ਸਤਵਿੰਦਰ ਸਿੰਘ ਧੜਾਕ, ਮੋਹਾਲੀ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸਿੱਖਿਆ ਵਿਭਾਗ ਪੰਜਾਬ (Department of School Education Punjab) ਦੇ ਪੋਰਟਲ 'ਤੇ ਮੰਗੇ ਗਏ ਸੁਝਾਵਾਂ ਸੰਬੰਧੀ ਵੇਰਵੇ ਦੇਣ ਦੀ ਆਖਰੀ ਮਿਤੀ ਹੁਣ 31 ਮਈ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 20 ਮਈ ਤਕ ਸੁਝਾਅ ਮੰਗੇ ਗਏ ਸਨ ਪਰ ਬਹੁਤ ਸਾਰੇ ਸਕੂਲ ਮੁਖੀ ਤੇ ਪ੍ਰਿੰਸੀਪਲ ਹਾਲੇ ਵੇਰਵੇ ਦੇਣ ਤੋਂ ਵਾਂਝੇ ਰਹਿ ਗਏ ਸਨ। ਇਸ ਕਰਕੇ ਵੇਰਵੇ ਜਮ੍ਹਾਂ ਕਰਵਾਉਣ ਦੀ ਮਿਤੀ 'ਚ ਵਾਧਾ ਕੀਤਾ ਗਿਆ ਹੈ।

ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਲਗਾਤਾਰ ਸਕੂਲੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਧਿਆਪਕਾਂ, ਸਕੂਲ ਮੁਖੀਆਂ ਅਤੇ ਆਮ ਲੋਕਾਂ ਪਾਸੋਂ ਸੁਝਾਅ ਮੰਗ ਰਹੀ ਹੈ ਜਿਸ ਵਾਸਤੇ 10 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਪੋਰਟਲ ਲਾਂਚ ਕਰ ਕੇ ਸਾਰੇ ਅਧਿਕਾਰੀਆਂ ਨੂੰ ਉਸ ਉੱਤੇ ਸੁਝਾਅ ਦੇਣ ਲਈ ਕਿਹਾ ਸੀ।

Posted By: Seema Anand