ਜੇਐੱਨਐੱਨ, ਨਵੀਂ ਦਿੱਲੀ : FCI AGM Recruitment 2021 : ਜੇਕਰ ਤੁਸੀਂ ਨੌਕਰੀ ਦੀ ਤਲਾਸ਼ ’ਚ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਅਸਿਸਟੈਂਟ ਜਨਰਲ ਮੈਨੇਜਰ ਅਤੇ ਮੈਡੀਕਲ ਅਫਸਰ ਦੇ ਅਹੁਦਿਆਂ ’ਤੇ ਭਰਤੀਆਂ ਕੱਢੀਆਂ ਹਨ। ਇਸਦੇ ਤਹਿਤ ਕੁੱਲ 89 ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਅਜਿਹੇ ’ਚ ਜੋ ਵੀ ਇਛੁੱਕ ਅਤੇ ਯੋਗ ਉਮੀਦਵਾਰ 639 ਦੇ ਅਧਿਕਾਰਿਤ ਪੋਰਟਲ www.fci.gov.in ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰਨ ਦੀ ਪ੍ਰਕਿਰਿਆ 1 ਮਾਰਚ, 2021 ਤੋਂ ਸਵੇਰੇ 10.00 ਵਜੇ ਤੋਂ 31 ਮਾਰਚ, 2021 ਤਕ ਸ਼ਾਮ 16.00 ਵਜੇ ਤਕ ਚੱਲੇਗੀ। ਉਮੀਦਵਾਰ ਇਸ ਗੱਲ ਦਾ ਧਿਆਨ ਰੱਖਿਓ, ਕਿ ਅੰਤਿਮ ਤਰੀਕ ਲੰਘਣ ਤੋਂ ਬਾਅਦ ਕੋਈ ਐਪਲੀਕੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ। ਇਸ ਲਈ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਖ਼ਰੀ ਸਮੇਂ ਭੀੜ ਤੋਂ ਬਚਣ ਲਈ ਸਮਾਂ ਰਹਿੰਦੇ ਆਨਲਾਈਨ ਰਜਿਸਟ੍ਰੇਸ਼ਨ ਕਰ ਲਓ।

FCI AGM Recruitment 2021 : ਇਨ੍ਹਾਂ ਤਰੀਕਾਂ ਦਾ ਰੱਖੋ ਧਿਆਨ

ਆਨਲਾਈਨ ਅਪਲਾਈ ਕਰਨ ਦੀ ਤਰੀਕ : 1 ਮਾਰਚ, 2021 ਸਵੇਰੇ 10 ਵਜੇ

ਫ਼ੀਸ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ : 1 ਮਾਰਚ, ਸਵੇਰੇ 10 ਵਜੇ

ਆਨਲਾਈਨ ਪ੍ਰੀਖਿਆ ਦੀ ਸੰਭਾਵਿਤ ਤਰੀਕ : ਮਈ ਅਤੇ ਜੂਨ, 2021

ਵੈਕੇਂਸੀ ਡਿਟੇਲਜ਼

ਏਜੀਐੱਮ ਦੇ ਅਹੁਦੇ ’ਤੇ ਆਨਲਾਈਨ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 30 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਉਥੇ ਹੀ ਐੱਸਸੀ ਦੇ 3, ਐੱਸਟੀ 3, ਓਬੀਸੀ ਦੇ 9, ਯੂਆਰ ਦੇ ਕੁੱਲ 30 ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸਤੋਂ ਇਲਾਵਾ ਏਜੀਐੱਮ ਟੈਕਨੀਕਲ ਦੇ ਬਰਾਬਰ 28, ਐੱਸਸੀ 5, ਐੱਸਟੀ 1, ਓਬੀਸੀ ਦੇ 4 ਅਤੇ ਯੂਆਰ ਦੇ 14 ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।

ਇਹ ਹੋਵੇਗੀ ਫ਼ੀਸ

ਐੱਫਸੀਆਈ ਵੱਲੋਂ ਕੱਢੇ ਗਏ ਵਿਭਿੰਨ ਅਹੁਦਿਆਂ ’ਤੇ ਆਨਲਾਈਨ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਐੱਸਸੀ, ਐੱਸਟੀ ਅਤੇ ਪੀਡਬਲਯੂਡੀ ਅਤੇ ਮਹਿਲਾ ਉਮੀਦਵਾਰਾਂ ਨੂੰ ਕੋਈ ਫ਼ੀਸ ਨਹੀਂ ਦੇਣੀ ਪਵੇਗੀ। ਉਥੇ ਆਮ ਉਮੀਦਵਾਰਾਂ ਨੂੰ 1000 ਰੁਪਏ ਫ਼ੀਸ ਦੇਣੀ ਹੋਵੇਗੀ।

Posted By: Ramanjit Kaur