ਆਨਲਾਈਨ ਡੈਸਕ, ਨਵੀਂ ਦਿੱਲੀ : IBPS Clerk Prelims Result 2020 : ਆਈਬੀਪੀਐੱਸ ਦੁਆਰਾ ਭਾਗ ਲੈਣ ਵਾਲੇ ਬੈਂਕਾਂ 'ਚ ਕਲੈਰੀਕਲ ਕੇਡਰ ਦੀਅਾਂ 2557 ਪੋਸਟਾਂ ਲਈ ਚੋਣ ਪ੍ਰਕਿਰਿਆ ਦੇ ਅੰਤਰਗਤ ਪਹਿਲੇ ਪਡ਼ਾਅ 'ਚ 5,12 ਅਤੇ 13 ਦਸੰਬਰ 2020 ਨੂੰ ਕਰਵਾਈਆਂ ਗਈਆਂ ਸ਼ੁਰੂਆਤੀ ਪ੍ਰਿਖਿਆਵਾਂ ਦੇ ਨਤੀਜਿਆਂ ਦਾ ਐਲਾਨ ਦੇਰੀ ਨਾਲ ਹੋਵੇਗਾ। ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ (ਆਈਬੀਪੀਐੱਸ) ਦੁਆਰਾ ਜਾਰੀ ਸੀਆਰਪੀ ਕਲਰਕ-x ਭਰਤੀ 2021-22 ਸੂਚਨਾ ਅਨੁਸਾਰ ਨਤੀਜਿਆਂ ਦਾ ਐਲਾਨ 31 ਦਸੰਬਰ 2020 ਨੂੰ ਕੀਤਾ ਜਾਣਾ ਸੀ ਅਤੇ ਸਫਲ ਐਲਾਨੇ ਉਮੀਦਵਾਰਾਂ ਲਈ ਅਗਡ਼ੇ ਪਡ਼ਾਅ ਲਈ ਮੁੱਖ ਪ੍ਰੀਖਿਆ 24 ਜਨਵਰੀ 2021 ਨੂੰ ਕਰਵਾਈ ਜਾਣੀ ਸੀ। ਹਾਲਾਂਕਿ ਸ਼ੁਰੂਆਤੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਦੇਰੀ ਨਾਲ ਹੋਣ ਤੋਂ ਬਾਅਦ ਸੰਸਥਾਨ ਦੁਆਰਾ ਮੁੱਖ ਪ੍ਰੀਖਿਆ ਦਾ ਪ੍ਰਬੰਧ ਹੁਣ ਇਕ ਮਹੀਨੇ ਬਾਅਦ, 28 ਫਰਵਰੀ ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਉਥੇ ਹੀ ਮੁੱਖ ਪ੍ਰੀਖਿਆ ਲਈ ਪ੍ਰਵੇਸ਼-ਪੱਤਰ ਫਰਵਰੀ ਤੋਂ ਪਹਿਲੇ ਹਫਤੇ ਜਾਰੀ ਕੀਤੇ ਜਾ ਸਕਦੇ ਹਨ। ਜੋ ਉਮੀਦਵਾਰ ਸੰਸਥਾਨ ਦੁਆਰਾ ਕਰਵਾਈ ਆਨਲਾਈਨ ਸ਼ੁਰੂਆਤੀ ਪ੍ਰੀਖਿਆ ’ਚ ਸ਼ਾਮਿਲ ਹੋਏ ਸਨ, ਉਹ ਆਪਣਾ ਆਈਬੀਪੀਐੱਸ ਕਲਰਕ ਪ੍ਰੀ-ਲਿਮਸ 2020 ਰਿਜ਼ਲਟ ਅਫ਼ੀਸ਼ੀਅਲ ਵੈਬਸਾਈਟ, ibps.in ’ਤੇ ਜਾਰੀ ਹੋਣ ਤੋਂ ਬਾਅਦ ਚੈੱਕ ਕਰ ਸਕਣਗੇ।

ਇਸ ਤਰ੍ਹਾਂ ਚੈੱਕ ਕਰੋ ਆਈਬੀਪੀਐੱਸ ਕਲਰਕ ਪ੍ਰੀ-ਲਿਮਸ ਰਿਜ਼ਲਟ 2020

ਉਮੀਦਵਾਰਾਂ ਨੂੰ ਆਪਣਾ ਆਈਬੀਪੀਐੱਸ ਕਲਰਕ ਪ੍ਰੀ-ਲਿਮਸ ਰਿਜ਼ਲਟ 2020 ਚੈੱਕ ਕਰਨ ਲਈ ਅਫ਼ੀਸ਼ੀਅਲ ਵੈਬਸਾਈਟ ’ਤੇ ਵਿਜ਼ਟ ਕਰਨ ਤੋਂ ਬਾਅਦ ਹੋਮ ਪੇਜ਼ ’ਤੇ ਹੀ ਉਪਲੱਬਧ ਕਰਵਾਏ ਜਾਣ ਵਾਲੇ ਸਬੰਧਿਤ ਅਪਡੇਟ ’ਤੇ ਕਲਿੱਕ ਕਰੋ। ਇਸਤੋਂ ਬਾਅਦ ਨਵੇਂ ਪੇਜ਼ ’ਤੇ ਆਪਣੇ ਵਿਵਰਣ ਭਰ ਕੇ ਸਬਮਿਟ ਕਰਕੇ ਲਾਗਇਨ ਕਰਨਾ ਹੋਵੇਗਾ।

ਆਈਬੀਪੀਐੱਸ ਕਲਰਕ ਪ੍ਰੀ-ਲਿਮਸ ਰਿਜ਼ਲਟ 2020 ਤੋਂ ਬਾਅਦ ਕੀ?

ਜਿਨ੍ਹਾਂ ਉਮੀਦਵਾਰਾਂ ਨੂੰ ਆਈਬੀਪੀਐੱਸ ਦੁਆਰਾ ਕਰਵਾਈ ਆਨਲਾਈਨ ਸ਼ੁਰੂਆਤੀ ਪ੍ਰੀਖਿਆ ’ਚ ਸਫ਼ਲ ਐਲਾਨਿਆ ਜਾਵੇਗਾ, ਉਨ੍ਹਾਂ ਨੂੰ 24 ਜਨਵਰੀ, 2021 ਨੂੰ ਕਰਵਾਈ ਜਾਣ ਵਾਲੀ ਕਲਰਕ ਮੁੱਖ ਪ੍ਰੀਖਿਆ ’ਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾਵੇਗਾ। ਉਥੇ ਹੀ ਮੁੱਖ ਪ੍ਰੀਖਿਆ ਲਈ ਪ੍ਰਵੇਸ਼ ਪੱਤਰ 12 ਜਨਵਰੀ ਨੂੰ ਜਾਰੀ ਕੀਤਾ ਜਾਵੇਗਾ। ਆਈਬੀਪੀਐੱਸ ਕਲਰਕ ਪ੍ਰੀ-ਲਿਮਸ ਰਿਜ਼ਲਟ 2020 ’ਚ ਸਫ਼ਲ ਐਲਾਨੇ ਉਮੀਦਵਾਰ ਆਪਣੇ ਮੁੱਖ ਪ੍ਰੀਖਿਆ ਪ੍ਰਵੇਸ਼ ਪੱਤਰ ਸੰਸਥਾਨ ਦੀ ਅਫ਼ੀਸ਼ੀਅਲ ਵੈਬਸਾਈਟ ’ਤੇ ਨਿਰਧਾਰਿਤ ਤਰੀਕ ਤੋਂ ਪ੍ਰੀਖਿਆ ਦੀ ਤਰੀਕ ਤਕ ਡਾਊਨਲੋਡ ਕਰ ਸਕੋਗੇ।

ਮੁੱਖ ਪ੍ਰੀਖਿਆ 160 ਮਿੰਟ ਦੀ ਹੋਵੇਗੀ, ਜਿਸ ’ਚ ਜਨਰਲ/ਫਾਈਨਾਂਸ਼ੀਅਲ ਅਵੇਅਰਨੈੱਸ, ਜਨਰਲ ਇੰਗਲਿਸ਼, ਰੀਜ਼ਨਿੰਗ ਅਬਿਲੀਟੀ ਤੇ ਕੰਪਿਊਟਰ ਐਪਟੀਚਿਊਡ ਅਤੇ ਕਵਾਂਟਿਟੇਟਿਵ ਐਪਟੀਚਿਊਡ ਨਾਲ ਸਬੰਧਿਤ ਕੁੱਲ 190 ਪ੍ਰਸ਼ਨ ਹੋਣਗੇ। ਮੁੱਖ ਪ੍ਰੀਖਿਆ ਲਈ 200 ਅੰਕ ਨਿਰਧਾਰਿਤ ਹਨ।

Posted By: Ramanjit Kaur