ਨਵੀਂ ਦਿੱਲੀ, ਜੇਐੱਨਐੱਨ : ਜੇ ਤੁਸੀਂ ਨੌਕਰੀ ਦੀ ਤਲਾਸ਼ ’ਚ ਹੋ ਤਾਂ ਤੁਹਾਡੇ ਲਈ ਸੁਨਹਿਰਾ ਮੌਕਾ ਹੈ। FSSAI ਨੇ ਵੱਖ-ਵੱਖ ਆਸਾਮੀਆਂ ਦੀ ਭਰਤੀ ਲਈ ਨੋਟਿਫਿਕੇਸ਼ਨ ਜਾਰੀ ਕੀਤਾ ਹੈ। ਇਸਦੇ ਤਹਿਤ ਪਿ੍ਰੰਸੀਪਲ ਮੈਨੇਜਰ, ਜੁਆਇੰਟ ਡਾਇਰੈਕਟਰ, ਸੀਨੀਅਰ ਮੈਨੇਜਰ, ਸੀਨੀਅਰ ਮੈਨੇਜਰ ਆਈਟੀ, ਡਿਪਟੀ ਡਾਇਰੈਕਟਰ ਟੈਕਨੀਕਲ, ਡਿਪਟੀ ਡਾਇਰੈਕਟਰ ਐਡਮਿਨ ਐਂਡ ਫਾਇਨਾਂਸ, ਮੈਨੇਜਰ ਸਮੇਤ ਕੁੱਲ 38 ਆਸਾਮੀਆਂ ’ਤੇ ਭਰਤੀਆਂ ਕੀਤੀਆਂ ਜਾਣੀਆਂ ਹਨ। ਉਮੀਦਵਾਰ ਧਿਆਨ ਦੇਣ ਕਿ ਇਨ੍ਹਾਂ ਆਸਾਮੀਆਂ ਲਈ ਆਨਲਾਈਨ ਅਪਲਾਈ ਕਰਦੇ ਸਮੇਂ ਅਧਿਕਾਰਕ ਨੋਟਿਫਿਕੇਸ਼ਨ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ ਤੇ ਫਿਰ ਅਪਲਾਈ ਕਰਨ ਕਿਉਂਕਿ ਬਿਨੈ-ਪੱਤਰ ’ਚ ਕੋਈ ਗੜਬੜੀ ਹੋਣ ’ਤੇ ਉਸਨੂੰ ਰੱਦ ਕਰ ਦਿੱਤਾ ਜਾਵੇਗਾ।


ਇਨ੍ਹਾਂ ਤਰੀਕਾਂ ਦਾ ਰੱਖੋ ਧਿਆਨ..

* ਆਨਲਾਈਨ ਅਪਲਾਈ ਦੀ ਸ਼ੁਰੂਆਤ : 16 ਅਪ੍ਰੈਲ 2021

* ਅਰਜ਼ੀ ਜਮ੍ਹਾ ਕਰਵਾਉਣ ਦੀ ਆਖ਼ਰੀ ਤਰੀਕ : 15 ਅਪ੍ਰੈਲ 2021


ਆਸਾਮੀਆਂ ਦਾ ਵੇਰਵਾ

ਪਿ੍ਰੰਸੀਪਲ ਮੈਨੇਜਰ- ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਪਬਲਿਕ ਰਿਲੇਸ਼ਨ ਮਾਰਕਿਟਿੰਗ- 01

ਜੁਆਇੰਟ ਡਾਇਰੈਕਟਰ- 12 ਟੈਕਨੀਕਲ- 9 ਐਡਮਿਨ ਫਾਇਨਾਂਸ

ਸੀਨੀਅਰ ਮੈਨੇਜਰ- 01

ਸੀਨੀਅਰ ਮੈਨੇਜਰ ਆਈਟੀ- 01

ਡਿਪਟੀ ਡਾਇਰੈਕਟਰ ਟੈਕਨੀਕਲ- 11

ਡਿਪਟੀ ਡਾਇਰੈਕਟਰ ਐਡਮਿਨ ਫਾਇਨਾਂਸ- 06

ਮੈਨੇਜਰ ਮਾਰਕਿਟਿੰਗ- 02

ਮੈਨੇਜਰ ਸੋਸ਼ਲ ਵਰਕਰ ਤੇ ਸਾਈਕਾਲੋਜੀ ਐਂਡ ਲੇਬਰ ਐਂਡ ਸੋਸ਼ਲ ਵੈਲਫੇਅਰ - 01


ਇੰਝ ਕਰੋ ਆਨਲਾਈਨ ਅਪਲਾਈ

ਚਾਹਵਾਨ ਉਮੀਦਵਾਰ ਅਧਿਕਾਰਕ ਵੈੱਬਸਾਈਟ fssai.gov.in ’ਤੇ @FSSAI ਸੈਕਸ਼ਨ ਦੇ ਤਹਿਤ ਅਪਲਾਈ ਕਰ ਸਕਦੇ ਹਨ।


Posted By: Sunil Thapa