ਜੇਐੱਨਐੱਨ, ਨਵੀਂ ਦਿੱਲੀ : IDBI Bank Recruitment 2019 : ਇੰਡਸਟ੍ਰੀਅਲ ਬੈਂਕ ਆਫ ਇੰਡੀਆ (Industrial Bank of India- IDBI) ਨੇ ਫਾਇਨਾਂਸ਼ੀਅਲ ਈਅਰ 2019-20 'ਚ ਸਪੈਸ਼ਲਿਸਟ ਅਫ਼ਸਰ ਲਈ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਅਹੁਦਿਆਂ ਲਈ ਆਨਲਾਈਨ ਅਰਜ਼ੀਆਂ ਅਧਿਕਾਰਤ ਵੈੱਬਸਾਈਟ 'ਤੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਆਈਡੀਬੀਆਈ ਬੈਂਕ ਦੀ ਅਧਿਕਾਰਤ ਵੈੱਬਸਾਈਟ idbibank.in ਹੈ ਜਿੱਥੇ ਜਾ ਕੇ ਉਮੀਦਵਾਰ ਅਪਲਾਈ ਕਰ ਸਕਦਾ ਹੈ।

ਵੈੱਬਸਾਈਟ 'ਤੇ ਜਾਰੀ ਆਈਡੀਬੀਆਈ ਐੱਸਓ ਰਿਕਰੂਟਮੈਂਟ 2019 ਦੇ ਨੋਟੀਫਿਕੇਸ਼ਨ ਮੁਤਾਬਿਕ ਵੱਖ-ਵੱਖ ਗਰੇਡਜ਼ 'ਚ ਇਸ ਅਹੁਦੇ 'ਤੇ 61 ਭਰਤੀਆਂ ਕੀਤੀਆਂ ਜਾਣਗੀਆਂ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਪਲਾਈ ਕਰਨ ਤੋਂ ਪਹਿਲਾਂ ਵੈੱਬਸਾਈਟ 'ਤੇ ਮੌਜੂਦ ਨੋਟੀਫਿਕੇਸ਼ਨ 'ਤੇ ਜਾ ਕੇ ਭਰਤੀ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹਨ। ਨੋਟੀਫਿਕੇਸ਼ਨ 'ਚ ਪਾਤਰਤਾ ਮਾਪਦੰਡ, ਚੋਣ ਪ੍ਰਕਿਰਿਆ, ਉਮਰ ਹੱਦ ਵਰਗੀਆਂ ਜ਼ਰੂਰੀ ਜਾਣਕਾਰੀਆਂ ਦਿੱਤੀਆਂ ਗਈਆਂ ਹਨ।

ਅਹਿਮ ਤਾਰੀਕਾਂ (Important Dates)-

ਅਪਲਾਈ ਕਰਨ ਦੀ ਮੁੱਢਲੀ ਤਾਰੀਕ- 28 ਨਵੰਬਰ, 2019

ਅਪਲਾਈ ਕਰਨ ਦੀ ਆਖ਼ਰੀ ਤਾਰੀਕ- 12 ਦਸੰਬਰ, 2019

ਅਹੁਦਿਆਂ ਦਾ ਵੇਰਵਾ (Vacancy Details)-

ਸਪੈਸ਼ਲਿਸਟ ਅਫ਼ਸਰ (Specialist Officer)- 61 ਅਹੁਦੇ

ਗਰੇਡ ਡੀਜੀਐੱਮ (Grade D)- 02 ਅਹੁਦੇ

ਏਜੀਐੱਮ (ਗਰੇਡ ਸੀ)- 05 ਅਹੁਦੇ

ਮੈਨੇਜਰ (ਗਰੇਡ ਬੀ)- 54 ਅਹੁਦੇ

ਪਾਤਰਤਾ ਮਾਪਦੰਡ (Eligibility Criteria)-

ਵਿਦਿਅਕ ਯੋਗਤਾ (Educational Qualification)-

ਐਗਰੀਕਲਚਰ ਅਫਸਰ (Agriculture Officer)- ICAR ਦੀ ਮਾਨਤਾ ਪ੍ਰਾਪਤ ਕਿਸੇ ਸੰਸਥਾ ਤੋਂ ਐਗਰੀਕਲਚਰ/ਹਾਰਟੀਕਲਚਰ/ਵੈਟਰਨਰੀ ਸਾਇੰਸ/ਫਿਸ਼ਰੀਜ਼/ਡੇਅਰੀ ਟੈਕਨਾਲੋਜੀ ਐਂਡ ਐਨੀਮਲ ਹਸਬੈਂਡਰੀ 'ਚ 60 ਫ਼ੀਸਦੀ ਅੰਕਾਂ ਨਾਲ ਗ੍ਰੈਜੂਏਟ ਦੀ ਡਿਗਰੀ।

ਫੈਕਲਟੀ- ਵਿਵਹਾਰਕ ਸਾਇੰਸ- ਸਾਈਕੋਲੌਜੀ ਜਾਂ ਰੈਲੇਵੈਂਟ ਬਿਹੇਵੀਅਰ ਸਾਇੰਸ 'ਚ ਪੋਸਟ ਗ੍ਰੈਜੂਏਸ਼ਨ ਜਾਂ ਐੱਮਬੀਏ 'ਚ ਐੱਚਆਰਐੱਮ।

ਫ੍ਰਾਡ ਰਿਸਕ ਮੈਨੇਜਮੈਂਟ- ਘੱਟੋ-ਘੱਟ 60 ਫ਼ੀਸਦੀ ਅੰਕਾਂ ਨਾਲ ਕਾਮਰਸ 'ਚ ਗ੍ਰੈਜੂਏਸ਼ਨ।

ਟ੍ਰਾਂਜ਼ੈਕਸ਼ਨ ਮੌਨੀਟਰਿੰਗ ਟੀਂ-ਹੈਂਡ- ਸਰਟੀਫਾਈਡ ਫ੍ਰਾਡ ਐਗਜ਼ਾਮੀਨਰ 'ਚ CA/MBA ਜਾਂ ਗ੍ਰੈਜੂਏਸ਼ਨ।

ਉਮਰ ਹੱਦ (Age Limit)-

ਐਗਰੀਕਲਚਰ ਆਫਿਸਰ, ਫ੍ਰਾਡ ਰਿਸਕ ਮੈਨੇਜਮੈਂਟ- ਫਰਾਡ ਐਨਾਲਿਸਟ- 25 ਤੋਂ 35 ਸਾਲ

ਫੈਕਲਟੀ- ਵਿਵਹਾਰਕ ਸਾਇੰਸਿਜ਼, ਟ੍ਰਾਂਜ਼ੈਕਸ਼ਨ ਮੌਨੀਟਰਿੰਗ ਟੀਮ- ਹੈੱਡ- 35 ਤੋਂ 45 ਸਾਲ

ਫ੍ਰਾਡ ਰਿਸਕ ਮੈਨੇਜਮੈਂਟ- ਇਨਵੈਸਟੀਗੇਟਰ (ਚੈੱਕਰ)- 28 ਤੋਂ 40 ਸਾਲ

ਕਿਵੇਂ ਕਰੀਏ ਅਪਲਾਈ (How to Apply)-

ਇਨ੍ਹਾਂ ਅਹੁਦਿਆਂ ਲਈ ਆਨਲਾਈਨ ਅਪਲਾਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਕੋਲ ਅਪਲਾਈ ਕਰਨ ਲਈ 12 ਦਸੰਬਰ, 2019 ਤਕ ਦਾ ਸਮਾਂ ਹੈ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਪਲਾਈ ਕਰਨ ਤੋਂ ਪਹਿਲਾਂ ਇਕ ਵਾਰ ਅਧਿਕਾਰਤ ਨੋਟੀਫਿਕੇਸ਼ਨ ਜ਼ਰੂਰ ਪੜ੍ਹ ਲੈਣ ਤਾਂ ਜੋ ਕੋਈ ਗ਼ਲਤੀ ਨਾ ਹੋ ਜਾਵੇ।

Posted By: Seema Anand