ਜੇਐੱਨਐੱਨ, IGNOU: Indira Gandhi National Open University (ਇਗਨੂ) ਨੇ Open end distance learning mode 'ਚ ਮੋਬਾਈਲ ਐਪਲੀਕੈਸ਼ਨ ਡੈਵਲਪਮੈਂਟ ਸਰਟੀਫਿਕੇਟ (ਸੀਐੱਮਏਡੀ) ਕੋਰਸ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਦਾ ਸੰਚਾਲਨ ਇਗਨੂ ਦੇ ਸਕੂਲ ਆਫ ਕੰਪਿਊਟਰ ਐਂਡ ਇੰਫਾਰਮੈਸ਼ਨ ਸਾਇੰਸ ਦੇ ਅੰਤਰਗਤ ਕੀਤਾ ਜਾਵੇਗਾ। ਇਸ ਸਬੰਧ 'ਚ ਇਗਨੂ ਦੀ ਅਸਲ ਵੈੱਬਸਾਈਟ , ignou.ac.in 'ਤੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਛੁਕ ਤੇ ਯੋਗ ਉਮੀਦਵਾਰ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਦੱਸਣਯੋਗ ਹੈ ਕਿ ਸੀਐੱਮਏਡੀ ਕੋਰਸ ਛੇ ਮਹੀਨੇ ਦੀ ਮਿਆਦ ਦਾ ਹੋਵੇਗਾ। ਇਸ ਪ੍ਰੋਗਰਾਮ 'ਚ ਕੁੱਲ 5 ਸਿਲੇਬਸ ਹਨ, ਜੋ ਥਿਊਰੀ ਤੇ ਪ੍ਰੈਕਟੀਕਲ ਆਧਾਰਿਤ ਹਨ। ਹਰ ਸਿਲੇਬਸ 'ਚ ਦੋ Component, assignment ਤੇ ਟਰਮ-ਐਂਡ ਪ੍ਰੀਖਿਆ ਹੋਵੇਗੀ। ਪ੍ਰੋਗਰਾਮ 'ਚ ਪ੍ਰਵੇਸ਼ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਟੇਡ ਸਮੱਗਰੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ egyankosh.ac.in ਤੋਂ ਸਿਲੇਬਸ ਸਮੱਗਰੀ ਕਰਨੀ ਹੋਵੇਗੀ। ਉੱਥੇ ਹੀ Practical counseling session ਦੇ ਸਮੇਂ ਦੋ ਵਿਦਿਆਰਥੀਆਂ ਨੂੰ ਇਕ ਕੰਪਿਊਟਰ ਦਿੱਤਾ ਜਾਵੇਗਾ।


ਯੋਗਤਾ

ਕੋਈ ਵੀ ਵਿਦਿਆਰਥੀ ਜੋ ਮੋਬਾਈਲ ਐਪਲੀਕੈਸ਼ਨ ਵਿਕਸਿਤ ਕਰਨ 'ਚ ਰੂਚੀ ਰੱਖਦਾ ਹੈ ਤੇ 12ਵੀਂ ਜਮਾਤ (Intermediate) ਪਾਸ ਹੈ, ਉਹ ਪ੍ਰੋਗਰਾਮ ਲਈ ਦਾਖਲੇ ਦੇ ਯੋਗ ਹੈ। ਇਸ ਤੋਂ ਇਲਾਵਾ 10ਵੀਂ (ਮੈਟ੍ਰਿਕ) ਦੇ ਬਾਅਦ 2 ਜਾਂ 3 ਸਾਲ ਦਾ ਡਿਪਲੋਮਾ ਕਰਨ ਵਾਲੇ ਵਿਦਿਆਰਥੀ ਵੀ ਇਸ 'ਚ ਦਾਖਲੇ ਲਈ ਅਪਲਾਈ ਕਰ ਸਕਣਗੇ।


ਦਾਖਲੇ ਲਈ ਇਸ ਤਰ੍ਹਾਂ ਕਰੋ ਅਪਲਾਈ


ਉਮੀਦਵਾਰ https://ignouadmission.samarth.edu.in/ 'ਤੇ Visit ਕਰੋ। ਨਿਊ ਰਜਿਸਟਰੇਸ਼ਨ ਲਈ ਦਿੱਤੇ ਗਏ ਲਿੰਕ 'ਤੇ ਕਲਿੱਕ ਕਰੋ। ਹੁਣ ਰਜਿਸਟਰੇਸ਼ਨ ਫਾਰਮ ਦਾ ਪੇਜ ਓਪਨ ਹੋਵੇਗਾ। ਇੱਥੇ ਉਮੀਦਵਾਰ ਮੰਗੀਆਂ ਗਈਆਂ ਜਾਣਕਾਰੀਆਂ ਦਰਜ ਕਰਾ ਕੇ ਰਜਿਸਟਰ ਕਰਨ। ਇਸ ਤੋਂ ਬਾਅਦ ਪੇਜ 'ਤੇ ਆਓ ਤੇ ਰਜਿਸਟਰਡ ਯੂਜ਼ਰ ਨੇਮ ਤੇ ਪਾਸਵਰਡ ਰਾਹੀਂ ਲਾਗਇੰਨ ਕਰ ਕੇ ਅਪਲਾਈ ਦੇ ਅੱਗੇ ਦੀ ਪ੍ਰੀਕਿਰਿਆ ਪੂਰੀ ਕਰੋ।

Posted By: Rajnish Kaur