ਗੇਟ 2021 : Graduate Aptitude Test in Engineering or GATE 2021 : ਗੇਟ 2020 ਪ੍ਰੀਖਿਆ ਲਈ ਫੀਸ ਜਮ੍ਹਾ ਕਰਨ ਦੀ ਲਾਸਟ ਡੇਟ ਵਧਾ ਦਿੱਤੀ ਗਈ ਹੈ। ਇਸ ਦੇ ਤਹਿਤ ਹੁਣ ਉਮੀਦਵਾਰ 7 ਅਕਤੂਬਰ ਤਕ ਜਮ੍ਹਾ ਕਰ ਸਕਦੇ ਹਨ। ਹਾਲਾਂਕਿ ਇਸ ਤੋਂ ਪਹਿਲਾ ਉਮੀਦਵਾਰ 30 ਸਤੰਬਰ ਤਕ ਫੀਸ ਜਮ੍ਹਾ ਕਰ ਸਕਦੇ ਹਨ। ਅਜਿਹੇ 'ਚ ਜੋ ਵੀ ਪ੍ਰੀਖਿਆਵਾਂ ਹੁਣ ਤਕ ਇਸ ਪ੍ਰੀਖਿਆ ਲਈ ਫੀਸ ਜਮ੍ਹਾ ਨਹੀਂ ਕਰ ਸਕੇ ਤਾਂ ਉਹ ਜਲਦ ਹੀ ਅੱਜ ਜਾਂ ਫਿਲ ਕੱਲ੍ਹ ਸ਼ਾਮ ਤਕ ਫੀਸ ਜਮ੍ਹਾ ਕਰਾ ਦੇਣ। ਲਾਸਟ ਡੇਟ ਗੁਜ਼ਰਨ ਤੋਂ ਬਾਅਦ ਲੇਟ ਫੀਸ 500 ਰੁਪਏ ਦੇਣੀ ਪਾਵੇਗੀ।

ਉੱਥੇ ਹੀ ਲੇਟ ਫੀਸ ਦੇ ਕੇ ਉਮੀਦਵਾਰ 07 ਅਕਤੂਬਰ 2020 ਤਕ ਫੀਸ ਜਮ੍ਹਾ ਕਰਾ ਸਕਦੇ ਹਨ। ਉਮੀਦਵਾਰ ਧਿਆਨ ਦੇਣ ਕਿ ਇਸ ਬਾਰ ਗੇਟ ਪ੍ਰੀਖਿਆ 'ਚ ਦੋ ਨਵੇਂ ਵਿਸ਼ਿਆਂ ਨੂੰ ਜੋੜਿਆਂ ਗਿਆ ਹੈ। ਇਨ੍ਹਾਂ 'ਚ Environmental Science and Engineering, ES ਤੇ Humanities and Social Sciences, ਇੰਗਲਿਸ਼, Sociology ਸਮੇਤ ਹੋਰ ਵੀ ਵਿਸ਼ੇ ਸ਼ਾਮਲ ਹਨ।

ਵਿਦਿਆਰਥੀ ਇਕ ਗੱਲ ਦਾ ਧਿਆਨ ਰੱਖਣ ਕਿ ਕੋਵਿਡ-19 (COVID-19) ਮਹਾਮਾਰੀ ਕਾਰਨ ਤਾਰੀਕਾਂ 'ਚ ਸੁਧਾਰ ਕਰ ਕੇ ਬਦਲਾਅ ਕੀਤਾ ਜਾ ਸਕਦਾ ਹੈ। ਇਸ ਬਾਰ ਗੇਟ 2021 ਪੂਰੀ ਤਰ੍ਹਾਂ ਨਾਲ ਕੰਪਿਊਟਰ ਆਧਾਰਿਤ ਪ੍ਰੀਖਿਆ ਹੋਵੇਗੀ। ਇਸ 'ਚ ਸਾਰੇ ਟੈਸਟ ਪੇਪਰ Multiple choice ਪ੍ਰਕਾਰ ਦੇ ਹੋਣਗੇ। ਪ੍ਰਸ਼ਨ ਪੱਤਰ ਦਾ ਪੈਟਰਨ ਵੱਖ-ਵੱਖ ਹੋਵੇਗਾ ਪਰ Multiple choice ਪ੍ਰਸ਼ਨ, ਕੁਝ Multiple choice ਪ੍ਰਸ਼ਨ ਤੇ ਕੁਝ ਸੰਖਿਆਤਮਕ ਪ੍ਰਕਾਰ ਦੇ ਪ੍ਰਸ਼ਨ ਪੁੱਛੇ ਜਾਣਗੇ।

ਪ੍ਰੀਖਿਆਵਾਂ ਦਾ ਸਮਾਂ

ਪ੍ਰੀਖਿਆ ਆਈਆਈਟੀ Bombay (IIT Bombay ) ਕਰਾ ਰਿਹਾ ਹੈ। ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 14 ਸਤੰਬਰ 2020 ਤੋਂ ਸ਼ੁਰੂ ਹੋਈ ਸੀ। ਉੱਥੇ ਹੀ ਪ੍ਰੀਖਿਆਵਾਂ 5 ਫਰਵਰੀ ਤੋਂ 14 ਫਰਵਰੀ ਤਕ ਕਰਵਾਈਆਂ ਜਾਣਗੀਆਂ। ਪ੍ਰੀਖਿਆਵਾਂ ਦੋ ਸ਼ਿਫਟਾਂ 'ਚ ਕਰਵਾਈਆਂ ਜਾਣਗੀਆਂ। ਪਹਿਲੀ ਸ਼ਿਫਟ ਸਵੇਰੇ 9:30 ਤੋਂ ਦੁਪਹਿਰ 12:30 ਵਜੇ ਤਕ ਹੋਵੇਗੀ ਉੱਥੇ ਹੀ ਦੂਜੀ ਸ਼ਿਫਟ ਦੁਪਹਿਰ 2:30 ਵਜੇ ਤੋਂ ਸ਼ਾਮ 5:30 ਵਜੇ ਤਕ ਹੋਵੇਗੀ। ਇਸ ਤੋਂ ਇਲਾਵਾ ਜ਼ਿਆਦਾ ਜਾਣਕਾਰੀ ਲਈ ਉਮੀਦਵਾਰ ਨਿੱਜੀ ਪੋਟਰਲ gate.itb.ac.in 'ਤੇ ਜਾ ਕੇ ਡਿਟੇਲ ਚੈੱਕ ਕਰ ਸਕਦੇ ਹਨ।


ਫਰਵਰੀ 2021 'ਚ ਹੋਣਗੀਆਂ ਗੇਟ ਪ੍ਰੀਖਿਆਵਾਂ


ਆਈਆਈਟੀ 2ombay ਜਾਰੀ ਗੇਟ 2021 ਪ੍ਰੋਗਰਾਮ ਮੁਤਾਬਕ ਪ੍ਰੀਖਿਆਵਾਂ ਫਰਵਰੀ 2021 'ਚ 5,6,7, 12,13 ਤੇ 14 ਫਰਵਰੀ ਨੂੰ ਕੀਤਾ ਜਾਵੇਗਾ। ਇਹ ਪ੍ਰੀਖਿਆਵਾਂ ਦੇਸ਼ ਭਰ 'ਚ ਵੱਖ-ਵੱਖ ਨਿਰਧਾਰਤ ਕੇਂਦਰਾਂ 'ਚ ਤੇ ਵਿਦੇਸ਼ਾਂ 'ਚ 6 ਕੇਂਦਰਾਂ 'ਚ ਕਰਵਾਈਆਂ ਜਾਣਗੀਆਂ। ਹਾਲਾਂਕਿ ਵਿਦੇਸ਼ ਦੇ ਕੇਂਦਰਾਂ 'ਚ ਪ੍ਰੀਖਿਆ ਕੋਵਿਡ-19 ਮਹਾਮਾਰੀ ਦੇ ਹਾਲਾਤ ਠੀਕ ਹੋਣ ਤੋਂ ਬਾਅਦ ਹੀ ਨਿਰਧਾਰਿਤ ਕੀਤੀ ਜਾਵੇਗੀ।

Posted By: Rajnish Kaur