟਮ 'ਚ) ਤੇ ਕੋਪਾ ਟਰੇਡ 'ਚ ITI

ਮਸ਼ੀਨਿਸਟ - ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ 10ਵੀਂ ਜਾਂ ਬਰਾਬਰ (10 + 2 ਸਿਸਟਮ 'ਚ) ਤੇ ਮਕੈਨਿਕ ਟਰੇਡ 'ਚ ITI

ਪਿੰਟਰ- ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ 10ਵੀਂ ਜਾਂ ਇਸ ਦੇ ਬਰਾਬਰ (10 +2 ਸਿਸਟਮ 'ਚ) ਤੇ ਪਿੰਟਰ ਟਰੇਡ 'ਚ ITI

ਵੈਲਡਰ (ਜੀਏਐੱਸ ਤੇ ਇਲੈਕਟ੍ਰਿਕ) - ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ ਦਸਵੀਂ ਜਾਂ ਬਰਾਬਰ (10 + 2 ਸਿਸਟਮ 'ਚ) ਅਤੇ ਵੈਲਡਰ ਟਰੇਡ 'ਚ ITI

ਫਿਟਰ- ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ ਦਸਵੀਂ ਜਾਂ (10 +2 ਬਰਾਬਰ) ਤੇ ਪਿੰਟਰ ਡਰੇਡ 'ਚ ITI

ਉਮਰ ਹੱਦ (Age Limit)

ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ 15 ਤੋਂ 24 ਸਾਲ ਵਿਚਕਾਰ ਹੋਣੀ ਚਾਹੀਦੀ ਹੈ।

ਇੰਝ ਹੋਵੇਗੀ ਚੋਣ

ਉਮੀਦਵਾਰਾਂ ਵਲੋਂ 10ਵੀਂ 'ਚ ਪ੍ਰਾਪਤ ਅੰਕਾਂ ਦੀ ਪਰਸੈਂਟੇਜ ਤੇ ਉਮਰ ਦਾ ਔਸਤ ਲੈ ਕੇ ਮੈਰਿਟ ਲਿਸਟ ਜਾਰੀ ਕੀਤੀ ਜਾਵੇਗੀ ਜਿਸ ਵਿਚ ਸਿਲੈਕਟਿਡ ਕੈਂਡੀਡੇਟਸ ਦੇ ਨਾਂ ਸ਼ਾਮਲ ਹੋਣਗੇ।

Posted By: Seema Anand