ESIC Recruitment 2021 : ਜੇਕਰ ਤੁਸੀਂ 12ਵੀਂ ਪਾਸ ਹੋ ਜਾਂ ਗ੍ਰੈਜੂਏਟ ਹੋ ਤੇ ਸਰਕਾਰੀ ਨੌਕਰੀ ਦੀ ਤਲਾਸ਼ 'ਚ ਹੋ ਤਾਂ ਤੁਹਾਡੇ ਲਈ ਬਿਹਤਰ ਮੌਕਾ ਹੈ। ਕਰਮਚਾਰੀ ਰਾਜ ਬੀਮਾ ਨਿਗਮ (ESIC) ਨੇ ਵੱਖ-ਵੱਖ ਪੋਸਟਾਂ ਲਈ ਅਸਾਮੀਆਂ ਕੱਢੀਆਂ ਹਨ। ਇਸ ਤਹਿਤ ਅਪਰਡਵੀਜ਼ਨ ਕਲਰਕ Upper Division Clerk, ਅਪਰ ਡਵੀਜ਼ਨ ਕਲਰਕ ਕੈਸ਼ੀਅਰ (Upper Division Clerk Cashier), ਸਟੈਨੋਗ੍ਰਾਫਰ (Stenographer) ਦੇ ਅਹੁਦਿਆਂ 'ਤੇ ਅਸਾਮੀਆਂ ਕੱਢੀਆਂ ਹਨ। ਇਸ ਤਹਿਤ ਕੁੱਲ 6552 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਵਿਚ ਅਪਰ ਡਵੀਜ਼ਨ ਕਲਰਕ, ਅਪਰ ਡਵੀਜ਼ਨ ਕੈਸ਼ੀਅਰ ਦੇ 6306 ਤੇ ਸਟੈਨੋਗ੍ਰਾਫਰ ਦੇ 246 ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਅਪਲਾਈ ਪ੍ਰਕਿਰਿਆ 2 ਮਾਰਚ 2021 ਤੋਂ ਸ਼ੁਰੂ ਹੋ ਚੁੱਕੀ ਹੈ ਤੇ 31 ਮਈ 2021 ਤਕ ਚੱਲੇਗੀ। ਅਜਿਹੇ ਵਿਚ ਜਿਹੜੇ ਵੀ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ, ਉਹ ESIC ਦੇ ਅਧਿਕਾਰਤ ਪੋਰਟਲ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਬਸ ਉਮੀਦਵਾਰ ਇਕ ਗੱਲ ਦਾ ਖ਼ਿਆਲ ਰੱਖਣ ਕਿ ਅਪਲਾਈ ਕਰਦੇ ਸਮੇਂ ਕਿਤੇ ਕੋਈ ਗੜਬੜ ਨਾ ਰਹਿ ਜਾਵੇ, ਅਜਿਹਾ ਪਾਏ ਜਾਣ 'ਤੇ ਐਪਲੀਕੇਸ਼ਨ ਰੱਦ ਕਰ ਦਿੱਤੀ ਜਾਵੇਗੀ।

ਨੋਟੀਫਿਕੇਸ਼ਨ ਦੀ ਕਾਪੀ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ

ESIC ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਟੈਨੋਗ੍ਰਾਫਰ ਦੀ ਪੋਸਟ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੰਪਿਊਟਰ ਦੀ ਨਾਲੇਜ ਹੋਣੀ ਚਾਹੀਦੀ ਹੈ। ਉੱਥੇ ਹੀ, ਉਮੀਦਵਾਰਾਂ ਦੀ ਉਮਰ 18 ਤੋਂ 27 ਸਾਲ ਤਕ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਰਕਾਰੀ ਮਾਪਦੰਡਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ 'ਚ ਛੋਟ ਹੋਵੇਗੀ।

ਇੰਝ ਹੋਵੇਗੀ ਸਿਲੈਕਸ਼ਨ

ਅਪਰ ਡਵੀਜ਼ਨ ਕਲਰਕ/ਅਪਰ ਡਵੀਜ਼ਨ ਕਲਰਕ ਕੈਸ਼ੀਅਰ ਪੋਸਟਾਂ ਦੀ ਚੋਣ ਲਿਖਤੀ ਪ੍ਰੀਖਿਆ ਤੇ ਸਕ੍ਰੂਟਨੀ ਕਮ ਫਿਟਨੈੱਸ ਪ੍ਰੀਖਿਆ ਦੇ ਆਧਾਰ 'ਤੇ ਕੀਤਾ ਜਾਵੇਗਾ। ਉੱਥੇ ਸਟੈਨੋਗ੍ਰਾਫਰ ਦੇ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭਰਤੀ ਨਾਲ ਜੁੜੀ ਜ਼ਿਆਦਾ ਜਾਣਕਾਰੀ ਲਈ ਉਮੀਦਵਾਰ ਕਰਮਚਾਰੀ ਰਾਜ ਬੀਮਾ ਨਿਗਮ ਦੀ ਅਧਿਕਾਰਤ ਪੋਰਟਲ 'ਤੇ ਵਿਜ਼ਿਟ ਕਰ ਸਕਦੇ ਹਨ।

Posted By: Seema Anand