AIAPGET 2021 Exam : All India Ayush Post Graduate Entrance Examination ਪ੍ਰੀਖਿਆਵਾਂ ਮੁਲਤਵੀ ਹੋ ਗਈਆਂ ਹਨ। ਨੈਸ਼ਨਲ ਟੈਸਟਿੰਗ ਏਜੰਸੀ (National Testing Agency, NTA) ਨੇ AIAPGET 2021 ਪ੍ਰੀਖਿਆ ਨੂੰ ਅਗਲੇ ਤਿੰਨ ਮਹੀਨਿਆਂ ਲਈ ਮੁਲਤਵੀ ਕਰ ਦਿੱਤਾ ਹੈ। ਇਸ ਸਬੰਧ ’ਚ ਐੱਨਟੀਏ ਨੇ ਆਧਿਕਾਰਤ ਜਾਣਕਾਰੀ ਵੀ ਜਾਰੀ ਕੀਤੀ ਹੈ। ਜਾਣਕਾਰੀ ਮੁਤਾਬਕ ਦੇਸ਼ ’ਚ ਕੋਵਿਡ-19 ਦੇ ਮਾਮਲਿਆਂ ’ਚ ਜ਼ਿਆਦਾ ਵਾਧਾ ਹੋਣ ਕਾਰਨ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੋਧ ਪ੍ਰੀਖਿਆ ਦੀ ਤਰੀਕ ਏਜੰਸੀ ਦੁਆਰਾ ਐਲਾਨ ਕੀਤੀ ਜਾਵੇਗੀ।

ਉੱਥੇ ਹੀ ਅਜਿਹੇ ’ਚ ਜੋ ਵੀ ਉਮੀਦਵਾਰ ਇਸ ਪ੍ਰੀਖਿਆ ’ਚ ਸ਼ਾਮਲ ਹਣ ਵਾਲੇ ਸੀ, ਹੁਣ ਉਹ ਇਸ ਨਾਲ ਸਬੰਧਿਤ Official notification official website nta.ac.in ’ਤੇ ਪੜ੍ਹ ਸਕਦੇ ਹਨ। ਇਸ ਤੋਂ ਇਲਾਵਾ ਐੱਨਟੀਏ ਨੇ ਆਧਿਕਾਰਤ ਨੋਟਿਸ ’ਚ ਇਹ ਵੀ ਕਿਹਾ ਕਿ AIAPGET 2021 ਪ੍ਰੀਖਿਆ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਵੀ ਬਾਅਦ ’ਚ ਕੀਤਾ ਜਾਵੇਗਾ।


AIAPGET 2021 Exam : ਹੈਲਪਲਾਈਨ ਨੰਬਰ ’ਤੇ ਕਰੋ ਸੰਪਰਕ


AIAPGET 2021 ਪ੍ਰੀਖਿਆ ਨਾਲ ਸਬੰਧਿਤ ਜ਼ਿਆਦਾ ਜਾਣਕਾਰੀ ਲਈ ਐੱਨਟੀਏ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਇਸ ਮੁਤਾਬਕ ਜੇ ਕਿਸੇ ਪ੍ਰੀਖਿਆ ਨਾਲ ਜੁੜੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਉਮੀਦਵਾਰ ਆਧਿਕਾਰਤ ਵੈੱਬਸਾਈਟ ਜਾ ਇਸ ਨੰਬਰ 011-4075900 ’ਤੇ ਜਾਣਕਾਰੀ ਹਾਸਿਲ ਕਰ ਸਕਦੇ ਹਨ।

Posted By: Rajnish Kaur