IBPS recruitment exam 2020: Institute of Banking Personnel Selection ਨੇ ਵੱਖ-ਵੱਖ ਅਹੁਦਿਆਂ ਲਈ ਹੋਣ ਵਾਲੀਆਂ ਭਰਤੀ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਪ੍ਰੀਖਿਆਵਾਂ 9 ਅਗਸਤ ਨੂੰ ਹੋਣ ਵਾਲੀਆਂ ਸੀ ਪਰ ਹੁਣ ਇਸ ਨੂੰ ਅੱਗੇ ਵਾਧਾ ਦਿੱਤਾ ਗਿਆ ਹੈ। ਹੁਣ ਇਹ ਪ੍ਰੀਖਿਆਵਾਂ 12 ਅਗਸਤ 2020 ਨੂੰ ਕਰਵਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਇਹ ਫ਼ੈਸਲਾ ਕੋਵਿਡ-19 ਪ੍ਰਭਾਵ ਦੇ ਕਾਰਨ ਲਿਆ ਗਿਆ ਹੈ। ਉੱਥੇ ਹੀ ਇਸ ਭਰਤੀ ਪ੍ਰੀਕਿਰਿਆ ਦੇ ਮਾਧਿਅਮ ਨਾਲ ਨਾਨ ਫੈਕਲਟੀ ਤੇ ਨਾਨ ਫੈਕਲਟੀ ਦੇ ਮਾਧਿਅਮ ਨਾਲ ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਤਹਿਤ ਕੁੱਲ 29 ਪੋਸਟਾਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾਨ ਤੋਂ ਪੀਐੱਚਡੀ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪੋਸਟ ਗ੍ਰੇਜੂਏਸ਼ਨ ਦੀ ਡਿਗਰੀ 'ਚ 55 ਫੀਸਦੀ ਅੰਕ ਹੋਣੇ ਚਾਹੀਦੇ ਹਨ।


ਇਸ ਤਰ੍ਹਾਂ ਹੋਵੇਗੀ Selection


ਆਈਬੀਪੀਐੱਸ ਵੱਲੋਂ ਕੱਢੀ ਵੈਕੇਂਸੀ 'ਚ ਉਮੀਦਵਾਰਾਂ ਦਾ Selection group interview ਦੇ ਮਾਧਿਅਮ ਨਾਲ ਕਰਵਾਏ ਜਾਣਗੇ।


ਇਹ ਹੋਵੇਗੀ ਸੈਲਰੀ


ਆਈਬੀਪੀਐੱਸ ਵੱਲੋਂ ਕੱਢੀਆਂ ਗਈਆਂ ਭਰਤੀਆਂ ਦੇ ਮਾਧਿਅਮ ਨਾਲ ਉਮੀਦਵਾਰ ਨੂੰ ਹਰ ਮਹੀਨੇ ਲਗਪਗ 40,000 ਰੁਪਏ ਦੀ ਸੈਲਰੀ ਦਿੱਤੀ ਜਾਵੇਗੀ।

ਵੈਸੇ ਇਹ ਪਹਿਲੀ ਪ੍ਰੀਖਿਆ ਨਹੀਂ ਹੈ ਜਿਸ ਨੂੰ ਕੋਵਿਡ-19 ਪ੍ਰਭਾਵ ਦੀ ਵਜ੍ਹਾ ਨਾਲ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਕਈ ਹੋਰ ਪ੍ਰੀਖਿਆਵਾਂ ਦੀ ਤਾਰੀਕ ਨੂੰ ਅੱਗੇ ਵਧਾਇਆ ਗਿਆ ਹੈ। ਇਨ੍ਹਾਂ 'ਚ ਜੇਈਈ ਤੇ ਨੀਟ ਸਮੇਤ ਹੋਰ ਪ੍ਰੀਖਿਆਵਾਂ ਸ਼ਾਮਲ ਹਨ। ਇਨ੍ਹਾਂ ਪ੍ਰੀਖਿਆਵਾਂ ਦਾ Schedule ਕਈ ਵਾਰ ਬਦਲ ਦਿੱਤਾ ਗਿਆ ਹੈ। ਹੁਣ ਇਹ ਪ੍ਰੀਖਿਆਵਾਂ ਸਤੰਬਰ 'ਚ ਕਰਵਾਈਆਂ ਜਾਣਗੀਆਂ। ਇਸ ਦੇ ਤਹਿਤ ਜੇਈਈ ਮੇਨ ਦੀ ਪ੍ਰੀਖਿਆ 1-6 ਸਤੰਬਰ, 2020 'ਚ ਜਦ ਕਿ ਜੇਈਈ ਐਡਵਾਂਸ ਦੀ ਪ੍ਰੀਖਿਆ 27 ਸਤੰਬਰ 2020 ਨੂੰ ਹੋਵੇਗੀ। ਇਸ ਤਰ੍ਹਾਂ ਨੀਟ ਪ੍ਰੀਖਿਆ 13 ਸਤੰਬਰ 2020 ਨੂੰ ਕਰਵਾਈਆਂ ਜਾਣਗੀਆਂ।

Posted By: Rajnish Kaur