ICSE, ISC Semester 1 Date Sheet 2022 : CISCE ਨੇ 10ਵੀਂ ਅਤੇ 12ਵੀਂ ਜਮਾਤ ਲਈ ਸੋਧਿਆ ਸਮਾਂ ਸਾਰਨੀ ਜਾਰੀ ਕਰ ਦਿੱਤੀ ਹੈ। ਅਧਿਕਾਰਤ ਨੋਟਿਸ ਅਨੁਸਾਰ, ICSE ਨੇ ਅਧਿਕਾਰਤ ਵੈੱਬਸਾਈਟ https://www.cisce.org/ 'ਤੇ ISC ਸਮੈੱਸਟਰ 1 ਦੀਆਂ ਪ੍ਰੀਖਿਆਵਾਂ ਲਈ ਸੋਧਿਆ ਸਮਾਂ ਜਾਰੀ ਕੀਤਾ ਹੈ। ਇਨ੍ਹਾਂ ਦੋਵਾਂ ਕਲਾਸਾਂ ਦੀਆਂ ਪ੍ਰੀਖਿਆਵਾਂ ਵੱਖ -ਵੱਖ ਤਰੀਕਾਂ 'ਤੇ ਸ਼ੁਰੂ ਹੋਣਗੀਆਂ। 10 ਵੀਂ ਦੀ ਪ੍ਰੀਖਿਆ 29 ਨਵੰਬਰ ਤੋਂ ਅਤੇ 12 ਵੀਂ ਦੀ ਪ੍ਰੀਖਿਆ 22 ਨਵੰਬਰ ਤੋਂ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ 10ਵੀਂ ਦੀਆਂ ਪ੍ਰੀਖਿਆਵਾਂ 15 ਦਸੰਬਰ 2021 ਅਤੇ 12ਵੀਂ ਦੀਆਂ ਪ੍ਰੀਖਿਆਵਾਂ 20 ਦਸੰਬਰ ਨੂੰ ਖ਼ਤਮ ਹੋਣਗੀਆਂ।

12 ਵੀਂ ਜਮਾਤ ਦਾ ਅੰਗਰੇਜ਼ੀ ਪੇਪਰ-II 22 ਨਵੰਬਰ ਨੂੰ ਹੋਵੇਗਾ। ਇੰਗਲਿਸ਼ ਲੈਂਗੂਏਜ ਪੇਪਰ ਫਸਟ ਐਗਜ਼ਾਮ 23, ਫਿਜ਼ਿਕਸ ਪੇਪਰ ਫਸਟ ਥਿਊਰੀ 25, ਗਣਿਤ ਦਾ ਪੇਪਰ 29 ਨਵੰਬਰ ਨੂੰ ਲਿਆ ਜਾਵੇਗਾ। ਇਸ ਦੇ ਨਾਲ ਹੀ 10ਵੀਂ ਜਮਾਤ 'ਚ ਅੰਗਰੇਜ਼ੀ ਦਾ ਪਹਿਲਾ ਪੇਪਰ 29 ਨਵੰਬਰ, ਅੰਗਰੇਜ਼ੀ ਦਾ ਦੂਜਾ ਪੇਪਰ 30, ਇਤਿਹਾਸ 2 ਦਸੰਬਰ ਤੇ ਹਿੰਦੀ ਦਾ 3 ਦਸੰਬਰ ਨੂੰ ਹੋਵੇਗਾ। 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 1 ਤੋਂ ਡੇਢ ਘੰਟੇ ਦੀਆਂ ਹੋਣਗੀਆਂ।

ਵਿਦਿਆਰਥੀ ਇਹ ਧਿਆਨ ਰੱਖਣ ਕਿ ਇਹ ਪ੍ਰੀਖਿਆਵਾਂ ਆਫਲਾਈਨ ਮੋਡ 'ਚ ਹੋਣਗੀਆਂ। ਉਨ੍ਹਾਂ ਨੂੰ ਨਿਰਧਾਰਤ ਸਮੇਂ ਅਨੁਸਾਰ ਆਪਣੇ ਸਕੂਲਾਂ ਨੂੰ ਰਿਪੋਰਟ ਕਰਨੀ ਹੋਵੇਗੀ। ਪ੍ਰੀਖਿਆਵਾਂ ਵਿਦਿਆਰਥੀਆਂ ਦੇ ਸਬੰਧਤ ਸਕੂਲਾਂ 'ਚ ਲਈਆਂ ਜਾਣਗੀਆਂ। ਇਸਦੇ ਨਾਲ ਹੀ, ਪ੍ਰੀਖਿਆ ਦੇ ਸੰਚਾਲਨ ਬਾਰੇ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਅਜਿਹੀ ਸਥਿਤੀ ਵਿੱਚ, ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ 'ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

Posted By: Seema Anand