IBPS Recruitment 2021 : ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਿਲੈਕਸ਼ਨ (Institute of Banking Personnel Selection) ਨੇ ਵੱਖ-ਵੱਖ ਪੋਸਟਾਂ 'ਤੇ ਭਰਤੀ ਕੱਢੀ ਹੈ। ਇਸ ਤਹਿਤ ਆਈਬੀਪੀਐੱਸ ਅਸਿਸਟੈਂਟ ਪ੍ਰੋਫੈਸਰ, ਫੈਕਲਟੀ ਰਿਸਰਚ ਐਸੋਸੀਏਟ, ਰਿਸਰਚ ਐਸੋਸੀਏਟ, ਹਿੰਦੂ ਆਫਿਸਰ, ਆਈਟੀ ਇੰਜੀਨੀਅਰ (ਡਾਟਾ ਸੈਂਟਰ) ਆਈਟੀ ਡਾਟਾਬੇਸ ਐਡਮਿਨਿਸਟ੍ਰੇਟਰ, ਸਾਫਟਵੇਅਰ ਡਿਵੈੱਲਪਰ ਐਂਡ ਟੈਸਟਰ (ਫਰੰਟਿਡ, ਬੈਕਐਂਡ) ਦੇ ਅਹੁਦਿਆਂ 'ਤੇ ਪੋਸਟਾਂ ਕੱਢੀਆਂ ਹਨ। ਅਜਿਹੇ ਵਿਚ ਜਿਹੜੇ ਵੀ ਉਮੀਦਵਾਰ ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਇਨ੍ਹਾਂ ਪੋਸਟਾਂ ਲਈ ਅਪਲਾਈ ਪ੍ਰਕਿਰਿਆ 1 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ ਤੇ 14 ਅਕਤੂਬਰ ਤਕ ਚੱਲੇਗੀ। ਇਸ ਦੌਰਾਨ ਉਮੀਦਵਾਰ ਅਪਲਾਈ ਕਰ ਸਕਦੇ ਹਨ। ਬਿਨੈਕਾਰ ਇਕ ਹੋਰ ਗੱਲ ਦਾ ਧਿਆਨ ਰੱਖਣ ਕਿ ਨੋਟੀਫਿਕੇਸ਼ਨ 'ਚ ਕੋਈ ਗੜਬੜ ਨਾ ਹੋਵੇ, ਅਜਿਹਾ ਹੋਣ 'ਤੇ ਫਾਰਮ ਰਿਜੈਕਟ ਕੀਤਾ ਜਾ ਸਕਦਾ ਹੈ।

ਅਧਿਕਾਰਤ ਵੈੱਬਸਾਈਟ 'ਤੇ ਜਾਣ ਲਈ ਇਸ ਡਾਇਰੈਕਟ ਲਿੰਕ 'ਤੇ ਕਲਿੱਕ ਕਰੋ

ਇਨ੍ਹਾਂ ਤਰੀਕਾਂ ਦਾ ਰੱਖੋ ਧਿਆਨ

ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤ : 1 ਅਕਤੂਬਰ, 2021 ਤੋਂ ਸ਼ੁਰੂ ਹੋਵੇਗਾ

ਆਨਲਾਈਨ ਅਪਲਾਈ ਕਰਨ ਦੀ ਆਖਰੀ ਤਰੀਕ : 14 ਅਕਤੂਬਰ, 2021

ਪ੍ਰੀਖਿਆ ਦੀ ਤਰੀਕ : ਅਕਤੂਬਰ/ਨਵੰਬਰ 2021

ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਿਲੈਕਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਵੱਖ-ਵੱਖ ਪੋਸਟਾਂ ਲਈ ਉਮੀਦਵਾਰਾਂ ਦੀ ਉਮਰ 21 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਰਾਖਵੇੰ ਵਰਗ ਦੇ ਉਮੀਦਵਾਰਾਂ ਨੂੰ ਸਰਕਾਰ ਦੇ ਨਿਯਮ ਅਨੁਸਾਰ ਛੋਟ ਦਿੱਤੀ ਜਾਵੇ। ਉੱਥੇ ਹੀ ਉਮੀਦਵਾਰਾਂ ਕੋਲ ਪੋਸਟ ਅਨੁਸਾਰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਾਲੇਜ ਨਾਲ ਸੰਬੰਧਤ ਖੇਤਰ 'ਚ ਯੂਜੀ, ਪੀਜੀ, ਪੀਐੱਚਡੀ ਦੀ ਡਿਗਰੀ ਹੋਣੀ ਚਾਹੀਦੀ ਹੈ। ਢੁਕਵੀਂ ਯੋਗਤਾ ਚੈੱਕ ਕਰਨ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹਨ। ਇਸ ਦੇ ਨਾਲ ਹੀ ਉਮੀਦਵਾਰਾਂ ਕੋਲ ਸੰਬੰਧਤ ਫੀਲਡ 'ਚ ਘੱਟੋ-ਘੱਟ ਕੰਮ ਦਾ ਤਜਰਬਾ ਵੀ ਹੋਣਾ ਚਾਹੀਦਾ ਹੈ।

ਇਹ ਹੋਵੇਗੀ ਫੀਸ

ਸਾਰੇ ਉਮੀਦਵਾਰਾਂ ਲਈ ਅਪਲਾਈ ਫੀਸ 1000 ਰੁਪਏ ਹੋਵੇਗੀ। ਭੁਗਤਾਨ ਡੈਬਿਟ ਕਾਰਡ (ਰੁਪੇ-ਵੀਜ਼ਾ/ਮਾਸਟਰ ਕਾਰਡ/ਮੈਸਟਰੋ), ਕ੍ਰੈਡਿਟ ਕਾਰਡ, ਇੰਟਰਨੈੱਟ ਬੈਂਕਿੰਗ, ਆਈਐੱਮਪੀਐੱਸ, ਕੈਸ਼ ਕਾਰਡ/ਮੋਬਾਈਲ ਵਾਲੇਟ ਦੀ ਵਰਤੋਂ ਕਰ ਕੇ ਸਕ੍ਰੀਨ 'ਤੇ ਪੁੱਛੀ ਗਈ ਜਾਣਕਾਰੀ ਪ੍ਰਦਾਨ ਕਰ ਕੇ ਕੀਤਾ ਜਾ ਸਕਦਾ ਹੈ। ਉੱਥੇ ਹੀ ਇਸ ਭਰਤੀ ਨਾਲ ਜੁੜੀ ਜ਼ਿਆਦਾ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਵਿਜ਼ਿਟ ਕਰ ਸਕਦੇ ਹਨ।

Posted By: Seema Anand