ਆਨਲਾਈਨ ਡੈਸਕ, ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪ੍ਰੀਖਿਆਰਥੀਆਂ ਨੂੰ ਸੰਕ੍ਰਮਣ ਤੋਂ ਬਚਾਉਣ ਲਈ ਸੀਬੀਐਸਈ ਦੀਆਂ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਰੱਦ ਕੀਤੇ ਜਾਣ ਅਤੇ ਇੰਟਰਨਲ ਅਸੈਸਮੈਂਟ ਦੇ ਆਧਾਰ ’ਤੇ ਪ੍ਰਮੋਟ ਕੀਤੇ ਜਾਣ ਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਫਿਲਹਾਲ ਮੁਲਤਵੀ ਕਰਨ ਦੇ ਪੀਐਮ ਮੋਦੀ ਨਾਲ ਬੁੱਧਵਾਰ ਦੀ ਹੋਈ ਮੀਟਿੰਗ ਤੋਂ ਬਾਅਦ ਹੁਣ ਆਈਸੀਐਸਈ ਬੋਰਡ ਐਗਜ਼ਾਮ 2021 ਨੂੰ ਵੀ ਮੁਲਤਵੀ ਜਾਂ ਰੱਦ ਕੀਤੇ ਨੂੰ ਲੈ ਕੇ ਚਰਚਾਵਾਂ ਹੋਣ ਲੱਗੀਆਂ ਹਨ। ਵਿਦਿਆਰਥੀਆਂ ਨੂੰ ਲੈ ਕੇ ਮਾਪੇ ਅਤੇ ਅਧਿਆਪਕ ਸੀਆਈਐਸਈ ਬੋਰਡ ਪ੍ਰੀਖਿਆਵਾਂ 2021 ਨੂੰ ਮੁਲਤਵੀ ਅਤੇ ਰੱਦ ਕਰਨ ਦੀ ਮੰਗ ਪ੍ਰਧਾਨ ਮੰਤਰੀ, ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ, ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ ਅਤੇ ਹੋਰ ਨੇਤਾਵਾਂ ਨਾਲ ਸੋਸ਼ਲ ਮੀਡੀਆ ਚੈਨਲਾਂ ’ਤੇ ਅਪੀਲ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਆਈਸੀਐਸਸਈ ਬੋਰਡ ਐਗਜ਼ਾਮ 2021 ਅਤੇ ਆਈਐਸਸੀ ਬੋਰਡ ਐਗਜ਼ਾਮ 2021 ਕਰਵਾਉਣ ਵਾਲੀ ਸੀਆਈਐਸਸੀਈ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਦੋਵੇਂ ਹੀ ਜਮਾਤਾਂ ਦੀਆਂ ਬੋਰਡ ਪ੍ਰੀਖਿਆਵਾਂ ਕਰਾਉਣ ਨੂੰ ਲੈ ਕੇ ਸਥਿਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ। ਕੌਂਸ ਦੇ ਚੀਫ ਐਗਜ਼ੀਕਿਊਟਿਵ ਐਂਡ ਸੈਕਟਰੀ ਗੈਰੀ ਅਰਾਥੂਨ ਨੇ ਕਿਹਾ,‘ਅਸੀਂ ਹਾਲਾਤ ਦੀ ਸਮੀਖਿਆ ਕਰ ਰਹੇ ਹਾਂ, ਜਲਦ ਹੀ ਇਸ ਬਾਰੇ ਫੈਸਲਾ ਲੈ ਲਿਆ ਜਾਵੇਗਾ।’ ਹਾਲਾਂਕਿ ਕੌਂਸਲ ਚੀਫ ਨੇ ਕੌਂਸਲ ਦੇ ਸੰਭਾਵੀ ਫੈਸਲੇ ਬਾਰੇ ਕੋਈ ਵੀ ਸੰਕੇਤ ਨਹੀਂ ਦਿੱਤਾ।

ਦੱਸ ਦੇਈਏ ਕਿ ਸੀਆਈਐਸਸੀਈ ਦੀਆਂ 12ਵੀਂ ਦੀਆਂ ਪ੍ਰੀਖਿਆਵਾਂ 8 ਅਪ੍ਰੈਲ 2021 ਨੂੰ ਸ਼ੁਰੂ ਹੋ ਚੁੱਕੀਆਂ ਹਨ ਅਤੇ 10ਵੀਂ ਕਲਾਸ ਦੀਆਂ ਪ੍ਰੀਖਿਆਵਾਂ 5 ਮਈ ਨੂੰ ਸ਼ੁਰੂ ਹੋਣੀਆਂ ਹਨ।

Posted By: Tejinder Thind