IBPS Admit Card 2021: Institute of Banking Personnel Selection ਨੇ ਵੱਖ-ਵੱਖ ਆਸਾਮੀਆਂ ਲਈ ਕਰਵਾਈਆਂ ਜਾਣ ਵਾਲੀਆਂ ਇੰਟਰਵਿਊ ਪ੍ਰੀਖਿਆਵਾਂ ਲਈ ਦਾਖ਼ਲਾ ਪੱਤਰ ਜਾਰੀ ਕਰ ਦਿੱਤੇ ਗਏ ਹਨ। ਅਜਿਹੇ ’ਚ ਉਹ ਉਮੀਦਵਾਰ, ਜੋ ਲਿਖਿਤ ਪ੍ਰੀਖਿਆ ’ਚ ਸਫ਼ਲ ਹੋਏ ਸੀ ਤੇ ਹੁਣ ਇੰਟਰਵਿਊ ਰਾਊਂਡ ’ਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ IBPS ਦੀ ਅਧਿਕਾਰਕ ਵੈੱਬਸਾਈਟ ibps.in ’ਤੇ ਜਾ ਕੇ ਦਾਖ਼ਲਾ ਪੱਤਰ ਡਾਊਨਲੋਡ ਕਰ ਸਕਦੇ ਹਨ। ਇਸਦੇ ਇਲਾਵਾ ਹੇਠਾਂ ਦਿੱਤੇ ਗਏ ਆਸਾਨ ਤਰੀਕਿਆਂ ਰਾਹੀਂ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।


IBPS ਇੰਟਰਵਿਊ ਰਾਊਂਡ ਲਈ ਕਿਵੇਂ ਕਰੀਏ ਐਡਮਿਟ ਕਾਰਡ ਡਾਊਨਲੋਡ

IBPS ਵੱਲੋਂ ਜਾਰੀ ਵੱਖ-ਵੱਖ ਆਸਾਮੀਆਂ ਲਈ ਪ੍ਰੀਖਿਆ ਦੇ ਇੰਟਰਵਿਊ ਲਈ ਸਭ ਤੋਂ ਪਹਿਲਾਂ ਉਮੀਦਵਾਰ ਨੂੰ ਅਧਿਕਾਰਕ ਵੈੱਬਸਾਈਟ ibps.in ’ਤੇ ਜਾਣਾ ਪਵੇਗਾ। ਫਿਰ ਹੋਮਪੇਜ ’ਤੇ ਜਾ ਕੇ ਮੌਜੂਦ ਆਈਬੀਪੀਐੱਸ ਐਡਮਿਟ ਕਾਰਡ 2021 ਲਿੰਕ ’ਤੇ ਕਲਿੱਕ ਕਰਨ ਤੋਂ ਬਾਅਦ ਲਾਗਇਨ ਜਾਣਕਾਰੀ ਦੇਣ ਤੋਂ ਬਾਅਦ ਤੁਹਾਡਾ ਐਡਮਿਟ ਕਾਰਡ ਸਕ੍ਰੀਨ ’ਤੇ ਨਜ਼ਰ ਆ ਜਾਵੇਗਾ।


ਉਮੀਦਵਾਰ ਧਿਆਨ ਰੱਖਣ ਕਿ ਐਡਮਿਟ ਕਾਰਡ ਅਧਿਕਾਰਕ ਵੈੱਬਸਾਈਟ ’ਤੇ 16 ਅਪ੍ਰੈਲ ਤੋਂ 22 ਅਪ੍ਰੈਲ ਤਕ ਉਪਲਬਧ ਰਹੇਗਾ। ਇਸ ਲਈ ਇਸ ਦੌਰਾਨ ਕਾਰਡ ਡਾਊਨਲੋਡ ਕਰ ਲਓ। ਇਸੇ ਐਡਮਿਟ ਕਾਰਡ ’ਚ ਇੰਟਰਵਿਊ ਦੀ ਤਰੀਕ ਅਤੇ ਜਗ੍ਹਾ ਦੀ ਜਾਣਕਾਰੀ ਦਿੱਤੀ ਗਈ ਹੈ।

ਇਸਦੇ ਨਾਲ ਹੀ ਚੋਣ ਪ੍ਰਕਿਰਿਆ ’ਚ ਆਨਲਾਈਨ ਪ੍ਰੀਖਿਆ, ਇੰਟਰਵਿਊ ਸਮੇਤ ਹੋਰ ਪ੍ਰਕਿਰਿਆਵਾਂ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਸਮੇਂ-ਸਮੇਂ ’ਤੇ ਲੈਂਦੇ ਰਹਿਣ ਲਈ ਉਮੀਦਵਾਰ ਨੂੰ ਇਸਦੀ ਅਧਿਕਾਰਕ ਵੈੱਬਸਾਈਟ ਨੂੰ ਖੋਲ੍ਹ ਕੇ ਦੇਖਦੇ ਰਹਿਣਾ ਜ਼ਰੂਰੀ ਹੈ।

Posted By: Sunil Thapa