ਨਵੀਂ ਦਿੱਲੀ : ਆਈਆਈਟੀ-ਜੇਈਈ ਅਤੇ ਇੰਜੀਨੀਅਰਿੰਗ ਐਂਟਰੈਂਸ ਟੈਸਟ ਦੀ ਟ੍ਰਨਿੰਗ ਦੇਣ ਵਾਲੇ ਦੇਸ਼ ਦੇ ਮੋਹਰੀ ਇੰਸਟੀਚਿਊਟ ਐੱਫਆਈਆਈਟੀਜੇਈਈ ਵੱਲੋਂ 16 ਮਈ ਨੂੰ ਐਂਟਰੈਂਸ ਅਤੇ ਸਲਾਕਰਸ਼ਿਪ ਪ੍ਰੀਖਿਆ ਲਈ ਜਾਵੇਗੀ। ਆਨਲਾਈਨ ਹੋਣ ਵਾਲੀ ਇਸ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 14 ਮਈ ਤੈਅ ਕੀਤੀ ਗਈ ਹੈ।

ਐੱਫਆਈਆਈਟੀਜੇਈਈ ਦੇ ਮਾਹਿਰ ਰਮੇਸ਼ ਬਟਲਿਸ਼ ਨੇ ਕਿਹਾ ਕਿ ਜੇਈਈ ਦੀ ਤਿਆਰੀ ਲਈ ਆਪਣੇ ਹੁਨਰ ਨੂੰ ਨਿਖਾਰਨ ਲਈ ਲਗਾਤਾਰ ਕੋਸ਼ਿਸ਼ਾਂ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ’ਚ ਐਂਟਰੈਂਸ ਅਤੇ ਸਕਾਲਰਸ਼ਿਪ ਪ੍ਰੀਖਿਆ ਨਾ ਸਿਰਫ ਵਿਦਿਆਰਥੀਆਂ ਦੀ ਤੇਜ਼ੀ ਨਾਲ ਤਿਆਰੀ ਨੂੰ ਪੱਕਾ ਕਰੇਗੀ ਬਲਕਿ ਜੇਈਈ ਦੀ ਜ਼ਰੂਰਤ ਮੁਤਾਬਕ ਉਨ੍ਹਾਂ ਦੀ ਮੌਜੂਦਾ ਪ੍ਰਤਿਭਾ ਨੂੰ ਵੀ ਦਰਸਾਏਗੀ। ਉਨ੍ਹਾਂ ਨੂੰ ਜੇਈਈ ਮੇਨ ਅਤੇ ਜੇਈਈ ਐਡਵਾਂਸਡ 2023 ’ਚ ਆਪਣੇ ਡਰੀਮ ਰੈਂਕ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ। ਪ੍ਰੀਖਿਆ ’ਚ ਹਿੱਸਾ ਲੈਣ ਲਈ ਇੱਛੁਕ ਵਿਦਿਆਰਥੀ ਆਨਲਾਈਨ ਅਪਲਾਈ ਕਰਨ ਲਈ ਨਜ਼ਦੀਕੀ ਐੱਫਆਈਆਈਟੀਜੇਈਈ ਕੇਂਦਰ ਨਾਲ ਸੰਪਰਕ ਕਰ ਕਦੇ ਹਨ। ਇਸ ਪ੍ਰੀਖਿਆ ’ਚ ਵਿਦਿਆਰਥੀਆਂ ਦੀ ਸਮਰੱਥਾ ਦੀ ਪਰਖ ਕੀਤੀ ਜਾਵੇਗੀ, ਜਿਸ ਦੇ ਆਧਾਰ ’ਤੇ ਉਨ੍ਹਾਂ ਐੱਫਆਈਆਈਟੀਜੇਈਈ ’ਚ ਪੜ੍ਹਾਈ ਕਰਨ ਲਈ ਚੁਣਿਆ ਜਾਵੇਗਾ ਅਤੇ ਜੇਈਈ ਮੇਨ ਅਤੇ ਜੇਈਈ ਐਡਵਾਂਸਡ ’ਚ ਸਫਲ ਹੋਣ ਲਈ ਹੁਨਰ ਵਿਕਾਸ ਦਾ ਮੌਕਾ ਦਿੱਤਾ ਜਾਵੇਗਾ।

Posted By: Sunil Thapa