ਨਵੀਂ ਦਿੱਲੀ, ਜੇਐੱਨਐੱਨ : JEE Main Syllabus 2021 : ਜੇਈਈ ਮੇਨ 2021 ਸਿਲੇਬਸ ਪੀਡੀਐੱਫ ਨੂੰ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ) ਦੁਆਰਾ ਜਾਰੀ ਕਰ ਦਿੱਤਾ ਗਿਆ ਹੈ। ਏਜੰਸੀ ਨੇ ਜੇਈਈ ਮੇਨ ਸਿਲੇਬਸ 2021 ਨੂੰ ਪ੍ਰੀਖਿਆ ਪੋਟਰਲ, jeemain.nta.nic.in ’ਤੇ Physics, Chemistry ਤੇ Mathematics ਤਿੰਨ ਵਿਸ਼ਿਆਂ ਲਈ ਜਾਰੀ ਕੀਤਾ ਗਿਆ। ਜੋ ਉਮੀਦਵਾਰ ਇਸ ਵਾਰ ਚਾਰ ਪੜਾਵਾਂ ’ਚ ਕਰਵਾਈ ਜਾਣ ਵਾਲੀ ਜੇਈਈ ਮੇਨ 2021 ਪ੍ਰੀਖਿਆ ’ਚ ਤਿਆਰੀ ’ਚ ਜੁਟੇ ਹਨ, ਉਹ ਐੱਨਟੀਏ ਜੇਈਈ ਮੇਨ 2021 ਸਿਲੇਬਸ ਪੀਡੀਐੱਫ ਨੂੰ ਪ੍ਰੀਖਿਆ ਪੋਟਰਲ ’ਤੇ Visit ਕਰ ਕੇ ਜਾਂ ਹੇਠਾ ਦਿੱਤੇ ਗਏ ਲਿੰਕ ਤੋਂ ਡਾਉਨਲੋਡ ਕਰ ਸਕਦੇ ਹਨ।


ਐੱਨਟੀਏ ਜੇਈਈ ਮੇਨ 2021 ਸਿਲੇਬਸ ਪੀਡੀਐੱਫ ਡਾਉਨਲੋਡ ਲਿੰਕ


ਦੱਸਣਯੋਗ ਹੈ ਕਿ 2020-21 ਲਈ ਕੋਰੋਨਾ ਮਹਾਮਾਰੀ ਦੇ ਚੱਲਦੇ ਸਿੱਖਿਆ ਸਰਗਰਮੀਆਂ ਦੇ ਚੱਲਦੇ ਸੀਸੀਐੱਫਈ ਤੇ ਸੂਬਿਆਂ ਦੇ ਬੋਰਡ ਦੁਆਰਾ 12ਵੀਂ ਦੀਆਂ ਪ੍ਰੀਖਿਆਵਾਂ ਲਈ ਸਿਲੇਬਸ ਨੂੰ ਤਿੰਨ ਫ਼ੀਸਦੀ ਤਕ ਘਟਾਇਆ ਗਿਆ ਸੀ। ਇਸ ਨੂੰ ਲੈ ਕੇ ਦੇਸ਼ ਭਰ ਦੇ ਵਿਦਿਆਰਥੀਆਂ ਦੁਆਰਾ ਇੰਜੀਨੀਅਰਿੰਗ ਪ੍ਰਵੇਸ਼ ਜੇਈਈ ਮੇਨ 2021 ਲਈ ਵੀ ਸਿਲੇਬਸ ਨੂੰ ਘਟਾਉਣ ਦੀ ਮੰਗ ਕੀਤੀ ਜਾ ਰਹੀ ਸੀ। ਹਾਲਾਂਕਿ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰੀਆਲ ‘ਨਿਸ਼ੰਕ’ ਨੇ ਵਿਦਿਆਰਥੀਆਂ ਨਾਲ ਹੋਏ ਇਕ ਸੋਸ਼ਲ ਮੀਡੀਆ Interaction ਦੌਰਾਨ ਕਿਹਾ ਕਿ ਜੇਈਈ ਮੇਨ 2021 ਲਈ ਸਿਲੇਬਸ ਘੱਟ ਨਹੀਂ ਕੀਤਾ ਜਾਵੇਗਾ। ਹਾਲਾਂਕਿ, ਸਿੱਖਿਆ ਮੰਤਰੀ ਨੇ ਇਸ ਵਾਰ ਉਮੀਦਵਾਰਾਂ ਨੂੰ ਤਿੰਨ ਵਿਸ਼ਿਆਂ ਦੇ 90 ਪ੍ਰਸ਼ਨਾਂ ’ਚ 75 ਪ੍ਰਸ਼ਨਾਂ ਹੀ ਹੱਲ ਕਰਨ ਦਾ ਬਦਲ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਪ੍ਰੀਖਿਆਵਾਂ ਕਰਵਾਉਣ ਵਾਲੀ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ) ਦੁਆਰਾ ਮੇਨ 2021 ਲਈ ਪੂਰਾ ਸਿਲੇਬਸ ਜਾਰੀ ਕੀਤਾ ਗਿਆ ਹੈ।


ਪਹਿਲੇ ਪੜਾਅ ਲਈ ਅਪਲਾਈ ਕੱਲ੍ਹ ਹੋਵੇਗਾ ਖ਼ਤਮ


ਦੂਜੇ ਪਾਸੇ, ਐੱਨਟੀਏ ਨੇ ਸਾਲ 2021 ਦੀ ਜੇਈਈ ਮੇਨ ਪ੍ਰੀਖਿਆ ਦੇ ਪਹਿਲੇ ਪੜਾਅ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ ਨੂੰ 23 ਜਨਵਰੀ 2021 ਤਕ ਲਈ ਵਾਧਾ ਦਿੱਤਾ ਗਿਆ ਸੀ। ਮੇਈਈ ਮੇਨ 2021 ਦੇ ਪਹਿਲਾ ਪੜਾਅ ’ਚ ਸ਼ਾਮਿਲ ਹੋਣ ਦੇ ਇੱਛੁਕ ਉਮੀਦਵਾਰਾਂ ਨੇ ਵੀ ਹੁਣ ਤਕ ਅਪਲਾਈ ਨਹÄ ਕੀਤਾ ਹੈ ਤਾਂ ਉਹ ਪੋਟਰਲ ’ਤੇ ਉਪਲਬਧ ਕਰਾਏ ਗਏ ਆਨਲਾਈਨ ਅਪਲੀਕੇਸ਼ਨ ਫਾਰਮ ਦੇ ਮਾਧਿਅਮ ਨਾਲ ਆਪਣੀ application Submit ਕਰ ਸਕਦੇ ਹਨ। ਹਾਲਾਂਕਿ ਉਮੀਦਵਾਰ 24 ਜਨਵਰੀ 2021 ਦੀ ਰਾਤ 11:50 ਵਜੇ ਤਕ ਜੇਈਈ ਮੇਨ 2021 ਦੇ ਪਹਿਲੇ ਪੜਾਅ ਲਈ application ਫੀਸ ਦਾ ਆਨਲਾਈਨ ਭੁਗਤਾਨ ਕਰ ਸਕਦੇ ਹਨ। ਦੱਸਣਯੋਗ ਹੈ ਕਿ ਜੇਈਈ ਮੇਨ 2021 ਪਹਿਲਾ ਪੜਾਅ 23 ਤੋਂ 26 ਫਰਵਰੀ 2021 ਤਕ ਕੀਤਾ ਜਾਵੇਗਾ।

Posted By: Rajnish Kaur