ਜਦੋਂ ਤੁਸੀਂ ਨੌਕਰੀ ਲੱਭ ਰਹੇ ਹੁੰਦੇ ਹੋ ਜਾਂ ਨੌਕਰੀ ਬਦਲਣ ਦੀ ਸੋਚ ਰਹੇ ਹੋਵੋ ਤਾਂ ਇਸ ਲਈ ਇੰਟਰਵਿਊ ਦੀ ਤਿਆਰੀ ਪਹਿਲਾਂ ਤੋਂ ਹੀ ਕਰਨੀ ਜ਼ਰੂਰੀ ਹੈ। ਅੱਜ ਬਹੁਤ ਸਾਰੇ ਆਨਲਾਈਨ ਟੂਲਜ਼ ਹਨ, ਜੋ ਇਸ ਦੀ ਤਿਆਰੀ 'ਚ ਬੇਹੱਦ ਕਾਰਗਰ ਸਿੱਧ ਹੋ ਸਕਦੇ ਹਨ...

ਐਡੂ ਟੈੱਕ

ਕੈਂਪਸ ਇੰਟਰਵਿਊ : ਕੈਂਪਸ ਪਲੇਸਮੈਂਟ ਜ਼ਰੀਏ ਵੀ ਵਧੀਆ ਕੰਪਨੀਆਂ 'ਚ ਨੌਕਰੀਆਂ ਮਿਲ ਜਾਂਦੀਆਂ ਹਨ। ਅਜਿਹੇ 'ਚ ਕੈਂਪਸ ਇੰਟਰਵਿਊ ਤੋਂ ਪਹਿਲਾਂ ਇਸ ਦੀ ਵਧੀਆ ਤਿਆਰੀ ਵੀ ਜ਼ਰੂਰੀ ਹੈ। ਇਸ ਲਈ ਪਲੇਸਮੈਂਟ ਐਪਟੀਟਿਊਡ ਐਂਡ ਇੰਟਰਵਿਊ ਐਪ ਉਪਯੋਗੀ ਸਿੱਧ ਹੋ ਸਕਦੇ ਹਨ। ਇਸ ਐਪ 'ਚ ਤੁਹਾਨੂੰ ਟੀਸੀਐੱਸ, ਇੰਫੋਸਿਸ, ਵਿਪਰੋ ਆਦਿ ਵੱਡੀਆਂ ਕੰਪਨੀਆਂ ਦੇ ਪਲੇਸਮੈਂਟ ਆਧਾਰਿਤ ਪੈਟਰਨ ਦੀ ਜਾਣਕਾਰੀ ਮਿਲੇਗੀ। ਇਸ ਦੇ ਐਪਟੀਟਿਊਡ ਸੈਕਸ਼ਨ 'ਚ ਲਾਜਿਕਲ ਰੀਜਨਿੰਗ, ਵਰਬਲ ਐਬਿਲਿਟੀ ਨਾਲ ਸਬੰਧਤ ਸਵਾਲ ਦਿੱਤੇ ਗਏ ਹਨ, ਜਿਸ ਨਾਲ ਤੁਹਾਨੂੰ ਇਹ ਸਮਝਣ 'ਚ ਆਸਾਨੀ ਹੋਵੇਗੀ ਕਿ ਇਨ੍ਹਾਂ ਵੱਡੀਆਂ ਕੰਪਨੀਆਂ ਦੇ ਪਲੇਸਮੈਂਟ ਇੰਟਰਵਿਊ 'ਚ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਹਨ। ਇਸ ਤੋਂ ਇਲਾਵਾ ਇੰਟਰਵਿਊ ਨਾਲ ਸਬੰਧਤ ਟੂਲਜ਼ ਵੀ ਦਿੱਤੇ ਗਏ ਹਨ, ਜਿਸ 'ਚ ਤੁਹਾਨੂੰ ਇੰਟਰਵਿਊ ਦੀ ਤਿਆਰੀ ਕਰਨ 'ਚ ਕਾਫ਼ੀ ਮਦਦ ਮਿਲੇਗੀ। ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ।

ਪੀਕਾਕ-ਮੌਕ ਇੰਟਰਵਿਊ ਲਾਈਟ ਐਪ : ਜੇ ਫਾਇਨਾਂਸ ਐਂਡ ਅਕਾਊਂਟਿੰਗ, ਹਿਊਮਨ ਰਿਸੋਰਸ, ਮਾਰਕੀਟਿੰਗ, ਸੇਲਜ਼ ਐਂਡ ਆਪ੍ਰੇਸ਼ਨਜ਼ ਆਦਿ ਖੇਤਰ 'ਚ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਪੀਕਾਕ-ਮੌਕ ਇੰਟਰਵਿਊ ਲਾਈਟ ਐਪ ਵਧੀਆ ਪਲੈਟਫਾਰਮ ਸਿੱਧ ਹੋ ਸਕਦਾ ਹੈ। ਇਸ ਦੀ ਮਦਦ ਨਾਲ ਤੁਸੀਂ ਫੇਸ ਟੂ ਫੇਸ ਇੰਟਰਵਿਊ ਦੀ ਪ੍ਰੈਕਟਿਸ ਕਰ ਸਕਦੇ ਹੋ। ਇਥੇ ਤੁਸੀਂ ਇੰਟਰਵਿਊ ਨੂੰ ਆਡੀਓ-ਵੀਡੀਓ ਫਾਰਮਟ 'ਚ ਰਿਕਾਰਡ ਕਰ ਸਕਦੇ ਹੋ। ਇੰਟਰਵਿਊ ਲਈ ਟਾਈਮ ਵੀ ਸੈੱਟ ਕਰ ਸਕਦੇ ਹੋ।

ਸਮਾਰਟਰ ਟਾਈਮ-ਟ੍ਰੈਕਰ ਐਪ

ਵਰਕ ਲਾਈਫ ਬੈਲੈਂਸ ਲਈ ਸਮਾਰਟਰ ਟਾਈਮ-ਟ੍ਰੈਕਰ ਐਪ ਕਾਰਗਰ ਹੋ ਸਕਦਾ ਹੈ। ਇਹ ਪ੍ਰੋਡਕਟੀਵਿਟੀ ਐਪ ਵੀ ਹੈ, ਜੋ ਤੁਹਾਡੇ ਪਰਸਨਲ ਅਸਿਸਟੈਂਟ ਵਾਂਗ ਕੰਮ ਕਰਦਾ ਹੈ। ਇਸ 'ਚ ਆਟੋਮੈਟਿਕ ਟਾਈਮ ਟ੍ਰੈਕਿੰਗ ਫੀਚਰ ਹੈ, ਜੋ ਆਪਣੇ ਆਪ ਇਹ ਟ੍ਰੈਕ ਕਰਦਾ ਹੈ ਕਿ ਕਿਸ ਸਮੇਂ ਤੁਸੀਂ ਕਿੱਥੇ ਸੀ ਤੇ ਕੀ ਕਰ ਰਹੇ ਸੀ? ਇਥੇ ਟਾਈਮ ਲੌਗ 'ਚ ਆਪਣੇ ਪੂਰੇ ਦਿਨ ਦਾ ਸ਼ਡਿਊਲ ਸੈੱਟ ਕੀਤਾ ਜਾ ਸਕਦਾ ਹੈ, ਜਿਵੇਂ ਐਕਟੀਵਿਟੀਜ਼, ਆਫਿਸ ਵਰਕ, ਰੀਡਿੰਗ, ਸਲੀਪਿੰਗ, ਟੀਵੀ ਵਾਚਿੰਗ ਆਦਿ। ਇਸ ਨਾਲ ਤੁਹਾਨੂੰ ਬਿਹਤਰ ਤਰੀਕੇ ਨਾਲ ਸਮੇਂ ਨੂੰ ਮੈਨੇਜ ਕਰਨ 'ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਇਸ 'ਚ ਸੈਲਫ ਇਪਰੂਵਮੈਂਟ ਟੂਲ ਵੀ ਹੈ, ਜਿਸ ਨਾਲ ਵਰਕ ਲਾਈਟ ਬੈਲੈਂਸ ਦੇ ਟੀਚਿਆਂ ਨੂੰ ਪੂਰਾ ਕਰਨ 'ਚ ਮਦਦ ਮਿਲਦੀ ਹੈ। ਇਹ ਐਪ ਵੀ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

Posted By: Harjinder Sodhi