ਕਿੱਤਾਮੁਖੀ ਸਿੱਖਿਆ ਉਹ ਸਿੱਖਿਆ ਹੈ, ਜੋ ਲੋਕਾਂ ਨੂੰ ਵਪਾਰ, ਕਰਾਫਟ ਜਾਂ ਤਕਨੀਸ਼ੀਅਨ ਵਜੋਂ ਵੱਖ-ਵੱਖ ਖੇਤਰਾਂ ’ਚ ਕੰਮ ਕਰਨ ਲਈ ਤਿਆਰ ਕਰਦੀ ਹੈ। ਇਸ ਨੂੰ ਕਰੀਅਰ ਐਜੂਕੇਸ਼ਨ ਜਾਂ ਟੈਕਨੀਕਲ ਐਜੂਕੇਸ਼ਨ ਵੀ ਕਿਹਾ ਜਾਂਦਾ ਹੈ। ਵਿਦਿਆਰਥੀਆਂ ਨੂੰ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ’ਚ ਨੌਕਰੀ ਦੇਣ ਵਾਲੇ ਕੋਰਸ ਸਿਖਾਏ ਜਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਭਵਿੱਖ ਦੇ ਸੁਤੰਤਰ ਜੀਵਨ ਲਈ ਤਿਆਰ ਕੀਤਾ ਜਾ ਸਕੇ। ਹੁਣ ਹਰ ਇਕ ਦੇ ਮਨ ’ਚ ਇਹ ਸਵਾਲ ਜ਼ਰੂਰ ਆਉਂਦਾ ਹੈ ਕਿ ਸਾਨੂੰ ਕਿੱਤਾਮੁਖੀ ਸਿੱਖਿਆ ਦੀ ਲੋੜ ਕਿਉਂ ਹੈ? ਇਸ ਦਾ ਜਵਾਬ ਬਹੁਤ ਸੌਖਾ ਹੈ। ਅਜੋਕੇ ਮੁਕਾਬਲੇ ਭਰੇ ਯੱੁਗ ’ਚ ਜਦੋਂ ਨੌਕਰੀਆਂ ਬਹੁਤ ਘੱਟ ਹੰੁਦੀਆਂ ਜਾ ਰਹੀਆਂ ਹਨ ਤੇ ਆਬਾਦੀ ਜ਼ਿਆਦਾ ਹੈ ਤਾਂ ਹਰ ਇਕ ਲਈ ਨੌਕਰੀ ਪ੍ਰਾਪਤ ਕਰਨਾ ਬਹੁਤ ਔਖਾ ਹੋ ਗਿਆ ਹੈ। ਰੋਜ਼ੀ-ਰੋਟੀ ਕਮਾਉਣ ਲਈ ਨੌਕਰੀ ਦਾ ਬਦਲਵਾਂ ਪ੍ਰਬੰਧ ਆਪਣਾ ਕਾਰੋਬਾਰ ਕਰਨਾ ਹੈ। ਇਹੀ ਕਾਰਨ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਕੁਝ ਅਜਿਹਾ ਸਿਖਾਉਣਾ ਚਾਹੀਦਾ ਹੈ, ਜੋ ਸਵੈ-ਰੁਜ਼ਗਾਰ ਸ਼ੁਰੂ ਕਰਨ ਦਾ ਮੌਕਾ ਪ੍ਰਦਾਨ ਕਰ ਸਕਦਾ ਹੈ।

ਬੀ ਵੋਕ ਦਾ ਅਰਥ

ਬੀ ਵੋਕ ਦਾ ਅਰਥ ਹੈ ਵੋਕੇਸ਼ਨ ਦੀ ਬੈਚਲਰ ਡਿਗਰੀ। ਇਹ ਇਕ ਤਿੰਨ ਸਾਲਾ ਕੋਰਸ ਹੈ, ਜਿਸ ’ਚ ਚੁਣਨ ਲਈ ਬਹੁਤ ਸਾਰੇ ਵਿਸ਼ੇ ਸ਼ਾਮਿਲ ਹਨ। ਇਸ ਕੋਰਸ ਲਈ ਮੱੁਢਲੀ ਯੋਗਤਾ ਭਾਰਤ ਦੀ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 10+2 ਪਾਸ ਹੋਣਾ ਲਾਜ਼ਮੀ ਹੈ।

ਬੀ ਵੋਕ ਕੋਰਸ ਨੂੰ ਇਸ ਢੰਗ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨਾਲ ਵੱਖ-ਵੱਖ ਉਦਯੋਗਾਂ ਦੇ ਕੰਮ ਤੇ ਹੁਨਰ ਦੀ ਜ਼ਰੂਰਤ ਨੂੰ ਇਸ ਦੇ ਪਾਠਕ੍ਰਮ ’ਚ ਸ਼ਾਮਿਲ ਕੀਤਾ ਜਾਂਦਾ ਹੈ। ਕੋਰਸ ਦੇ ਚਾਹਵਾਨ ਨੂੰ ਅਜਿਹੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਉਦਯੋਗ ’ਚ ਕੰਮ ਕਰਨ ਦੇ ਹੁਨਰ ਨੂੰ ਵਧਾਉਣ ਦੇ ਨਾਲ ਕੰਮ ਕਰਨ ਲਈ ਤਿਆਰ ਹੋ ਸਕਣ।

ਕੋਰਸ ਦੇ ਵਿਸ਼ੇ

ਪ੍ਰਚੂਨ ਪ੍ਰਬੰਧਨ।

ਫੈਸ਼ਨ ਤਕਨਾਲੋਜੀ ਤੇ ਲਿਬਾਸ ਡਿਜ਼ਾਈਨਿੰਗ।

ਪਿ੍ਰੰਟਿੰਗ ਤੇ ਪਬਲੀਕੇਸ਼ਨ।

ਪ੍ਰਹੁਣਚਾਰੀ ਤੇ ਸੈਰ-ਸਪਾਟਾ।

ਜੈਵਿਕ ਖੇਤੀਬਾੜੀ।

ਕੰਪਿਊਟਰ ਤਕਨਾਲੋਜੀ।

ਵੈੱਬ ਤਕਨਾਲੋਜੀ।

ਐਨੀਮੇਸ਼ਨ।

ਰੈਫਰੀਜ਼ਰੇਸ਼ਨ ਤੇ ਏਅਰ ਕੰਡੀਸ਼ਨਿੰਗ।

ਫੂਡ ਪ੍ਰੋਸੈਸਿੰਗ ਤੇ ਕੁਆਲਿਟੀ ਮੈਨੇਜਮੈਂਟ।

ਡਾਟਾ ਵਿਸ਼ਲੇਸ਼ਣ।

ਸਿਹਤ ਸੰਭਾਲ।

ਭੋਜਨ ਵਿਗਿਆਨ।

ਸਾਫਟਵੇਅਰ ਡਿਵੈਲਪਮੈਂਟ।

ਗ੍ਰੀਨ ਹਾਊਸ ਤਕਨਾਲੋਜੀ।

ਥੀਏਟਰ ਤੇ ਅਦਾਕਾਰੀ।

ਮੈਡੀਕਲ ਲੈਬ ਤਕਨਾਲੋਜੀ।

ਮਿੱਟੀ ਤੇ ਪਾਣੀ ਦੀ ਸੰਭਾਲ।

ਸੰੁਦਰਤਾ ਤੇ ਤੰਦਰੁਸਤੀ।

ਅੰਦਰੂਨੀ ਡਿਜ਼ਾਈਨ।

ਕੋਰਸ ਦੀ ਮਿਆਦ

ਇਕ ਕੋਰਸ ਤਿੰਨ ਸਾਲ ਦੀ ਮਿਆਦ ਦਾ ਹੰੁਦਾ ਹੈ, ਜਿਸ ਨੂੰ ਛੇ ਸਮੈਸਟਰਾਂ ’ਚ ਵੰਡਿਆ ਜਾਂਦਾ ਹੈ। ਬੀਵੋਕ ਦਾ ਕੋਰਸ ਪਾਠਕ੍ਰਮ ਉਦਯੋਗ ਆਧਾਰਤ ਹੈ, ਜਿਸ ’ਚ ਲਗਪਗ 40 ਫ਼ੀਸਦੀ ਸਧਾਰਨ ਸਿੱਖਿਆ (ਸਿਧਾਂਤ) ਤੇ 60 ਫ਼ੀਸਦੀ ਕਿੱਤਾਮੁਖੀ ਸਿਖਲਾਈ (ਪ੍ਰੈਕਟੀਕਲ) ਭਾਗ ਹੰੁਦੇ ਹਨ। ਇਸ ਦਾ ਅਰਥ ਇਹ ਹੈ ਕਿ ਨਿਯਮਤ ਪਾਠਕ੍ਰਮ ਦਾ ਅਧਿਐਨ ਕਰਨ ਤੋਂ ਇਲਾਵਾ ਸਾਰੇ ਵਿਦਿਆਰਥੀਆਂ ਨੂੰ ਹਰ ਸਮੈਸਟਰ ’ਚ ਘੱਟੋ-ਘੱਟ ਚਾਰ ਤੋਂ ਅੱਠ ਹਫ਼ਤਿਆਂ ਲਈ ਉਦਯੋਗਿਕ ਸਿਖਲਾਈ ਜਾਂ ਪ੍ਰਾਜੈਕਟ ਦਾ ਕੰਮ ਕਰਨ ਦੀ ਜ਼ਰੂਰਤ ਹੰੁਦੀ ਹੈ।

ਹੋਰ ਡਿਗਰੀ ਕੋਰਸਾਂ ਦੇ ਮੁਕਾਬਲੇ ਫ਼ਾਇਦਾ

ਬੈਚਲਰ ਆਫ ਵੋਕੇਸ਼ਨ ਡਿਗਰੀ ਕੋਰਸ ਕਈ ਖੇਤਰਾਂ ’ਚ ਉਨ੍ਹਾਂ ਵਿਦਿਆਰਥੀਆਂ ਲਈ ਮੁਹੱਈਆ ਹਨ, ਜਿਨ੍ਹਾਂ ਨੇ ਆਪਣੀ 12ਵੀਂ ਜਮਾਤ ਜਾਂ ਇਸ ਦੇ ਬਰਾਬਰ ਦੀ ਯੋਗਤਾ ਪੂਰੀ ਕੀਤੀ ਹੈ। ਇਸ ਦਾ ਮੱੁਖ ਤੌਰ ’ਤੇ ਉਨ੍ਹਾਂ ਨੌਜਵਾਨਾਂ ਵੱਲ ਨਿਸ਼ਾਨਾ ਹੈ, ਜੋ ਸਵੈ-ਰੁਜ਼ਗਾਰ ਸਥਾਪਿਤ ਕਰਨਾ ਚਾਹੰੁਦੇ ਹਨ। ਇਨ੍ਹਾਂ ਕੋਰਸਾਂ ਦਾ ਫ਼ਾਇਦਾ ਇਹ ਹੈ ਕਿ ਇੰਜੀਨੀਅਰਿੰਗ, ਬੀਕਾਮ ਜਾਂ ਬੀਐੱਸਸੀ ਵਰਗੀ ਆਮ ਡਿਗਰੀ ਕੋਰਸਾਂ ਦੇ ਮੁਕਾਬਲੇ ਇਸ ਕੋਰਸ ’ਚ ਤੁਹਾਡੇ ਲਈ ਮਲਟੀਪਲ ਐਗਜ਼ਿਟ ਪੁਆਇੰਟ ਹਨ।

ਇਕ ਸਾਲ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਕੋਰਸ ਤੋਂ ਬਾਹਰ ਆ ਸਕਦਾ ਹੈ ਤੇ ਬਾਹਰ ਆਉਣ ’ਤੇ ਉਸ ਨੂੰ ਡਿਪਲੋਮਾ ਮਿਲ ਜਾਂਦਾ ਹੈ।

ਦੂਸਰਾ ਸਾਲ ਪੂਰਾ ਕਰਨ ਤੋਂ ਬਾਅਦ ਵੀ ਵਿਦਿਆਰਥੀ ਕੋਰਸ ਤੋਂ ਬਾਹਰ ਜਾ ਸਕਦਾ ਹੈ ਤੇ ਬਾਹਰ ਆਉਣ ’ਤੇ ਉਹ ਐਡਵਾਂਸਡ ਡਿਪਲੋਮਾ ਪ੍ਰਾਪਤ ਕਰਦਾ ਹੈ।

ਤੀਸਰਾ ਸਾਲ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਬੀਵੀਓਸੀ ਦੀ ਡਿਗਰੀ ਪ੍ਰਾਪਤ ਕਰੇਗਾ।

ਸ਼ੌਕ ਨੂੰ ਬਣਾਓ ਪੇਸ਼ਾ

ਕਿੱਤਾਮੁਖੀ ਸਿੱਖਿਆ ਦੀ ਇਕ ਹੋਰ ਮਹੱਤਤਾ ਇਹ ਹੈ ਕਿ ਵਿਦਿਆਰਥੀ ਆਪਣੇ ਸ਼ੌਕ ਨੂੰ ਪੇਸ਼ੇ ਵਜੋਂ ਚੁਣ ਸਕਦੇ ਹਨ, ਜਿਵੇਂ ਕਈ ਵਾਰ ਸਾਨੂੰ ਇਕ ਵਿਸ਼ੇਸ਼ ਵਿਦਿਆਰਥੀ ਮਿਲਦਾ ਹੈ, ਜੋ ਪੇਂਟਿੰਗ, ਖਾਣਾ ਬਣਾਉਣ ਜਾਂ ਕਿਸੇ ਹੋਰ ਗਤੀਵਿਧੀ ’ਚ ਬਹੁਤ ਵਧੀਆ ਹੰੁਦਾ ਹੈ। ਉਸ ਵਿਦਿਆਰਥੀ ਦੀ ਦਿਲਚਸਪੀ ਨੂੰ ਕਾਰੋਬਾਰ ’ਚ ਬਦਲਿਆ ਜਾ ਸਕਦਾ ਹੈ। ਪੜ੍ਹਾਈ ਦੀ ਪੇਸ਼ੇਵਰ ਧਾਰਾ ’ਚ ਪੇਂਟਿੰਗ ਜਾਂ ਖਾਣਾ ਬਣਾਉਣ ਲਈ ਕਿਸੇ ਵਿਸ਼ੇਸ਼ ਕੋਰਸ ’ਚ ਸ਼ਾਮਿਲ ਹੋਣ ਤੋਂ ਬਾਅਦ ਵਿਦਿਆਰਥੀ ਆਪਣੇ ਖੇਤਰ ’ਚ ਵਧੇਰੇ ਪੇਸ਼ੇਵਰ ਬਣ ਗਏ। ਇਹ ਬਹੁਤ ਮਦਦ ਕਰੇਗਾ ਕਿਉਂਕਿ ਇਕ ਵਿਦਿਆਰਥੀ ਜੋ ਆਪਣੀ ਦਿਲਚਸਪੀ ਦੇ ਖੇਤਰ ’ਚ ਕੰਮ ਕਰ ਰਿਹਾ ਹੈ, ਉਹ ਨਿਸ਼ਚਿਤ ਤੌਰ ’ਤੇ ਉਹ ਕੰਮ ਵਧੇਰੇ ਜੋਸ਼ ਤੇ ਮਨੋਰੰਜਨ ਨਾਲ ਕਰੇਗਾ।

ਮੱੁਖ ਸੰਸਥਾਵਾਂ

ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੀਏਵੀ ਕਾਲਜ, ਚੰਡੀਗੜ੍ਹ।

ਅੰਮਿ੍ਰਤਸਰ ਕਾਲਜ ਆਫ ਇੰਜੀਨੀਅਰਿੰਗ ਤੇ ਤਕਨਾਲੋਜੀ, ਅੰਮਿ੍ਰਤਸਰ।

ਮਾਤਾ ਗੁਜਰੀ ਕਾਲਜ, ਫ਼ਤਿਹਗੜ੍ਹ ਸਾਹਿਬ।

ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰਧਰ।

ਐੱਸਆਰ ਸਰਕਾਰੀ ਕਾਲਜ ਫਾਰ ਵੂਮੈਨ, ਅੰਮਿ੍ਰਤਸਰ।

ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਤਕਨਾਲੋਜੀ, ਮੁਹਾਲੀ।

ਰਿਆਤ ਬਾਹਰਾ ਯੂਨੀਵਰਸਿਟੀ, ਮੁਹਾਲੀ।

- ਪਰਜਿੰਦਰ ਕੌਰ

Posted By: Harjinder Sodhi