ਅੰਕਿਤ ਸ਼ਰਮਾ, ਜਲੰਧਰ : ਕੋਵਿਡ-19 ਦੀ ਸਥਿਤੀ ਨੂੰ ਦੇਖਦੇ ਹੋਏ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੋ) ਵੱਲੋਂਜੁਲਾਈ ਸੈਸ਼ਨ ਲਈ ਰਜਿਸਟ੍ਰੇਸ਼ਨ 15 ਜੂਨ ਤਕ ਅੱਗੇ ਵਧਾ ਦਿੱਤੀ ਹੈ। ਇੱਥੇ ਦੱਸ ਦੇਈਏ ਕਿ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਕੋਰਸ 'ਚ ਵਿਦਿਆਰਥੀ ਜੁਲਾਈ 2021 ਸੈਸ਼ਨ ਲਈ ਰੀ-ਰਜਿਸਟ੍ਰੇਸ਼ਨ ਇਗਨੋ ਦੇ ਪੋਰਟਲ 'ਤੇ ਦਿੱਤੇ ਗਏ ਰਜਿਸਟ੍ਰੇਸ਼ਨ ਲਿੰਕ 'ਤੇ ਕਲਿੱਕ ਕਰ ਕੇ ਕਰਵਾ ਸਕਦੇ ਹਨ। ਇਗਨੋ ਵੱਲੋਂ ਰਜਿਸਟ੍ਰੇਸ਼ਨ ਲਿੰਕ ਨੂੰ ਓਪਨ ਕਰ ਦਿੱਤਾ ਗਿਆ ਹੈ।

ਵਿਦਿਆਰਥੀ ਰਜਿਸਟ੍ਰੇਸ਼ਨ ਕਰਵਾਉਣ ਲਈ ਡਾਇਰੈਕਟ ਲਿੰਕ ignou.samarth.edu.in 'ਤੇ ਜਾ ਕੇ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਵਿਦਿਆਰਥੀਆਂ ਨੂੰ ਇਸ ਦੇ ਲਈ ਸਕੈਨ ਫੋਟੋਗ੍ਰਾਫ, ਸਿਗਨੇਚਰ, ਉਮਰ ਦਾ ਸਰਟੀਫਿਕੇਟ, ਕੈਟਾਗਰੀ, ਵਿਦਿਅਕ ਯੋਗਤਾ ਆਦਿ ਦਸਤਾਵੇਜ਼ ਅਪਲੋਡ ਕਰਨੇ ਹੋਣਗੇ। ਇਸ ਤਰ੍ਹਾਂ ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨੈੱਟ ਬੈਂਕਿੰਗ ਜ਼ਰੀਏ ਫੀਸ ਦਾ ਭੁਗਤਾਨ ਕਰ ਸਕਦੇ ਹਨ।

ਵਿਦਿਆਰਥੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ

ਹੁਣ 31 ਮਈ ਤਕ ਜਮ੍ਹਾਂ ਹੋਵੇਗੀ ਜੂਨ ਟਰਮ ਦੀ ਪ੍ਰੀਖਿਆ ਦੀ ਅਸਾਈਨਮੈਂਟ

ਜਿਹੜੇ ਵਿਦਿਆਰਥੀ ਜੂਨ ਟਰਮ ਐਂਡ ਐਗਜ਼ਾਮ ਦੀ ਅਸਾਈਨਮੈਂਟ ਜਮ੍ਹਾਂ ਨਹੀਂ ਕਰਵਾ ਸਕੇ ਹਨ। ਉਨ੍ਹਾਂ ਲਈ ਇਗਨੋ ਵੱਲੋਂ ਤਰੀਕ ਨੂੰ ਅੱਗੇ ਵਧਾ ਕੇ 31 ਮਈ ਤਕ ਦਾ ਸਮਾਂ ਦਿੱਤਾ ਹੈ। ਵਿਦਿਆਰਥੀਆਂ ਲਈ ਇਗਨੋ ਵੱਲੋਂ ਬਦਲਵੀਂ ਵਿਵਸਥਾ ਦੇ ਰੂਪ 'ਚ ਗੂਗਲ ਫਾਰਮ ਜਾਰੀ ਕੀਤਾ ਹੈ। ਆਨਲਾਈਨ ਮਾਧਿਅਮ ਨਾਲ ਅਸਾਈਨਮੈਂਟ ਰੀਜਨਲ ਸੈਂਟਲ ਵੱਲੋਂ ਦਿੱਤੇ ਗਏ ਗੂਗਲ ਫਾਰਮ ਲਿੰਕ ਰਾਹੀਂ ਭੇਜੇ ਜਾਣਗੇ। ਵਿਦਿਆਰਥੀਆਂ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਪਵੇਗਾ ਕਿ ਜੇਕਰ ਉਨ੍ਹਾਂ ਵੱਲੋਂ ਆਪਣੇ ਕਾਲਜ ਜਾਂ ਜ਼ਿਲ੍ਹਾ ਇਗਨੋ ਕੇਂਦਰਾਂ 'ਚ ਅਸਾਈਨਮੈਂਟ ਜਮ੍ਹਾਂ ਕਰਵਾ ਦਿੱਤੇ ਗਏ ਹਨ, ਤਾਂ ਉਨ੍ਹਾਂ ਨੂੰ ਗੂਗਲ ਫਾਰਮ ਜ਼ਰੀਏ ਅਸਾਈਨਮੈਂਟ ਭੇਜਣ ਦੀ ਜ਼ਰੂਰਤ ਨਹੀਂ।

ਜੇਕਰ ਵਿਦਿਆਰਥੀ ਦੋਵਾਂ ਤਰੀਕਿਆਂ ਨਾਲ ਅਸਾਈਨਮੈਂਟ ਭੇਜਦੇ ਹਨ ਤਾਂ ਉਨ੍ਹਾਂ ਦੀ ਅਸਾਈਨਮੈਂਟ ਨੂੰ ਰੱਦ ਕਰ ਦਿੱਤਾ ਜਾਵੇਗਾ। ਵਿਦਿਆਰਥੀ ਧਿਆਨ ਰੱਖਣ ਕਿ ਹਰੇਕ ਸਿਲੇਬਸ ਦਾ ਅਸਾਈਨਮੈਂਟ ਅਲੱਗ-ਅਲੱਗ ਗੂਗਲ ਫਾਰਮ ਜ਼ਰੀਏ ਜਮ੍ਹਾਂ ਹੋਵੇਗਾ। ਇਕ ਕੋਰਸ ਦੀ ਫਾਈਲ ਵੱਧ ਤੋਂ ਵੱਧ 10 ਐੱਮਬੀ ਤਕ ਹੀ ਮੰਨੀ ਜਾ ਰਹੀ ਸੀ, ਜਦਕਿ ਫਾਈਲ 20 ਤੋਂ 25 ਐੱਮਬੀ ਤਕ ਬਣ ਰਹੀ ਹੈ। ਅਜਿਹੇ ਵਿਚ ਵਿਦਿਆਰਥੀਆਂ ਨੇ ਇਗਨੋ ਤੋਂ ਇਸ ਨੂੰ ਵਧਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ।

Posted By: Seema Anand