ਨਈਂ ਦੁਨੀਆ : JEE Advanced 2020: ਐੱਨਟੀਏ ਵੱਲੋਂ ਜੇਈਈ ਮੇਨ ਪ੍ਰੀਖਿਆ ਦਾ ਨਤੀਜਾ ਜਾਰੀ ਹੋਣ ਤੋਂ ਬਾਅਦ ਹੁਣ ਜੇਈਈ ਐਡਵਾਂਸ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਅੱਜ 5 ਵਜੇ ਸਮਾਪਤ ਹੋ ਜਾਵੇਗੀ। ਅਜਿਹੇ 'ਚ ਜੋ ਵੀ ਉਮੀਦਵਾਰ ਇਸ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਹਨ ਉਹ ਅਧਿਕਾਰਤ ਪੋਰਟਲ https://jeeadv.ac.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

JEE Advanced 2020 : ਇਸ ਤਰ੍ਹਾਂ ਆਨਲਾਈਨ ਅਪਲਾਈ

ਜੇਈਈ ਐਡਵਾਂਸ ਪ੍ਰੀਖਿਆ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ Jeeadv.ac.in 'ਤੇ ਜਾਣਾ ਪਵੇਗਾ। ਇਥੇ ਉਸ ਲਿੰਕ 'ਤੇ ਕਲਿੱਕ ਕਰੋ ਜਿਸ 'ਤੇ JEE Advanced 2020 ਹੈ। ਇਸ ਤੋਂ ਬਾਅਦ ਪੂਰਾ ਫਾਰਮ ਭਰੋ। ਦਸਤਖ਼ਤ ਤੇ ਤਸਵੀਰਾਂ ਅਪਲੋਡ ਕਰੋ। ਫਾਰਮ ਨਾਲ ਫੀਸ ਜਮ੍ਹਾ ਕਰੋ।

ਇਸ ਵਾਰ ਜੇਈਈ ਪ੍ਰੀਖਿਆ ਦਾ ਆਯੋਜਨ ਆਈਆਈਟੀ ਦਿੱਲੀ ਵੱਲੋਂ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਉਹ ਪ੍ਰੀਖਿਆ 27 ਸਤੰਬਰ ਨੂੰ ਆਯੋਜਿਤ ਕੀਤੀ ਜਾਵੇਗੀ। ਜੇਈਈ ਐਡਵਾਂਸ ਪ੍ਰੀਖਿਆ ਪੋਰਟਲ 'ਤੇ ਜਾਰੀ ਪ੍ਰੋਗਰਾਮ ਮੁਤਾਬਕ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ 5 ਅਕਤੂਬਰ ਨੂੰ ਕੀਤੀ ਜਾਣੀ ਹੈ। ਜ਼ਿਕਰਯੋਗ ਹੈ ਕਿ ਇਸ ਪ੍ਰੀਖਿਆ ਦੇ ਮਾਧਿਅਮ ਰਾਹੀਂ ਦੇਸ਼ ਭਰ ਦੇ 23 ਆਈਆਈਟੀ ਦੀ 11000 ਤੋਂ ਜ਼ਿਆਦਾ ਸੀਟਾਂ 'ਚ ਦਾਖਲੇ ਮਿਲਦੇ ਹਨ।

Posted By: Ravneet Kaur