ਆਨਲਾਈਨ ਡੈਸਕ, ਨਵੀਂ ਦਿੱਲੀ : IAF Recruitment Rally 2020 : ਭਾਰਤੀ ਹਵਾਈ ਫ਼ੌਜ ਦੁਆਰਾ ਨਵੀਂ ਦਿੱਲੀ, ਝਾਰਖੰਡ, ਉੱਤਰਾਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਝਾਰਖੰਡ, ਤਾਮਿਲਨਾਡੂ, ਪਾਂਡੂਚੇਰੀ, ਅੰਡੇਮਾਨ ਤੇ ਨਿਕੂਬਾਰ ਤੱਟ ਸਮੂਹ 'ਚ ਏਅਰਮੈਨ ਗਰੁੱਪ ਐਕਸ ਤੇ ਗਰੁੱਪ ਵਾਈ ਦੇ ਅਹੁਦਿਆਂ ਲਈ ਭਰਤੀ ਰੈਲੀ ਲਈ ਸੂਚਨਾ ਜਾਰੀ ਕੀਤੀ ਹੈ। ਕੇਂਦਰੀ ਹਵਾਈ ਫ਼ੌਜ ਸੈਨਿਕ ਚੋਣ ਬੋਰਡ (ਸੀਏਐੱਸਬੀ) ਦੁਆਰਾ ਜਾਰੀ ਅਲੱਗ-ਅਲੱਗ ਸਥਾਨਾਂ 'ਤੇ 10 ਦਸੰਬਰ ਤੋਂ 19 ਦਸੰਬਰ 'ਚ ਕਰਵਾਈ ਜਾਣ ਵਾਲੀ ਹਵਾਈ ਫ਼ੌਜ ਭਰਤੀ ਰੈਲੀ ਵਿਗਿਆਪਨਾਂ ਅਨੁਸਾਰ, ਇਨ੍ਹਾਂ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਇਛੁੱਕ ਤੇ ਯੋਗ ਉਮੀਦਵਾਰਾਂ ਨੂੰ ਏਅਰ ਫੋਰਸ ਰਿਕਰੂਟਮੈਂਟ ਰੈਲੀ 2020 'ਚ ਹਿੱਸਾ ਲੈਣ ਲਈ ਬੋਰਡ ਦੀ ਆਫ਼ੀਸ਼ੀਅਲ ਵੈਬਸਾਈਟ, airmenselection.cdac.in 'ਤੇ ਪ੍ਰੀ-ਰਜਿਸਟ੍ਰੇਸ਼ਨ ਕਰਨਾ ਹੋਵੇਗਾ। ਪ੍ਰੀ-ਰਜਿਸਟ੍ਰੇਸ਼ਨ ਲਈ ਐਪਲੀਕੇਸ਼ਨ ਵਿੰਡੋ ਸੀਏਐੱਸਬੀ ਪੌਰਟਲ 'ਤੇ 27 ਨਵੰਬਰ 2020 ਨੂੰ ਸਵੇਰੇ 11 ਵਜੇ ਓਪਨ ਕੀਤੀ ਜਾਵੇਗੀ ਅਤੇ ਉਮੀਦਵਾਰ 28 ਨਵੰਬਰ ਦੀ ਸ਼ਾਮ 5 ਵਜੇ ਤਕ ਰਜਿਸਟ੍ਰੇਸ਼ਨ ਕਰ ਸਕਣਗੇ।

ਹਵਾਈ ਫ਼ੌਜ ਭਰਤੀ ਰੈਲੀ 2020 : ਜਾਣੋ ਯੋਗਤਾ ਮਾਪਦੰਡ

ਹਵਾਈ ਦੇ ਵਿਭਿੰਨ ਬੇਸ ਸਟੇਸ਼ਨਾਂ ਜਾਂ ਛਾਉਣੀ ਵਾਲੇ ਏਰੀਏ 'ਚ 10 ਦਸੰਬਰ 'ਚ ਕਰਵਾਈ ਜਾਣ ਵਾਲੀ ਭਰਤੀ ਰੈਲੀ 'ਚ ਗਰੁੱਪ ਐਕਸ ਜਾਂ ਗਰੁੱਪ ਵਾਈ ਏਅਰਮੈਨ ਅਹੁਦਿਆਂ ਲਈ ਰੈਲੀ ਦੇ ਸੂਬਿਆਂ/ਯੂਟੀ ਦੇ ਸਥਾਈ ਵਾਸੀ ਹੀ ਰਜਿਸਟ੍ਰੇਸ਼ਨ ਕਰ ਸਕਦੇ ਹਨ। ਨਵੀਂ ਦਿੱਲੀ ਸਥਿਤ ਏਅਰ ਫੋਰਸ ਸਟੇਸ਼ਨ 'ਚ ਹੋਣ ਵਾਲੀ ਹਵਾਈ ਫ਼ੌਜ ਭਰਤੀ ਰੈਲੀ 'ਚ ਦਿੱਲੀ ਅਤੇ ਉੱਤਰਾਖੰਡ ਦੇ ਸਾਰੇ ਜ਼ਿਲ੍ਹਿਆਂ ਦੇ ਉਮੀਦਵਾਰ ਸ਼ਾਮਿਲ ਹੋਣ ਦੇ ਯੋਗ ਹਨ।

ਸਥਾਨਕ ਵਾਸੀਆਂ ਦੇ ਨਾਲ-ਨਾਲ ਅਣ-ਵਿਆਹੇ ਪੁਰਸ਼ ਉਮੀਦਵਾਰ ਹੀ ਅਪਲਾਈ ਕਰ ਸਕਦੇ ਹਨ। ਨਾਲ ਹੀ ਉਮੀਦਵਾਰ ਦਾ ਜਨਮ 17 ਜਨਵਰੀ 2000 ਤੋਂ 30 ਦਸੰਬਰ 2003 ਵਿਚਕਾਰ ਹੋਣਾ ਚਾਹੀਦਾ ਹੈ, ਇਸ 'ਚ ਦੋਵੇਂ ਤਰੀਕਾਂ ਵੀ ਸ਼ਾਮਿਲ ਹਨ।

ਉਥੇ ਹੀ, ਏਅਰ ਫੋਰਸ ਰਿਕਰੂਟਮੈਂਟ ਰੈਲੀ 2021 ਨੋਟੀਫਿਕੇਸ਼ਨ ਅਨੁਸਾਰ ਏਅਰਮੈਨ ਅਹੁਦਿਆਂ ਲਈ ਉਹ ਹੀ ਉਮੀਦਵਾਰ ਪੰਜੀਕਰਨ ਕਰ ਸਕਦੇ ਹਨ, ਜਿਨ੍ਹਾਂ ਨੇ ਗਣਿਤ, ਭੌਤਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਨਾਲ ਘੱਟ ਤੋਂ ਘੱਟ 50 ਅੰਕਾਂ ਸਮੇਤ 12ਵੀਂ ਪਾਸ ਕੀਤੀ ਹੈ। ਨਾਲ ਹੀ ਅੰਗਰੇਜ਼ੀ ਵਿਸ਼ੇ 'ਚ ਘੱਟ ਤੋਂ ਘੱਟ 50 ਫ਼ੀਸਦੀ ਅੰਕ ਪ੍ਰਾਪਤ ਹੋਣੇ ਚਾਹੀਦੇ ਹਨ। ਦੂਸਰੇ ਪਾਸੇ, ਕਿਸੇ ਪੋਲੀਟੈਕਨੀਕਲ ਇੰਸਟੀਚਿਊਟ ਤੋਂ ਵਿਭਿੰਨ ਇੰਜੀਨੀਅਰਿੰਗ ਟ੍ਰੇਡਸ 'ਚ ਘੱਟ ਤੋਂ ਘੱਟ 50 ਫ਼ੀਸਦੀ ਅੰਕਾਂ ਦੇ ਨਾਲ ਤਿੰਨ ਸਾਲਾਂ ਡਿਪਲੋਮਾ ਕੀਤੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ।

Posted By: Ramanjit Kaur