ਨਵੀਂ ਦਿੱਲੀ, ਜੇਐੱਨਐੱਨ : ਕੋਰੋਨਾ (ਕੋਵਿਡ-19) ਮਹਾਮਾਰੀ ਦਾ ਦੂਜਾ ਪੜਾਅ ਪੂਰੇ ਦੇਸ਼ ’ਚ ਇਨਫੈਕਸ਼ਨ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਤੇ ਸੂਬਿਆਂ ਦੀਆਂ ਬੋਰਡ ਪ੍ਰੀਖਿਆਵਾਂ, ਪ੍ਰਵੇਸ਼ ਤੇ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹੁਣ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ) ਦੁਆਰਾ ਪੂਰੇ ਦੇਸ਼ ’ਚ ਮਈ ’ਚ ਕਰਵਾਈਆਂ ਜਾਣ ਵਾਲੀਆਂ ਯੂਜੀਸੀ ਨੈੱਟ ਪ੍ਰੀਖਿਆਵਾਂ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ।

ਦੱਸਣਯੋਗ ਹੈ ਕਿ ਐੱਨਟੀਏ ਦੁਆਰਾ ਕਰਵਾਈਆਂ ਜਾਣ ਵਾਲੀਆਂ ਜੇਈਈ ਮੇਨ 2021 ਪ੍ਰੀਖਿਆਵਾਂ ਦੇ ਅਪ੍ਰੈਲ ’ਚ ਤੇ ਐੱਨਬੀਈ ਦੁਆਰਾ ਕਰਵਾਈਆਂ ਜਾਣ ਵਾਲੀਆਂ ਨੀਟ ਪੀਜੀ ਪ੍ਰੀਖਿਆਵਾਂ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਹੈ।


2 ਤੋਂ 17 ਮਈ ਕਰ ਹੋਣੀਆਂ ਸਨ ਯੂਜੀਸੀ ਨੈੱਟ ਪ੍ਰੀਖਿਆਵਾਂ


ਐੱਨਟੀਏ ਦੁਆਰਾ ਦਸੰਬਰ 2020 ਦੇ ਸੈਸ਼ਨ ਦੀਆਂ ਪ੍ਰੀਖਿਆਵਾਂ ਮਈ 2021 ’ਚ ਹੋਣ ਵਾਲੀਆਂ ਯੂਜੀਸੀ ਨੈੱਟ ਪ੍ਰੀਖਿਆਵਾਂ ਦੇ ਐਲਾਨ ਪ੍ਰੋਗਰਾਮ ਅਨੁਸਾਰ ਟੈਸਟ ਦਾ 2 ਤੋਂ 7 ਮਈ, 10 ਤੋਂ 12 ਮਈ ਤੇ 14 ਤੋਂ 17 ਮਈ 2021 ਨੂੰ ਕਰਵਾਈਆਂ ਜਾਣੀਆਂ ਹਨ। ਦੱਸਣਯੋਗ ਹੈ ਕਿ ਐੱਨਟੀਏ ਦੁਆਰਾ ਯੂਨੀਵਰਸਿਟੀ ਅਨੁਦਾਨ ਆਯੋਗ (ਯੂਜੀਸੀ) ਵੱਲੋਂ ਕੁੱਲ 81 ਵਿਸ਼ਿਆਂ ਲਈ ਯੂਜੀਸੀ ਨੈੱਟ ਪ੍ਰੀਖਿਆਵਾਂ ਕਰਵਾਏ ਜਾਣ ਅਤੇ ਭਾਰਤੀ ਯੂਨੀਵਰਸਿਟੀ ’ਚ Assistant professor ਦੀਆਂ ਭਰਤੀਆਂ ਤੇ ਜੂਨੀਅਰ ਰਿਸਰਚ ਫੈਲੋਸ਼ਿਪ (Junior Research Fellowship ) ਲਈ ਉਮੀਦਵਾਰਾਂ ਦੀ ਯੋਗਤਾ ਨਿਰਧਾਰਣ ਲਈ ਸਾਲ ’ਚ ਦੋ ਵਾਰ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਹਨ। ਸਾਲ 2020 ’ਚ ਕੋਰੋਨਾ ਮਹਾਮਾਰੀ ਦੇ ਚੱਲਦੇ ਮੁਲਤਵੀ ਹੋਣ ਤੋਂ ਬਾਅਦ ਯੂਜੀਸੀ ਨੈੱਟ ਜੂਨ 2020 ਪ੍ਰੀਖਿਆਵਾਂ ਸਤੰਬਰ ਮਹੀਨੇ ਕਰਵਾਈਆਂ ਗਈਆਂ ਸੀ ਤੇ ਇਹ ਨਵੰਬਰ ਤਕ ਚੱਲੀਆਂ ਸੀ। ਇਸ ਤੋ2 ਬਾਅਦ ਦਸੰਬਰ 2020 ਦੀਆਂ ਪ੍ਰੀਖਿਆਵਾਂ ਮਈ 2021 ’ਚ ਕਰਵਾਉਣ ਦਾ ਫ਼ੈਸਲਾ ਲਿਆ ਗਿਆ।


ਯੂਜੀਸੀ ਨੈੱਟ ਐਡਮਿਟ ਕਾਰਡ 2021 ਅਜੇ ਨਹੀਂ ਹੋਇਆ ਜਾਰੀ


ਦੂਜੇ ਪਾਸੇ ਐੱਨਟੀਏ ਦੁਆਰਾ ਯੂਜੀਸੀ ਨੈੱਟ ਮਈ 2021 (ਦਸੰਬਰ 2020) ਪ੍ਰੀਖਿਆਵਾਂ ਲਈ ਪ੍ਰਵੇਸ਼ ਪੱਤਰ ਅਜੇ ਤਕ ਜਾਰੀ ਨਹੀਂ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਜੇ ਪ੍ਰੀਖਿਆਵਾਂ ਮੁਲਤਵੀ ਨਹੀਂ ਹੁੰਦੀਆਂ ਤਾਂ ਯੂਜੀਸੀ ਨੈੱਟ ਐਡਮਿਟ ਕਾਰਡ 2021 ਨੂੰ ਇਸ ਹਫ਼ਤੇ ਜਾਰੀ ਕੀਤਾ ਜਾ ਸਕਦਾ ਹੈ। ਹਾਲਾਂਕਿ ਉਮੀਦਵਾਰ ਯੂਜੀਸੀ ਨੈੱਟ ਮਈ 2021 ਐਡਮਿਟ ਕਾਰਡ ਡਾਉਨਲੋਡ ਨਾਲ ਸਬੰਧਤ ਅਪਡੇਟ ਲਈ ਪ੍ਰੀਖਿਆ ਪੋਟਰਲ ugcnet.nta.nic.in ’ਤੇ ਸਮੇਂ-ਸਮੇਂ ’ਤੇ Visit ਕਰਦੇ ਰਹੋ।

Posted By: Rajnish Kaur