ਆਨਲਾਈਨ ਡੈਸਕ, ਨਵੀਂ ਦਿੱਲੀ : ਆਈਸੀਐਸਆਈ ਸੀਐਸ ਜੂਨ 2021 ਸੈਸ਼ਨ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਿਚ ਲੱਗੇ ਵਿਦਿਆਰਥੀਆ ਲਈ ਅਹਿਮ ਅਪਡੇਟ। ਭਾਰਤੀ ਕੰਪਨੀ ਸਕੱਤਰ ਸੰਸਥਾ ਨੇ ਜੂਨ 2021 ਵਿਚ ਕਰਵਾਈ ਜਾਣ ਵਾਲੀ ਫਾਉਂਡੇਸ਼ਨ, ਐਗਜ਼ੀਕਿਊਟਿਵ ਅਤੇ ਪ੍ਰੋਫੈਸ਼ਨਲ ਕੋਰਸਾਂ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕੀਤੇ ਜਾਣ ਦਾ ਐਲਾਨ ਕੀਤਾ ਹੈ। ਸੰਸਥਾ ਵੱਲੋਂ ਮੰਗਲਵਾਰ 4 ਮਈ 2021 ਨੂੰ ਜਾਰੀ ਨੋਟਿਸ ਮੁਤਾਬਕ,‘ਕੋਰੋਨਾ ਮਹਾਮਾਰੀ ਦੀ ਸਥਿਤੀ ਵਿਚ ਉਮੀਦਵਾਰਾਂ ਦੇ ਹਿੱਤਾਂ ਦੇ ਧਿਆਨ ਵਿਚ ਰੱਖਦੇ ਹੋਏ ਸੰਸਥਾ ਨੇ 1 ਜੂਨ ਤੋਂ 10 ਜੂਨ 2021 ਤਕ ਕਰਵਾਈ ਜਾਣ ਵਾਲੀ ਫਾਉਂਡੇਸ਼ਨ ਪ੍ਰੋਗਰਾਮ, ਐਗਜ਼ੀਕਿਊਟਿਵ ਪ੍ਰੋਗਰਾਮ ਅਤੇ ਪ੍ਰੋਫੈਸ਼ਨਲ ਪ੍ਰੋਗਰਾਮ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ।

ਨਵੀਆਂ ਤਰੀਕਾਂ ਦਾ ਐਲਾਨ ਬਾਅਦ ਵਿਚ

ਆਈਸੀਐਸਆਈ ਨੇ ਆਪਣੇ ਨੋਟਿਸ ਜ਼ਰੀਏ ਜਾਣਕਾਰੀ ਦਿੱਤੀ ਕਿ ਸੀਐਸ ਪ੍ਰੀਖਿਆਵਾਂ ਲਈ ਨਵੀਆਂ ਤਰੀਕਾਂ ਲਈ ਮਹਾਮਾਰੀ ਦੀਆਂ ਪ੍ਰਸਥਿਤੀਆਂ ਦਾ ਮੁਲਾਂਕਣ ਅਤੇ ਵੱਖ ਵੱਖ ਸਰਕਾਰੀ ਵਿਭਾਗਾਂ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਆਈਸੀਐਸਆਈ ਸੀਐਸ ਜੂਨ 2021 ਰਿਵਾਇਜ਼ਡ ਟਾਈਮ ਟੇਬਲ ਜਾਰੀ ਕੀਤਾ ਜਾਵੇਗਾ। ਨਾਲ ਹੀ ਸੰਸਥਾ ਨੇ ਸਾਰੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਸੀਐਸ ਜੂਨ 2021 ਨਿਊ ਟਾਈਮ ਟੇਬਲ ਨੂੰ ਆਫੀਸ਼ੀਅਲ ਵੈਬਸਾਈਟ icsi.edu ’ਤੇ ਜਾਰੀ ਕੀਤਾ ਜਾਵੇਗਾ। ਇਸ ਲਈ ਸਾਰੇ ਉਮੀਦਵਾਰ ਵੈਬਸਾਈਟ ’ਤੇ ਸਮੇਂ ਸਮੇਂ ’ਤੇ ਵਿਜ਼ਿਟ ਕਰਦੇ ਰਹਿਣ।

30 ਦਿਨਾਂ ਦਾ ਮਿਲੇਗਾ ਸਮਾਂ

ਆਈਸੀਐਸਆਈ ਨੇ ਕੋਵਿਡ 19 ਮਹਾਮਾਰੀ ਦੇ ਮੁਸ਼ਕਲ ਸਮੇਂ ਵਿਚ ਸੀਐਸ ਜੂਨ 2021 ਪ੍ਰੀਖਿਆ ਦੀ ਤਿਆਰੀ ਵਿਚ ਹੋ ਰਹੀਆਂ ਦਿੱਕਤਾਂ ਦੇ ਮੱਦੇਨਜ਼ਰ ਵਿਦਿਆਰਥੀਆ ਨੂੰ ਲੋਡ਼ੀਂਦਾ ਸਮਾਂ ਦਿੱਤਾ ਜਾਵੇਗਾ। ਸੀਐਸ ਜੂਨ 2021 ਰਿਵਾਇਜ਼ਡ ਟਾਈਮ ਟੇਬਲ ਨੂੰ ਪ੍ਰੀਖਿਆਵਾਂ ਦੀ ਸ਼ੁਰੂਆਤ ਹੋਣ ਦੀ ਮਿਤੀ ਤੋਂ ਘੱਟੋ ਘੱਟ 30 ਦਿਨ ਪਹਿਲਾਂ ਜਾਰੀ ਕੀਤਾ ਜਾਵੇਗਾ।

Posted By: Tejinder Thind