ਨਵੀਂ ਦਿੱਲੀ: 10ਵੀਂ ਆਈਸੀਐੱਸਈ ਅਤੇ 12ਵੀਂ ਆਈਐੱਸਸੀ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਸ਼ੁੱਕਰਵਾਰ ਬਾਅਦ ਦੁਪਹਿਰ 3 ਵਜੇ ਐਲਾਨੇ ਜਾਣਗੇ। ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ ਦੀ ਪ੍ਰੀਸ਼ਦ ਨੇ ਅੱਜ ਆਪਣੀ ਵੈੱਬਸਾਈਟ 'ਤੇ ਇਹ ਜਾਣਕਾਰੀ ਦਿੱਤੀ ਹੈ।

ਇਹ ਨਤੀਜੇ ਕੌਂਸਲ ਦੀ ਵੈਬਸਾਈਟ (cisce.org and results.cisce.org) 'ਤੇ ਉਪਲੱਬਧ ਕਰਵਾਏ ਜਾਣਗੇ ਅਤੇ ਕਾਉਂਸਲ ਦੇ ਕੈਰੀਅਰਜ਼ ਪੋਰਟਲ ਅਤੇ ਐਸ.ਐਮ.ਐੱਸ. ਰਾਹੀਂ ਵੀ ਪਹੁੰਚ ਕੀਤੇ ਜਾ ਸਕਦੇ ਹਨ।

ਸਬੰਧਤ ਸਕੂਲ ਪ੍ਰਿੰਸੀਪਲ ਦੇ ਲੌਗਇਨ ਆਈਡੀ ਅਤੇ ਪਾਸਵਰਡ ਦੀ ਵਰਤੋਂ ਕਰਕੇ ਕੈਰੀਅਰਜ਼ ਪੋਰਟਲ ਵਿੱਚ ਲੌਗਇਨ ਕਰਕੇ ਆਪਣੇ ਵਿਦਿਆਰਥੀਆਂ ਦੇ ਨਤੀਜਿਆਂ ਨੂੰ ਪ੍ਰਾਪਤ ਕਰਨ ਦੇ ਯੋਗ ਹੋਣਗੇ।

ਜ਼ਿਕਰਯੋਗ ਹੈ ਕਿ ਆਈਸੀਐੱਸਈ ਅਤੇ ਆਈਐੱਸਸੀ ਕਾਉਂਸਲ ਨੇ ਕੋਰੋਨਵਾਇਰਸ ਦੇ ਫੈਲਣ ਕਾਰਨ ਮਾਰਚ 'ਚ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਸਨ।

Posted By: Jagjit Singh