ਡਾ. ਸੁਮਿਤ ਸਿੰਘ ਸ਼ਿਓਰਾਨ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਐਫੀਲੇਟਿਡ ਕਾਲਜਾਂ ਦੇ ਬੀਕਾਮ, ਬੀਬੀਏ ਅਤੇ ਬੀਸੀਏ ਵੇਟਿੰਗ ਲਿਸਟ ’ਚ ਸ਼ਾਮਲ ਵਿਅਕਤੀਆਂ ਲਈ ਚੰਗੀ ਖ਼ਬਰ ਹੈ। ਪੀਯੂ ਪ੍ਰਸ਼ਾਸਨ ਨੇ ਕਾਲਜਾਂ ਦੀ ਮੰਗ ’ਤੇ ਇਨ੍ਹਾਂ ਸਾਰੇ ਕੋਰਸਾਂ ’ਚ ਸੀਟਾਂ ਵਧਾਉਣ ਦੀ ਤਿਆਰੀ ਕਰ ਲਈ ਹੈ। ਅਗਲੇ ਇਕ ਦੋ ਦਿਨਾਂ ’ਚ ਪੀਯੂ ਪ੍ਰਸ਼ਾਸਨ ਵੱਲੋਂ ਸੀਟਾਂ ਵਧਾਉਣ ਲਈ ਅਪਲਾਈ ਕਰਨ ਵਾਲੇ ਕਾਲਜਾਂ ਨੂੰ ਆਗਿਆ ਪੱਤਰ ਜਾਰੀ ਕਰ ਦਿੱਤਾ ਜਾਵੇਗਾ। ਇਸ ਵਾਰ ਵੀ ਚੰਡੀਗੜ੍ਹ ਦੇ ਕਾਲਜਾਂ ’ਚ ਬੀਕਾਮ, ਬੀਬੀਏ ਅਤੇ ਬੀਸੀਏ ਦਾਖਲੇ ਲਈ ਖਿੱਚੋਤਾਣ ਚੱਲ ਰਹੀ ਹੈ।

ਸੀਬੀਐੱਸਈ 12ਵੀਂ ’ਚ ਵਿਦਿਆਰਥੀਆਂ ਦੇ ਰਿਕਾਰਡ ਪ੍ਰਦਰਸ਼ਨ ਕਾਰਨ ਇਸ ਵਾਰ ਇਨ੍ਹਾਂ ਕੋਰਸਾਂ ਦਾ ਕਟ ਆਫ਼ ਪਿਛਲੇ ਸਾਲਾਂ ਤੋਂ ਕਾਫ਼ੀ ਜ਼ਿਆਦਾ ਰਿਹਾ ਹੈ। ਕਈ ਕੋਰਸਾਂ ’ਚ ਸੀਟਾਂ ਦੇ ਮੁਕਾਬਲੇ 12 ਤੋਂ 15 ਗੁਣਾ ਜ਼ਿਆਦਾ ਅਰਜ਼ੀਆਂ ਜਮ੍ਹਾਂ ਹੋਈਆਂ ਸਨ। ਸੀਟਾ ਵਧਾਉਣ ਦੀ ਫਾਈਲ ਨੂੰ ਕੁਲਪਤੀ ਤੋਂ ਮਨਜ਼ੂਰੀ ਮਿਲਦੇ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗ। ਪੀਯੂ ਐਫੀਲੇਟਿਡ ਚੰਡੀਗੜ੍ਹ ਅਤੇ ਪੰਜਾਬ ਦੇ ਕਰੀਬ 40 ਕਾਲਜਾਂ ਨੇ ਵਾਧੂ ਸੀਟਾਂ ਦੇਣ ਲਈ ਅਪਲਾਈ ਕੀਤਾ ਹੈ। ਉੱਧਰ ਕਈ ਕਾਲਜਾਂਨੇ ਐੱਮਕਾਮ ਸਮੇਤ ਕੁਝ ਹੋਰ ਪੋਸਟ ਗਰੈਜੂਏਟ ਕੋਰਸਾਂ ਲਈ ਵੀ ਜ਼ਿਆਦਾ ਸੀਟਾਂ ਮੰਗੀਆਂ ਹਨ।

ਬੀਕਾਮ, ਬੀਸੀਏ ’ਚ ਸਭ ਤੋੀ ਜ਼ਿਆਦਾ ਕਟ ਆਫ਼

ਕਾਲਜਾਂ ’ਚ ਬੀਕਾਮ ਅਤੇ ਬੀਸੀਏ ਪਹਿਲੀ ਪਸੰਦ ਹੈ। ਚੰਡੀਗੈੜ੍ਹ ਦੇ 11 ਕਾਲਜਾਂ ’ਚ ਬੀਕਾਮ ਲਈ 2310, ਬੀਬੀਏ 500 ਅਤੇ ਬੀਸੀਏ ਲਈ 880 ਸੀਟਾਂ ਹਨ। ਬੀਐੱਸਸੀ ਨਾਨ ਮੈਡੀਕਲ 1220 ਅਤੇ ਮੈਡੀਕਲ ਲਈ 750 ਸੀਟਾਂ ਹਨ। ਜ਼ਿਆਦਾਤਰ ਕਾਲਜਾਂ ਨੇ ਬੀਕਾਮ, ਬੀਬੀਏ ਅਤੇ ਬੀਸੀਏ ਲਈ ਵਾਧੂ ਸੀਟਾਂ ਪੀਯੂ ਤੋਂ ਮੰਗੀਆਂ ਹਨ। ਨਿਯਮਾਂ ਤਹਿਤ ਕਾਲਜ ਨੂੰ ਪ੍ਰਤੀ ਯੂਨਿਟ 5 ਅਤੇ ਵੱਧ ਤੋਂ ਵੱਧ 15 ਸੀਟਾਂ ਇਕ ਸੈਕਸ਼ਨ ਲਈ ਮਿਲ ਸਕਣਗੀਆਂ। ਜਿਸ ਸੈਕਸ਼ਨ ’ਚ 40 ਤੋਂ ਘੱਟ ਸੀਟਾਂ ਹਨ ਉਨ੍ਹਾਂ ਨੂੰ 10 ਫ਼ੀਸਦੀ ਵਾਧੂ ਸੀਟਾਂ ਮਿਲਣਗੀਆਂ। ਵਾਧੂ ਸੀਟਾਂ ’ਤੇ ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਲਾਭ ਮਿਲੇਗਾ, ਜਿਨ੍ਹਾਂ ਨੇ ਪਹਿਲਾਂ ਤੋਂ ਦਾਖਲਾ ਪ੍ਰਕਿਰਿਆ ’ਚ ਹਿੱਸਾ ਲਿਆ ਸੀ ਅਤੇ ਉਹ ਵੇਟਿੰਗ ਲਿਸਟ ’ਚ ਟਾਪ ’ਤੇ ਹਨ। ਐੱਸਡੀ ਕਾਲਜ 32, ਐੱਮਸੀਐੱਮ ਕਾਲਜ 36, ਡੀਏਵੀ ਕਾਲਜ, ਜੀਜੀ 11, ਜੀਸੀਜੀ 11, ਗੌਰਮਿੰਟ ਕਾਮਰਸ ਕਾਲਜ 50 ’ਚ ਸਭ ਤੋਂ ਜ਼ਿਆਦਾ ਕੱਟ ਆਫ਼ ਗਈ ਹੈ।

ਪੀਯੂ ਨੇ ਨਤੀਜਾ ਐਲਾਨਿਆ

ਪੀਯੂ ਨੇ ਮੰਗਲਵਾਰ ਨੂੰ ਦਸੰਬਰ 2020 ਅਤੇ ਮਈ 2021 ’ਚ ਹੋਈਆਂ ਬੀਪੀਐੱਡ ਪਹਿਲੇ ਸਮੈਸਟਰ, ਐੱਮਏ ਸੋਸ਼ਲ ਵਰਕ ਪਹਿਲੇ ਸਮੈਸਟਰ, ਬੀਐੱਲਐੱਲਬੀ (ਆਨਰਜ਼) (5 ਇੰਡੀਗ੍ਰੇਟਿਡ ਕੋਰਸ) ਨੌਵੇਂ ਸਮੈਸਟ, ਐੱਮਹੇ ਆਰਟਸ (ਮਿਊਜ਼ਿਕ ਵੋਕਲ) ਦੂਜੇ ਸਮੈਸਟਰ ਅਤੇ ਐੱਮਏ (ਫਾਈਨ ਆਰਟਸ) ਦੂਜੇ ਸਮੈਸਟਰ ਦਾ ਨਤੀਜਾ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਵਿਭਾਗ ਅਤੇ ਪੀਯੂ ਵੈੱਬਸਾਈਟ ’ਤੇ ਨਤੀਜਾ ਵੇਖ ਸਕਦੇ ਹਨ।

'ਬੀਕਾਮ, ਬਬੀਬੀਏ ਅਤੇ ਬੀਸੀਏ ਸਮੇਤ ਕੁਝ ਪੀਜੀ ਕੋਰਸਾਂ ’ਚ ਸੀਟਾਂ ਵਧਾਉਣ ਲਈ ਕਾਲਜਾਂ ਨੇ ਅਪਲਾਈ ਕੀਤਾ ਹੈ। ਸਾਡੀ ਕੋਸ਼ਿਸ਼ ਹੈ ਕਿ ਇਕ ਦੋ ਦਿਨਾਂ ’ਚ ਸਾਰੀਆਂ ਵਧੀਆਂ ਸੀਟਾਂ ਲਈ ਮਨਜ਼ੂਰ ਪੱਤਰ ਜਾਰੀ ਕਰ ਦਿੱਤਾ ਜਾਵੇ।'

ਪ੍ਰੋ ਸੰਜੇ ਕੌਸ਼ਿਕ, ਡੀਨ ਕਾਲਜ ਡਿਵੈਲਪਮੈਂਟ ਕੌਂਸਲ, ਪੀਯੂ ਚੰਡੀਗੜ੍ਹ।

Posted By: Jagjit Singh