ਨਵੀਂ ਦਿੱਲੀ (ਆਈਏਐੱਨਐੱਸ) : ਸਾਂਝੀ ਦਾਖਲਾ ਪ੍ਰਰੀਖਿਆ-ਮੇਨਸ (ਜੇਈਈ ਮੇਨਸ) ਮੰਗਲਵਾਰ ਤੋਂ ਸ਼ੁਰੂ ਹੋ ਗਈ। ਪਹਿਲੀ ਵਾਰੀ ਇਸ ਪ੍ਰਰੀਖਿਆ ਦਾ ਪ੍ਰਬੰਧ ਨਵੀਂ ਸਿੱਖਿਆ ਨੀਤੀ ਤਹਿਤ ਕੀਤਾ ਜਾ ਰਿਹਾ ਹੈ। ਇਸ ਤਹਿਤ ਇਸ ਵਾਰੀ ਵਿਦਿਆਰਥੀ ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ ਤੇਲਗੂ, ਤਾਮਿਲ, ਪੰਜਾਬੀ, ਉਰਦੂ, ਉੜੀਆ, ਮਰਾਠੀ, ਮਲਿਆਲਮ, ਕੰਨੜ, ਬੰਗਾਲੀ, ਆਸਾਮੀ ਤੇ ਗੁਜਰਾਤੀ 'ਚ ਵੀ ਪ੍ਰੀਖਿਆ ਦੇ ਰਹੇ ਹਨ।

ਕੰਪਿਊਟਰ ਆਧਾਰਤ ਇਨ੍ਹਾਂ ਪ੍ਰੀਖਿਆਵਾਂ ਲਈ ਰਾਸ਼ਟਰੀ ਟੈਸਟਿੰਗ ਏਜੰਸੀ (ਐੱਨਟੀਏ) ਨੇ ਪੂਰੇ ਦੇਸ਼ 'ਚ 852 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਹਨ। ਪਿਛਲੇ ਸਾਲ ਸਤੰਬਰ 'ਚ ਹੋਈਆਂ ਪ੍ਰੀਖਿਆਵਾਂ ਲਈ 660 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਸਨ। ਇਸ ਵਾਰੀ ਪ੍ਰੀਖਿਆ 'ਚ 6,61,761 ਉਮੀਦਵਾਰ ਸ਼ਾਮਲ ਹੋ ਰਹੇ ਹਨ। 26 ਫਰਵਰੀ ਤਕ ਚੱਲਣ ਵਾਲੀਆਂ ਇਨ੍ਹਾਂ ਪ੍ਰੀਖਿਆਵਾਂ ਦਾ ਪ੍ਰਬੰਧ ਦੋ ਪੜਾਵਾਂ 'ਚ ਕੀਤਾ ਜਾ ਰਿਹਾ ਹੈ। ਐੱਨਟੀਏ ਮੁਤਾਬਕ ਇਨ੍ਹਾਂ ਦੋਵੇਂ ਪੜਾਵਾਂ ਤੋਂ ਪਹਿਲਾਂ ਪ੍ਰਰੀਖਿਆ ਕੇਂਦਰਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਪ੍ਰੀਖਿਆ ਕੇਂਦਰਾਂ 'ਤੇ ਵਿਦਿਆਰਥੀਆਂ ਨੂੰ ਫੇਸ ਮਾਸਕ ਤੇ ਸੈਨੇਟਾਈਜ਼ਰ ਵੀ ਮੁਹੱਈਆ ਕਰਵਾਏ ਗਏ ਹਨ।

Posted By: Susheel Khanna