ਜੇਐੱਨਐੱਨ, ਨਵੀਂ ਦਿੱਲੀ : Food Corporation of India recruitment 2019 : ਭਾਰਤੀ ਖ਼ੁਰਾਕ ਨਿਗਮ (FCI) ਨੇ ਪੂਰੇ ਭਾਰਤ 'ਚ ਵੱਖ-ਵੱਖ ਖੇਤਰਾਂ 'ਚ ਪ੍ਰਬੰਧਕਾਂ ਦੇ ਅਹੁਦਿਆਂ ਲਈ 330 ਪੋਸਟਾਂ ਕੱਢੀਆਂ ਹਨ। ਪ੍ਰਬੰਧਕਾਂ ਨੂੰ ਐੱਫਸੀਆਈ ਤਹਿਤ ਵੱਖ-ਵੱਖ ਵਿਭਾਗਾਂ ਲਈ ਭਰਤੀ ਕੀਤਾ ਜਾਵੇਗਾ ਜਿਵੇਂ ਜਨਰਲ, ਡਿਪੂ, ਤਕਨੀਕੀ, ਮੂਵਮੈਂਟ, ਅਕਾਊਂਟਸ, ਸਿਵਲ ਇੰਜੀਨੀਅਰਿੰਗ, ਇਲੈਕਟ੍ਰੀਕਲ, ਮਕੈਨੀਕਲ, ਇੰਜੀਨੀਅਰਿੰਗ ਤੇ ਹਿੰਦੀ। ਐੱਫਸੀਆਈ ਦੀ ਅਧਿਕਾਰਤ ਵੈੱਬਸਾਈਟ recruitmentfci.in 'ਤੇ ਅਰਜ਼ੀਆਂ ਮੰਗੀਆਂ ਗਈਆਂ ਹਨ।

ਮੈਨੇਜਮੈਂਟ ਟ੍ਰੇਨੀ ਲਈ ਚੋਣ ਪ੍ਰਕਿਰਿਆ ਇਕ ਆਨਲਾਈਨ ਟੈਸਟ, ਇੰਟਰਵਿਊ ਤੇ ਟ੍ਰੇਨਿੰਗ ਦੇ ਆਧਾਰ 'ਤੇ ਕੀਤੀ ਜਾਵੇਗੀ। ਮੈਨੇਜਰ ਅਹੁਦਿਆਂ (ਹਿੰਦੀ)ਲਈ, ਪ੍ਰਕਿਰਿਆ 'ਚ ਇਕ ਆਨਲਾਈਨ ਟੈਸਟ ਤੇ ਇੰਟਰਵਿਊ ਸ਼ਾਮਲ ਹੋਵੇਗਾ। ਆਨਲਾਈਨ ਟੈਸਟ 'ਚ ਆਬਜੈਟਕਿਵ ਸਵਾਲ ਪੁੱਛੇ ਜਾਣਗੇ। ਹਰੇਕ ਸਵਾਲ ਇਕ ਨੰਬਰ ਦਾ ਹੋਵੇਗਾ। ਹਰ ਗ਼ਲਤ ਚੋਣ ਲਈ ਇਕ-ਚੌਥੀ ਨੈਗੇਟਿਵ ਮਾਰਕਿੰਗ ਹੋਵੇਗੀ।

ਜਦਕਿ ਨਾਰਥ ਜ਼ੋਨ 'ਚ 24 ਅਹੁਦੇ ਉਪਲਬਧ ਹਨ, ਸਾਊਥ ਜ਼ੋਨ 'ਚ 65 ਅਹੁਦੇ ਖ਼ਾਲੀ ਹਨ। ਵੈਸਟ ਜ਼ੋਨ 'ਚ 15 ਅਹੁਦੇ ਹਨ। ਈਸਟ ਜ਼ੋਨ 'ਚ 37 ਅਹੁਦੇ ਖ਼ਾਲੀ ਹਨ ਤੇ ਨਾਰਥ ਈਸਟ 'ਚ 26 ਅਹੁਦੇ ਹਨ।

ਤਨਖ਼ਾਹ

ਟ੍ਰੇਨਿੰਗ ਪੀਰੀਅਡ ਦੌਰਾਨ ਮੈਨੇਜਮੈਂਟ ਟ੍ਰੇਨੀ ਨੂੰ 40,000 ਪ੍ਰਤੀ ਮਹੀਨਾ ਸਟਾਈਪੈਂਡ ਦਾ ਭੁਗਤਾਨ ਕੀਤਾ ਜਾਵੇਗਾ। ਟ੍ਰੇਨਿੰਗ ਪੀਰੀਅਡ ਪੂਰਾ ਹੋਣ ਤੋਂ ਬਾਅਦ ਟ੍ਰੇਨੀਜ਼ ਨੂੰ ਮੈਨੇਜਰਜ਼ ਦੇ ਰੂਪ 'ਚ ਤਰੱਕੀ ਦਿੱਤੀ ਜਾਵੇਗੀ। ਉਨ੍ਹਾਂ ਨੂੰ ਆਈਡੀਏ ਪੇ ਸਕੇਲ 40,000 ਤੇ 1,40,000 ਮੁਤਾਬਿਕ ਤਨਖ਼ਾਹ ਮਿਲੇਗੀ।

ਵਿਦਿਅਕ ਯੋਗਤਾ

ਮੈਨੇਜਮੈਂਟ ਟ੍ਰੇਨੀ : ਘੱਟੋ-ਘੱਟ 60 ਫ਼ੀਸਦੀ ਅੰਕਾਂ ਨਾਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਜਾਂ ਬਰਾਬਰ ਦੀ ਕੋਈ ਡਿਗਰੀ।

ਮੈਨੇਜਮੈਂਟ ਟ੍ਰੇਨੀ (ਅਕਾਊਂਟਸ) : ਉਮੀਦਵਾਰਾਂ ਨੂੰ ਭਾਰਤ ਦੇ ਚਾਰਟਰਡ ਅਕਾਊਂਟੈਂਟਸ ਸੰਸਥਾ ਜਾਂ ਭਾਰਤ ਦੇ ਇੰਸਟੀਚਿਊਟ ਆਫ ਕੌਸਟ ਅਕਾਊਂਟੈਂਟਸ ਆਫ ਇੰਡੀਆ ਜਾਂ ਇੰਸਟੀਚਿਊਟ ਆਫ ਕੰਪਨੀ ਸੈਕ੍ਰੇਟਰੀਜ਼ ਆਫ ਇੰਡੀਆ ਜਾਂ ਬੀਕਾਮ ਦੀ ਮਾਨਤਾ ਪ੍ਰਾਪਤ ਯੂਨੀਵਰਸਕਿਟੀ ਤੋਂ ਐਸੋਸੀਏਟ ਮੈਂਬਰਸ਼ਿਪ ਪ੍ਰਾਪਤ ਹੋਣੀ ਚਾਹੀਦੀ ਹੈ।

ਮੈਨੇਜਮੈਂਟ ਟ੍ਰੇਨੀ (ਟੈਕਨੀਕਲ) : ਉਮੀਦਵਾਰਾਂ ਕੋਲ ਬੀਐੱਸਸੀ ਐਗਰੀਕਲਚਰ ਡਿਗਰੀ ਜਾਂ ਫੂਡ ਸਾਇੰਸ ਸਟ੍ਰੀਮ ਬੀਟੈੱਕ/ਬੀਈ ਡਿਗਰੀ ਹੋਵੇ।

ਮੈਨੇਜਮੈਂਟ ਟ੍ਰੇਨੀ (ਇੰਜੀਨੀਅਰਿੰਗ) : ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਬਰਾਬਰ ਦੀ ਸੰਸਥਾ ਤੋਂ ਇੰਜੀਨੀਅਰਿੰਗ ਦੀ ਡਿਗਰੀ।

ਮੈਨੇਜਰ (ਹਿੰਦੀ) : ਇਕ ਵਿਸ਼ੇ ਦੇ ਰੂਪ 'ਚ ਇਕ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਜਾਂ ਹਿੰਦੀ ਨਾਲ ਅੰਗਰੇਜ਼ੀ 'ਚ ਬਰਾਬਰ।

ਉਮਰ ਹੱਦ : ਮੈਨੇਜਰ ( ਜਨਰਲ, ਡਿਪੋਟ, ਮੂਵਮੈਂਟ, ਅਕਾਊਂਟਸ, ਟੈਕਨੀਕਲ, ਸਿਵਲ ਇੰਜੀਨੀਅਰਿੰਗ, ਇਲੈਕਟ੍ਰੀਕਲ, ਮਕੈਨੀਕਲ ਇੰਜੀਨੀਅਰਿੰਗ) - 28 ਸਾਲ

ਮੈਨੇਜਰ (ਹਿੰਦੀ) - 35 ਸਾਲ

FCI Recruitment 2019 ਲਈ ਇੰਜ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ recruitmentfci.in 'ਤੇ ਜਾ ਕੇ ਅਪਲਾਈ ਕਰੋ।

ਮਹੱਤਵਪੂਰਨ ਤਾਰੀਕਾਂ

ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ : 28 ਸਤੰਬਰ 2019

ਅਪਲਾਈ ਕਰਨ ਦੀ ਆਖਰੀ ਤਾਰੀਕ : 27 ਅਕਤੂਬਰ

Posted By: Seema Anand