ਜੇਐੱਨਐੱਨ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ 'ਚ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਜਮਾਤਾਂ ਦੀਆਂ ਪ੍ਰੀਖਿਆਵਾਂ ਲਈ ਅੰਤਿਮ ਦਿਸ਼ਾ ਨਿਰਦੇਸ਼ ਜਾਰੀ ਹੋ ਗਏ ਹਨ। ਇਹ ਦਿਸ਼ਾ ਨਿਰਦੇਸ਼ ਪੰਜਾਬ ਯੂਨੀਵਰਸਿਟੀ ਤੋਂ ਮਾਨਤਾ ਪ੍ਰਪਾਤ ਕਾਲਜਾਂ ਦੇ ਪਿ੍ੰਸੀਪਲ, ਡਿਪਾਰਟਮੈਂਟ ਦੇ ਚੇਅਰਪਰਸਨਜ਼ ਤੇ ਇੰਸਟੀਚਿਊਸ਼ਨ ਦੇ ਡਾਇਰੈਕਟਰਾਂ ਨੂੰ ਜਾਰੀ ਹੋਏ ਹਨ। ਇਸ ਦੇ ਨਾਲ ਹੀ ਪੀਯੂ ਦੀ ਪ੍ਰੀਖਿਆ ਬ੍ਰਾਂਚ ਨੇ ਸਾਰਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਦਿਸ਼ਾ-ਨਿਰਦੇਸ਼ ਉਨ੍ਹਾਂ ਦੀਆਂ ਵੈੱਬਸਾਈਟਸ 'ਤੇ ਵੀ ਅਪਲੋਡ ਹੋਣ ਤਾਂ ਜੋ ਵਿਦਿਆਰਥੀਆਂ ਨੂੰ ਸਾਰੀ ਜਾਣਕਾਰੀ ਮਿਲ ਸਕੇ। ਪ੍ਰੀਖਿਆਵਾਂ ਸਵੇਰੇ ਤੇ ਸ਼ਾਮ ਦੋ ਸੈਸ਼ਨਾਂ 'ਚ ਹੋਣਗੀਆਂ।

ਇਹ ਹਨ ਦਿਸ਼ਾ ਨਿਰਦੇਸ਼

ਹਰੇਕ ਪ੍ਰੀਖਿਆ ਦੋ ਘੰਟੇ ਦੀ ਹੋਵੇਗੀ। ਆਖਰੀ ਦੋ ਘੰਟਿਆਂ 'ਚ ਉੱਤਰ ਪੁਸਤਕ ਸਕੈਨ ਕਰ ਕੇ ਈਮੇਲ ਜ਼ਰੀਏ ਜਾਂ ਕਾਲਜ ਪਹੁੰਚ ਕੇ ਜਮ੍ਹਾਂ ਕਰਵਾਉਣੀ ਹੋਵੇਗੀ। ਪ੍ਰਸ਼ਨ ਪੱਤਰ ਪ੍ਰੀਖਿਆ ਸ਼ੁਰੂ ਹੋਣ ਤੋਂ 20 ਮਿੰਟ ਪਹਿਲਾਂ ਕਾਲਜ, ਡਿਪਾਰਟਮੈਂਟ ਦੀ ਵੈੱਬਸਾਈਟ 'ਤੇ ਅਪਲੋਡ ਕਰਨੇ ਹੋਣਗੇ। ਉੱਤਰ ਪੁਸਤਕ ਵਿਦਿਆਰਥੀ ਜੇ ਈਮੇਲ ਜ਼ਰੀਏ ਭੇਜਣੀ ਚਾਹੁੰਦੇ ਹਨ ਤਾਂ ਸਕੈਨ ਕਰ ਕੇ ਉਸ ਦੀ ਪੀਡੀਐੱਫ ਫਾਈਲ ਭੇਜਣੀ ਲਾਜ਼ਮੀ ਹੋਵੇਗੀ। ਵਿਦਿਆਰਥੀ ਖੁਦ ਕਾਲਜ ਜਾਂ ਫਿਰ ਡਿਪਾਰਟਮੈਂਟ, ਇੰਸਟੀਚਿਊਟ 'ਚ ਪਹੁੰਚ ਕੇ ਉੱਤਰ ਪੁਸਤਕ ਜਮ੍ਹਾਂ ਕਰਵਾਉਣਾ ਚਾਹੁੰਦੇੇ ਹਨ ਤਾਂ ਦੋ ਘੰਟੇ ਦੇ ਅੰਦਰ ਕਰਵਾਉਣੀ ਹੋਵੇਗੀ। ਪ੍ਰਸ਼ਨ ਪੱਤਰ 'ਚੋਂ 50 ਫ਼ੀਸਦੀ ਸਵਾਲਾਂ ਦੇ ਉੱਤਰ ਦੇਣੇ ਹੋਣਗੇ। ਜਿਵੇਂ 11 'ਚੋਂ 5, 10 'ਚੋਂ 5, 9 'ਚੋਂ 4, 8 'ਚੋਂ 4, 7 'ਚੋਂ 3, 6 'ਚੋਂ ਵੀ 3 ਤੇ 5 'ਚੋਂ 2 ਸਵਾਲਾਂ ਦੇ ਉੱਤਰ ਦੇਣੇ ਹੋਣਗੇ। ਘਰੋਂ ਜੇ ਕੋਈ ਪ੍ਰਰੀਖਿਆ ਦੇ ਰਿਹਾ ਹੈ ਤਾਂ ਉਸ ਕੋਲ ਇੰਟਰਨੈੱਟ ਦੀ ਸਹੂਲਤ ਬਿਹਤਰ ਹੋਣੀ ਚਾਹੀਦੀ ਹੈ ਤਾਂ ਜੋ ਪ੍ਰਸ਼ਨ ਪੱਤਰ ਡਾਊਨਲੋਡ ਕਰਨ 'ਚ ਕੋਈ ਪਰੇਸ਼ਾਨੀ ਨਾ ਆਏ।