ਜੇਐਨਐਨ, ਨਵੀਂ ਦਿੱਲੀ : ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਨੇ ICSE (10th) ਅਤੇ ISC (12th) ਕੰਪਾਰਟਮੈਂਟ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਮੁਤਾਬਕ 6 ਤੋਂ 9 ਅਕਤੂਬਰ ਤਕ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ। ਉਥੇ ਕੌਂਸਲ ਨੇ ਨਤੀਜੇ ਦੀ ਤਾਰੀਕ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਮੁਤਾਬਕ ਕੰਪਾਰਟਮੈਂਟ ਅਤੇ ਇੰਪਰੂਵਮੈਂਟ ਪ੍ਰੀਖਿਆਵਾਂ ਆਯੋਜਿਤ ਹੋਣ ਤੋਂ ਬਾਅਦ 17 ਅਕਤੂਬਰ ਨੂੰ ਰਿਜ਼ਲਟ ਜਾਰੀ ਕਰ ਦਿੱਤਾ ਜਾਵੇਗਾ। ਕੌਂਸਲ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਆਈਸੀਐਸਈ ਕੰਪਾਰਟਮੈਂਟਲ ਪੇਪਰ 6 ਅਤੇ 7 ਅਕਤੂਬਰ ਨੂੰ ਸਵੇਰ ਦੇ ਸੈਸ਼ਨ ਵਿਚ ਆਯੋਜਿਤ ਕੀਤੇ ਜਾਣਗੇ। ਕੌਂਸਲ ਨੇ ਪੂਰਾ ਸ਼ਡਿਊਲ ਆਫਿਸ਼ੀਅਲ ਪੋਰਟਲ ’ਤੇ www.cisce.org ਜਾਰੀ ਕੀਤਾ ਹੈ। ਇਨ੍ਹਾਂ ਪ੍ਰੀਖਿਆਵਾਂ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਡੇਟਸ਼ੀਟ ਚੈਕ ਕਰ ਸਕਦੇ ਹਨ।

Posted By: Tejinder Thind