ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ : ਐੱਨਟੀਏ ਨੇ ਸੈਨਿਕ ਸਕੂਲਾਂ 'ਚ 6ਵੀਂ ਤੋਂ 9ਵੀਂ ਜਮਾਤਾਂ 'ਚ ਦਾਖ਼ਲੇ ਲਈ ਆਲ ਇੰਡੀਆ ਸੈਨਿਕ ਸਕੂਲ ਐਂਟਰੈਂਸ ਐਗਜ਼ਾਮ (AISSEE) 2021 ਲਈ ਐਪਲੀਕੇਸ਼ਨ ਸਬੰਧੀ ਇਕ ਅਹਿਮ ਅਪਡੇਟ ਜਾਰੀ ਕੀਤਾ ਹੈ। ਏਜੰਸੀ ਅਪਡੇਟ ਅਨੁਸਾਰ ਏਆਈਐੱਸਐੱਸਈਈ 2021 ਐਪਲੀਕੇਸ਼ਨ ਡੇਟ ਵਧਾਈ ਨਹੀਂ ਜਾਵੇਗੀ, ਇਸਲਈ ਜਿਹਡ਼ੇ ਵੀ ਮਾਪੇ ਆਪਣੇ ਬੱਚਿਆਂ ਦਾ ਸੈਨਿਕ ਸਕੂਲਾਂ 'ਚ ਦਾਖ਼ਲਾ ਕਰਵਾਉਣਾ ਚਾਹੁੰਦੇ ਹਨ, ਉਹ ਨਿਰਧਾਰਤ ਅੰਤਿਮ ਤਰੀਕ 19 ਨਵੰਬਰ 2020 ਤਕ ਅਪਲਾਈ ਕਰ ਦੇਣ। ਹਾਲਾਂਕਿ, ਪੇਰੈਂਟਸ ਨੂੰ ਅੰਤਿਮ ਤਰੀਕ 'ਤੇ ਸਰਵਰ ਹੈਂਗ ਹੋਣ ਵਰਗੀਆਂ ਤਕਨੀਕੀ ਸਮੱਸਿਆਵਾਂ ਤੋਂ ਬਚਣ ਲਈ ਪਹਿਲਾਂ ਹੀ ਐਪਲੀਕੇਸ਼ਨ ਸਬਮਿਟ ਕਰ ਲੈਣੀ ਚਾਹੀਦੀ ਹੈ।

ਆਲ ਇੰਡੀਆ ਸੈਨਿਕ ਸਕੂਲ ਐਂਟਰੈਂਸ ਐਗਜ਼ਾਮੀਨੇਸ਼ਨ (ਏਆਈਐੱਸਐੱਸਈਈ-2021) ਤਹਿਤ 33 ਸੈਨਿਕ ਸਕੂਲਾਂ 'ਚ 2021-22 ਸੈਸ਼ਨ 'ਚ ਛੇਵੀਂ ਤੇ ਨੌਵੀਂ ਕਲਾਸ 'ਚ ਦਾਖ਼ਲਾ ਦਿੱਤਾ ਜਾਵੇਗਾ। ਦਾਖ਼ਲੇ ਦੇ ਯੋਗ ਕੈਂਡੀਡੇਟਸ 19 ਅਕਤੂਬਰ ਤੋਂ ਅਪਲਾਈ ਕਰ ਸਕਦੇ ਹਨ। ਸੈਨਿਕ ਸਕੂਲਾਂ 'ਚ ਲੜਕੀਆਂ ਨੂੰ ਦਾਖ਼ਲਾ ਸਿਰਫ਼ ਛੇਵੀਂ ਕਲਾਸ 'ਚ ਮਿਲ ਸਕੇਗਾ। ਸੈਨਿਕ ਸਕੂਲ 'ਚ ਦਾਖ਼ਲੇ ਲਈ ਕਾਮਨ ਐਂਟਰੈਂਸ ਐਗਜ਼ਾਮ ਕਰਵਾਇਆ ਜਾਵੇਗਾ। ਇਸ ਨੂੰ ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਜਨਵਰੀ 2021 'ਚ ਲਿਆ ਜਾਵੇਗਾ। ਸੈਨਿਕ ਸਕੂਲਾਂ 'ਚ ਦੇਸ਼ ਦੀਆਂ ਵੱਖ-ਵੱਖ ਡਿਫੈਂਸ ਸਰਵਿਸਿਜ਼, ਜਿਸ ਵਿਚ ਡਿਫੈਂਸ ਅਕੈਡਮੀ, ਇੰਡੀਅਨ ਨੇਵੀ ਅਕੈਡਮੀ ਤੇ ਦੂਸਰੀ ਟ੍ਰੇਨਿੰਗ ਅਕੈਡਮੀ 'ਚ ਅਫ਼ਸਰ ਬਣ ਲਈ ਨੌਜਵਾਨਾਂ ਨੂੰ ਤਿਆਰ ਕੀਤਾ ਜਾਂਦਾ ਹੈ।

NTA AISSEE 2021-22 ਪ੍ਰੋਸਪੈਕਟਸ ਇੱਥੇ ਦੇਖੋ

ਇੱਥੇ ਕਰੋ ਆਨਲਾਈਨ ਅਪਲਾਈ

ਦਾਖ਼ਲ ਨਹੀਂ ਹੈ ਆਸਾਨ

ਸੈਨਿਕ ਸਕੂਲ 'ਚ ਦਾਖ਼ਲਾ ਲੈਣਾ ਆਸਾਨ ਨਹੀਂ ਹੈ। ਦਾਖ਼ਲਾ ਮਲਟੀਪਲ ਚੁਆਇਸ ਲਿਖਤੀ ਪ੍ਰੀਖਿਆ, ਇੰਟਰਵਿਊ ਤੇ ਮੈਡੀਕਲ ਟੈਸਟ ਦੇ ਆਧਾਰ 'ਤੇ ਬਣਨ ਵਾਲੀ ਮੈਰਿਟ ਤੋਂ ਹੀ ਮਿਲੇਗਾ। ਐਂਟਰੈਂਸ ਲਈ ਆਨਲਾਈਨ ਵੈੱਬਸਾਈਟ http//aissee.nta.nic.in 'ਤੇ ਅਪਲਾਈ ਕਰੋ। ਐੱਸਸੀ/ਐੱਸਟੀ ਕੈਟਾਗਰੀ ਤਹਿਤ ਫੀਸ 400 ਰੁਪਏ ਤੇ ਹੋਰ ਕੈਟਾਗਰੀ ਦੀ ਫੀਸ 500 ਰੁਪਏ ਤੈਅ ਕੀਤੀ ਗਈ ਹੈ। ਫੀਸ ਆਨਲਾਈਨ ਹੀ ਜਮ੍ਹਾਂ ਕਰਨੀ ਪਵੇਗੀ।

ਨਾਰਥ ਰੀਜਨ ਦੇ ਇਨ੍ਹਾਂ ਸੈਨਿਕ ਸਕੂਲਾਂ 'ਚ ਮਿਲੇਗਾ ਦਾਖ਼ਲਾ

ਨਾਰਥ ਰੀਜਨ ਦੇ ਸੈਨਿਕ ਸਕੂਲਾਂ 'ਚ ਦਾਖ਼ਲੇ ਲਈ ਕਾਫ਼ੀ ਵੱਡੀ ਕੰਪੀਟਿਸ਼ਨ ਰਹਿੰਦਾ ਹੈ। ਹਰਿਆਣਾ ਦੇ ਕਰਨਾਲ ਸਥਿਤ ਸੈਨਿਕ ਸਕੂਲ ਕੁੰਜਪੁਰਾ ਤੇ ਸੈਨਿਕ ਸਕੂਲ ਰੇਵਾਡ਼ੀ ਤੋਂ ਇਲਾਵਾ ਪੰਜਾਬ 'ਚ ਸੈਨਿਕ ਸਕੂਲ ਕਪੂਰਥਲਾ, ਹਿਮਾਚਲ ਦੇ ਹਮੀਰਪੁਰ ਸਥਿਤ ਸੈਨਿਕ ਸਕੂਲ ਸੁਜਾਨਪੁਰ ਤੇ ਜੰਮੂ ਸਥਿਤ ਸੈਨਿਕ ਸਕੂਲ ਨਗਰੋਟਾ ਨਾਰਥ ਰੀਜਨ ਦੇ ਵੱਕਾਰੀ ਸੈਨਿਕ ਸਕੂਲਾਂ 'ਚ ਸ਼ਾਮਲ ਹਨ। ਇਨ੍ਹਾਂ ਸਕੂਲਾਂ 'ਚ ਸਾਲਾਨਾ ਫੀਸ ਇਕ ਲੱਖ ਦੇ ਕਰੀਬ ਲਈ ਜਾਂਦੀ ਹੈ। ਦੇਸ਼ ਵਿਚ ਸੈਨਿਕ ਸਕੂਲਾਂ ਦੀ ਸਥਾਪਨਾ 1961 'ਚ ਸਾਬਕਾ ਰੱਖਿਆ ਮੰਤਰੀ ਵੀਕੇ ਕ੍ਰਿਸ਼ਨ ਮੇਨਨ ਵੱਲੋਂ ਪੰਜ ਸਕੂਲਾਂ ਤੋਂ ਕੀਤੀ ਗਈ ਸੀ। ਸੈਨਿਕ ਸਕੂਲਾਂ 'ਚ 67 ਫ਼ੀਸਦੀ ਸੀਟਾਂ ਸਬੰਧਤ ਸੂਬੇ ਦੇ ਵਿਦਿਆਰਥੀਆਂ ਲਈ ਰਿਜ਼ਰਨ ਹੁੰਦੀਆਂ ਹਨ। ਸਾਰੇ ਸੈਨਿਕ ਸੂਕਲ ਸੀਬੀਐੱਸਈ ਤੋਂ ਐਫੀਲੀਏਟਿਡ ਹਨ।

ਸੈਨਿਕ ਸਕੂਲ 'ਚ ਦਾਖ਼ਲਾ ਦਾ ਸ਼ਡਿਊਲ

  • 20 ਨਵੰਬਰ 2020 ਤਕ https//aissee.nta.nic.in ਵੈੱਬਸਾਈਟ 'ਤੇ ਆਨਲਾਈਨ ਅਪਲਾਈ ਕਰਨਾ ਪਵੇਗਾ।
  • 10 ਜਨਵਰੀ 2021 ਨੂੰ ਲਿਖਤੀ ਪ੍ਰੀਖਿਆ (ਪੈੱਨ ਪੇਪਰ) ਓਐੱਮਆਰ ਸ਼ੀਟ ਬੇਸਡ ਪੇਪਰ ਹੋਵੇਗਾ।
  • ਮਲਟੀਪਲ ਚੁਆਇਸ ਦੇ ਸਵਾਲ ਪ੍ਰੀਖਿਆ 'ਚ ਪੁੱਛੇ ਜਾਣਗੇ।
  • ਛੇਵੀਂ ਕਲਾਸ ਦੇ ਦਾਖ਼ਲੇ ਲਈ ਵਿਦਿਆਰਥੀ 31 ਮਾਰਚ 2021 (1 ਅਪ੍ਰੈਲ 2009 ਤੋਂ 31 ਮਾਰਚ 2011 ਦੇ ਵਿਚਕਾਰ ਜਨਮਿਆ) ਤਕ 12 ਸਾਲ ਦਾ ਹੋਵੇ।
  • ਨੌਵੀਂ ਜਮਾਤ 'ਚ ਦਾਖ਼ਲੇ ਲਈ ਸਟੂਡੈਂਟ 8ਵੀਂ ਪਾਸ ਤੇ ਉਮਰ 31 ਮਾਰਚ 2021 (1 ਅਪ੍ਰੈਲ 2006 ਤੋਂ 31 ਮਾਰਚ 2008 ਦੇ ਵਿਚਕਾਰ ਜਨਮਿਆ) ਤਕ 13 ਤੋਂ 15 ਸਾਲ ਹੋਣੀ ਚਾਹੀਦੀ ਹੈ।
  • ਸਕੂਲ 'ਚ ਸੀਟ, ਰਿਜ਼ਰਵੇਸ਼ਨ, ਪ੍ਰੀਖਿਆ ਦੇਸੈਂਟਰ ਤੇ ਪ੍ਰੀਖਿਆ ਸਬੰਧੀ ਪੂਰੀ ਜਾਣਕਾਰੀ NTA ਦੀ ਵੈੱਬਸਾਈਟ https//aissee.nta.nic.in ਤੇ www.ssrw.org 'ਤੇ ਮਿਲ ਸਕਦੀ ਹੈ।

Posted By: Seema Anand