ਬਾਰ੍ਹਵÄ ਤੋਂ ਬਾਅਦ ਜ਼ਿਆਦਾਤਰ ਵਿਦਿਆਰਥੀ ਆਪਣੇ ਪਸੰਦੀਦਾ ਕੋਰਸ ’ਚ ਦਾਖ਼ਲਾ ਲੈ ਚੁੱਕੇ ਹੋਣਗੇ। ਕੁਝ ਵਿਦਿਆਰਥੀ ਅਜਿਹੇ ਵੀ ਹੋਣਗੇ, ਜਿਨ੍ਹਾਂ ਕਿਸੇ ਕਾਰਨ ਦਾਖ਼ਲਾ ਨਾ ਲਿਆ ਹੋਵੇ। ਅਜਿਹੇ ਵਿਦਿਆਰਥੀਆਂ ਨੂੰ ਪਰੇਸ਼ਾਨ ਹੋਣ ਦੀ ਥਾਂ ਕੋਈ ਅਜਿਹਾ ਸ਼ਾਰਟ ਟਰਮ ਕੋਰਸ ਕਰ ਲੈਣਾ ਚਾਹੀਦਾ ਹੈ, ਜਿਸ ਨਾਲ ਉਹ ਖ਼ੁਦ ਨੂੰ ਜੌਬ ਮਾਰਕੀਟ ਮੁਤਾਬਿਕ ਹੁਨਰਮੰਦ ਬਣਾ ਕੇ ਆਸਾਨੀ ਨਾਲ ਨੌਕਰੀ ਪ੍ਰਾਪਤ ਕਰਨ ਦੇ ਕਾਬਿਲ ਹੋ ਸਕਣ। ਅਜਿਹੇ ਕੋਰਸਾਂ ’ਚ ਡਿਜੀਟਲ ਮਾਰਕੀਟਿੰਗ, ਮੋਬਾਈਲ ਇੰਜੀਨੀਅਰਿੰਗ, ਹਾਰਡਵੇਅਰ ਨੈੱਟਵਰਕਿੰਗ, ਵੈੱਬ ਡਿਜ਼ਾਈਨਿੰਗ, ਕੰਪਿਊਟਰ ਅਕਾਊਂਟੈਂਸੀ, ਜੀਐੱਸਟੀ ਪ੍ਰੈਕਟੀਸ਼ਨਰ ਆਦਿ ਮੁੱਖ ਹਨ।

ਡਿਜੀਟਲ ਮਾਰਕਟਿੰਗ

ਸਮਾਰਟਫੋਨ ’ਤੇ ਇੰਟਰਨੈੱਟ ਕੁਨੈਕਟੀਵਿਟੀ ਵਧਣ ਨਾਲ ਡਿਜੀਟਲ ਮਾਰਕੀਟਿੰਗ ਅੱਜ ਦੇ ਦੌਰ ਦਾ ਤੇਜ਼ੀ ਨਾਲ ਉੱਭਰ ਰਿਹਾ ਖੇਤਰ ਹੈ। ਇਸ ਵਿਚ ਮੁੱਖ ਰੂਪ ’ਚ ਗੂਗਲ ਸਰਚ, ਸੋਸ਼ਲ ਮੀਡੀਆ (ਵ੍ਹਟਸਐਪ, ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ) ਈਮੇਲ ਤੇ ਵੈੱਬਸਾਈਟਸ ਦੀ ਵਰਤੋਂ ਕੀਤੀ ਜਾਂਦੀ ਹੈ। ਆਪਣੇ ਬ੍ਰਾਂਡ ਨੂੰ ਆਨਲਾਈਨ ਪ੍ਰਮੋਟ ਕਰਨ ਲਈ ਛੋਟੀਆਂ-ਵੱਡੀਆਂ ਕੰਪਨੀਆਂ ਅੱਜ ਮੀਡੀਆ ਮੈਨੇਜਰ/ਅਗਜ਼ੈਕਟਿਵ ਨੂੰ ਹਾਇਰ ਕਰ ਰਹੀਆਂ ਹਨ। ਇਨ੍ਹਾਂ ਦੇ ਵਧ ਰਹੇ ਰੁਝਾਨ ਨੂੰ ਵੇਖਦਿਆਂ ਅਗਲੇ ਦੋ-ਤਿੰਨ ਸਾਲਾਂ ’ਚ ਇਸ ਖੇਤਰ ਵਿਚ ਲੱਖਾਂ ਨੌਕਰੀਆਂ ਆਉਣ ਦੀ ਉਮੀਦ ਹੈ।

ਕੋਰਸ ਤੇ ਯੋਗਤਾ

ਇਸ ਖੇਤਰ ’ਚ ਆਉਣ ਲਈ ਕੋਰਸ ਦੇ ਨਾਲ-ਨਾਲ ਤੁਹਾਡੀ ਕਮਿਊਨੀਕੇਸ਼ਨ ਸਕਿੱਲ ਵਧੀਆ ਹੋਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਇੰਟਰਨੈੱਟ ਦੀ ਸਮਝ ਤੇ ਰਾਈਟਿੰਗ ਸਕਿੱਲ ਵੀ ਵਧੀਆ ਹੋਣੀ ਚਾਹੀਦੀ ਹੈ। ਡਿਜੀਟਲ ਮਾਰਕੀਟਿੰਗ ਦਾ ਕੋਰਸ 12ਵÄ ਤੇ ਗ੍ਰੈਜੂਏਸ਼ਨ ਤੋਂ ਬਾਅਦ ਕੀਤਾ ਜਾ ਸਕਦਾ ਹੈ। ਇਹ ਇਕ ਸ਼ਾਰਟ ਟਰਮ ਕੋਰਸ ਹੈ, ਜਿਸ ਨੂੰ ਆਨਲਾਈਨ ਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਜਿਨ੍ਹਾਂ ਨੌਜਵਾਨਾਂ ਦੀ ਵਿੱਦਿਅਕ ਯੋਗਤਾ ਬੀਟੈੱਕ, ਮਾਸ ਕਮਿਊਨੀਕੇਸ਼ਨ ਜਾਂ ਮਾਰਕੀਟਿੰਗ ਦੀ ਹੈ, ਉਨ੍ਹਾਂ ਨੂੰ ਇਨ੍ਹਾਂ ਕੋਰਸਾਂ ਜ਼ਰੀਏ ਤੇਜ਼ੀ ਨਾਲ ਅੱਗੇ ਵਧਣ ’ਚ ਮਦਦ ਮਿਲ ਸਕਦੀ ਹੈ। ਡਿਜੀਟਲ ਮਾਰਕੀਟਿੰਗ ਦੀ ਵਧ ਰਹੀ ਪ੍ਰਸਿੱਧੀ ਨੂੰ ਵੇਖਦਿਆਂ ਵੱਖ-ਵੱਖ ਸੰਸਥਾਵਾਂ ’ਚ ਐੱਸਈਐੱਮ ਤੇ ਸਰਚ ਇੰਜਣ ਆਪਟੀਮਾਈਜ਼ੇਸ਼ਨ (ਐੱਸਈਓ), ਸੋਸ਼ਲ ਮੀਡਆ ਮਾਰਕੀਟਿੰਗ, ਈਮੇਲ ਮਾਰਕੀਟਿੰਗ, ਮੋਬਾਈਲ ਮਾਰਕੀਟਿੰਗ ਜਿਹੇ ਦੂਸਰੇ ਆਨਲਾਈਨ ਕੋਰਸ ਵੀ ਕਰਵਾਏ ਜਾ ਰਹੇ ਹਨ।

ਕੰਪਿਊਟਰ ਹਾਰਡਵੇਅਰ

ਆਈਟੀ ਸੈਕਟਰ ’ਚ ਹਾਰਡਵੇਅਰ/ਨੈੱਟਵਰਕਿੰਗ ਲਈ ਤਜਰਬੇਕਾਰਾਂ ਵਾਸਤੇ ਲਗਾਤਾਰ ਨੌਕਰੀ ਦੇ ਮੌਕੇ ਹਨ। ਅੱਜ-ਕੱਲ੍ਹ ਹਰ ਥਾਂ ਕੰਪਿਊਟਰ ਹਨ, ਉਨ੍ਹਾਂ ਦੀ ਦੇਖਭਾਲ ਲਈ ਪ੍ਰੋਫੈਸ਼ਨਲਜ਼ ਦੀ ਜ਼ਰੂਰਤ ਹੰੁਦੀ ਹੈ।

ਕੋਰਸ ਤੇ ਯੋਗਤਾ

ਇਹ ਛੇ ਮਹੀਨੇ ਤੋਂ ਲੈ ਕੇ ਇਕ ਸਾਲ ਦਾ ਕੋਰਸ ਹੈ। ਕੋਰਸ ਤਹਿਤ ਸਿਸਟਮ ਤੇ ਨੈੱਟਵਰਕਿੰਗ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਂਦੀ ਹੈ। ਕਿਸੇ ਵੀ ਸਟ੍ਰੀਮ ’ਚ 12ਵÄ ਪਾਸ ਵਿਦਿਆਰਥੀ ਇਹ ਕੋਰਸ ਕਰ ਸਕਦੇ ਹਨ।

ਜੀਐੱਸਟੀ ਪ੍ਰੈਕਟੀਸ਼ਨਰ

ਜੀਐੱਸਟੀ ਲਾਗੂ ਹੋਣ ਤੋਂ ਤਿੰਨ ਸਾਲ ਬਾਅਦ ਵੀ ਇਸ ਨਵÄ ਟੈਕਸ ਪ੍ਰਣਾਲੀ ਦੇ ਨਿਯਮਾਂ ਨੂੰ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹÄ। ਕੰਮਕਾਜ ’ਚ ਇਸ ਨੂੰ ਲੈ ਕੇ ਲਗਾਤਾਰ ਮੁਸ਼ਕਲਾਂ ਆ ਰਹੀਆਂ ਹਨ। ਇਸ ਲਈ ਅਕਾਊਂਟਿੰਗ ਦੇ ਨਾਲ ਜੀਐੱਸਟੀ ਦੇ ਜਾਣਕਾਰ ਪ੍ਰੋਫੈਸ਼ਨਲਜ਼ ਦੀ ਲਗਾਤਾਰ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ’ਚ ਆਨਲਾਈਨ ਅਕਾਊਂਟਿੰਗ ਪੋਰਟਲਜ਼ ਦੇ ਚੱਲਦਿਆਂ ਇਸ ਦੇ ਜਾਣਕਾਰਾਂ ਦੀ ਮੰਗ ਹੋਰ ਵਧਣ ਦੀ ਉਮੀਦ ਹੈ। ਜਿਹੜੇ ਲੋਕ ਸੀਏ, ਸੀਐੱਸ ਜਾਂ ਆਈਸੀਡਬਲਿਊ ਪੂਰੀ ਨਹÄ ਕਰ ਸਕੇ, ਉਹ ਅਕਾਊਂਟ ਤਕਨੀਸ਼ੀਅਨ ਤੇ ਜੀਐੱਸਟੀ ਦਾ ਕੋਰਸ ਕਰ ਕੇ ਇਸ ਖੇਤਰ ’ਚ ਆ ਸਕਦੇ ਹਨ। ਇਸ ਤੋਂ ਇਲਾਵਾ ਗ੍ਰੈਜੂਏਸ਼ਨ ਤੋਂ ਬਾਅਦ ਵੀ ਜੀਐੱਸਟੀ ਪ੍ਰੈਕਟੀਸ਼ਨਰ ਦਾ ਕੋਰਸ ਕੀਤਾ ਜਾ ਸਕਦਾ ਹੈ। ਪ੍ਰਾਈਵੇਟ ਤੋਂ ਇਲਾਵਾ ਸਰਕਾਰ ਵੱਲੋਂ ਵੀ ਇਹ ਕੋਰਸ ਕਰਵਾਇਆ ਜਾ ਰਿਹਾ ਹੈ।

Posted By: Harjinder Sodhi