ਆਨਲਾਈਨ ਡੈਸਕ, ਨਵੀਂ ਦਿੱਲੀ : ਆਖਰੀ ਸਾਲ ਦੀ ਪ੍ਰੀਖਿਆ UGC ਦੇ ਦਿਸ਼ਾ-ਨਿਰਦੇਸ਼ 2020: ਸੁਪਰੀਮ ਕੋਰਟ ਵਿੱਚ ਆਖਰੀ ਸਾਲ ਜਾਂ ਸਮੈਸਟਰ ਦੀਆਂ ਪ੍ਰੀਖਿਆਵਾਂ ਬਾਰੇ ਦੇ ਮਾਮਲੇ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਸੁਪਰੀਮ ਕੋਰਟ ਦੇ ਜੱਜ ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੀ ਬੈਂਚ ਯੂਜੀਸੀ ਗਾਈਡਲਾਈਨਜ਼ ਮਾਮਲੇ ਦੀ ਸੁਣਵਾਈ ਕਰ ਰਿਹਾ ਹੈ। ਇਸ ਮਾਮਲੇ 'ਚ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਜੋ ਕਿ ਯੂਜੀਸੀ ਅਤੇ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਹਨ,ਜਦਕਿ ਸੀਨੀਅਰ ਐਡਵੋਕੇਟ ਡਾ: ਅਭਿਸ਼ੇਕ ਮਨੂੰ ਸਿੰਘਵੀ ਵਿਦਿਆਰਥੀਆਂ ਵਲੋਂ ਪੇਸ਼ ਹੋਏ। ਸੁਣਵਾਈ ਦੀ ਸ਼ੁਰੂਆਤ ਵਿੱਚ, ਉਸਨੇ ਕਿਹਾ ਕਿ ਜਦੋਂ ਸੰਸਥਾਵਾਂ ਕਲਾਸਾਂ ਲਗਾਉਣ ਵਿੱਚ ਅਸਮਰੱਥ ਹੁੰਦੀਆਂ ਹਨ, ਤਾਂ ਪ੍ਰੀਖਿਆਵਾਂ ਕਿਸ ਤਰ੍ਹਾਂ ਕਰਵਾਈਆਂ ਜਾਣਗੀਆਂ? ਐਮਐਚਏ ਨੇ ਹਾਲ ਹੀ ਵਿੱਚ ਜਾਰੀ ਕੀਤੇ ਅਨਲਾਕ 3 ਵਿਚ ਵਿਦਿਅਕ ਸੰਸਥਾਵਾਂ ਨੂੰ 31 ਅਗਸਤ 2020 ਤੱਕ ਬੰਦ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਮ ਹਾਲਤਾਂ ਵਿੱਚ ਕੋਈ ਵੀ ਪ੍ਰੀਖਿਆਵਾਂ ਦੇ ਵਿਰੁੱਧ ਨਹੀਂ ਹੁੰਦਾ। ਅਸੀਂ ਮਹਾਮਾਰੀ ਦੇ ਵਿਚਕਾਰ ਪ੍ਰੀਖਿਆਵਾਂ ਦੇ ਵਿਰੁੱਧ ਹਾਂ।

ਦੱਸ ਦੇਈਏ ਕਿ ਦੇਸ਼ ਭਰ ਦੀਆਂ ਕੇਂਦਰੀ ਅਤੇ ਰਾਜ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਪ੍ਰਾਈਵੇਟ ਯੂਨੀਵਰਸਿਟੀਆਂ, ਡੀਮਡ ਯੂਨੀਵਰਸਿਟੀਆਂ ਅਤੇ ਹੋਰ ਉੱਚ ਸਿੱਖਿਆ ਸੰਸਥਾਵਾਂ ਵਿਚ ਵੱਖ-ਵੱਖ ਅੰਡਰ-ਗ੍ਰੈਜੂਏਟ ਕੋਰਸਾਂ ਅਤੇ ਗ੍ਰੈਜੂਏਟ ਕੋਰਸਾਂ ਦੇ ਆਖਰੀ ਸਾਲ ਜਾਂ ਸਮੈਸਟਰ ਦੀਆਂ ਪ੍ਰੀਖਿਆਵਾਂ ਲਈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ. (ਯੂਜੀਸੀ) ਦੇ ਸਰਕੂਲਰ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ 10 ਅਗਸਤ 2020 ਨੂੰ ਸੁਣਵਾਈ ਹੋਵੇਗੀ। 6 ਜੁਲਾਈ ਨੂੰ ਜਾਰੀ ਕੀਤੇ ਆਪਣੇ ਸਰਕੂਲਰ ਵਿਚ, ਯੂਜੀਸੀ ਨੇ ਯੂਨੀਵਰਸਿਟੀਆਂ ਨੂੰ 30 ਸਤੰਬਰ, 2020 ਤਕ ਆਖਰੀ ਸਾਲ ਜਾਂ ਆਖਰੀ ਸਮੈਸਟਰ ਦੀਆਂ ਪ੍ਰੀਖਿਆਵਾਂ ਕਰਵਾਉਣ ਲਈ ਨਿਰਦੇਸ਼ ਦਿੱਤੇ ਸਨ। ਸਰਕੂਲਰ ਵਿਚ, ਯੂਜੀਸੀ ਨੇ ਆਨਨਲਾਈਨ ਜਾਂ ਆਫਲਾਈਨ ਜਾਂ ਦੋਵੇਂ ਆਨਲਾਈਨ ਅਤੇ ਆਫਲਾਈਨ ਮਾਧਿਅਮ ਰਾਹੀਂ ਸਾਂਝੇ ਤੌਰ 'ਤੇ ਪ੍ਰੀਖਿਆਵਾਂ ਕਰਵਾਉਣ ਲਈ ਨਿਰਦੇਸ਼ ਦਿੱਤੇ ਸਨ। ਇਸੇ ਸਰਕੂਲਰ ਨੂੰ ਦੇਸ਼ ਭਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ 31 ਵਿਦਿਆਰਥੀਆਂ ਨੇ ਮਿਲ ਕੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ।

Posted By: Tejinder Thind