ਨਵੀਂ ਦਿੱਲੀ, ਜੇਐੱਨਐੱਨ : ਦੇਸ਼ ਦੇ ਉੱਚ ਪ੍ਰਬੰਦਨ ਸੰਸਥਾਵਾਂ 'ਚ ਦਾਖਲੇ ਦੀ ਤਿਆਰੀ 'ਚ ਲੱਗੇ ਉਮੀਦਵਾਰਾਂ ਲਈ ਅਲਰਟ। ਭਾਰਤੀ ਪ੍ਰਬੰਧਨ ਸੰਸਥਾਵਾਂ, ਇੰਦੌਰ ਦੁਆਰਾ ਆਯੋਜਿਤ ਕੀਤੀ ਜਾਣ ਵਾਲੀ ਕਾਮਨ ਐਡਮਿਸ਼ਨ ਟੈਸਟ ਲਈ ਆਨਲਾਈਨ ਅਪਲਾਈ ਦੀ ਪ੍ਰਕਿਰਿਆ ਅੱਜ, ਭਾਵ 23 ਸਤੰਬਰ 2020 ਨੂੰ ਸ਼ਾਮ 5 ਸਮਾਪਤ ਹੋ ਰਹੀ ਹੈ। ਇਛੁੱਕ ਤੇ ਯੋਗ ਉਮੀਦਵਾਰ ਜਿਨ੍ਹਾਂ ਨੇ ਹੁਣ ਤਕ ਰਜਿਸਟ੍ਰੇਸ਼ਨ ਨਹੀਂ ਕਰਵਾਇਆ ਹੈ ਉਹ ਆਖਰੀ ਸਮੇਂ ਦੀ ਭੀੜ ਤੋਂ ਬਚਣ ਲਈ ਆਫੀਸ਼ੀਅਲ ਵੈੱਬਸਾਈਟ 'ਤੇ ਜਾ ਕੇ ਜਲਦ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਲਵੋ। ਇਸ ਤੋਂ ਪਹਿਲਾਂ ਅਪਲਾਈ ਕਰਨ ਦੀ ਆਖਰੀ ਤਾਰੀਕ 16 ਸਤੰਬਰ 2020 ਨਿਧਾਰਿਤ ਕੀਤੀ ਗਈ ਸੀ ਪਰ ਉਮੀਦਵਾਰਾਂ ਦੀ ਸਹੂਲਤ ਨੂੰ ਦੇਖਦੇ ਹੋਏ ਸਮਾਂ ਸੀਮਾ ਨੂੰ ਮੁਲਤਵੀ ਕੀਤਾ ਗਿਆ। ਕਾਮਨ ਐਡਮਿਸ਼ਨ ਟੈਸਟ 2020, 29 ਨਵੰਬਰ ਨੂੰ ਦੇਸ਼ ਭਰ ਦੇ ਵੱਖ-ਵੱਖ ਕੇਂਦਰਾਂ 'ਤੇ ਆਯੋਜਿਤ ਕੀਤਾ ਜਾਣਾ ਹੈ।

ਇਸ ਤਰ੍ਹਾਂ ਕਰੋ ਕੈਟ 2020 ਪ੍ਰੀਖਿਆ ਲਈ ਆਨਲਾਈਨ ਰਜਿਸਟ੍ਰੇਸ਼ਨ

ਆਨਲਾਈਨ ਰਜਿਸਟ੍ਰੇਸ਼ਨ ਲਈ ਆਫੀਸ਼ੀਅਲ ਵੈੱਬਸਾਈਟ iimcat.ac.in 'ਤੇ ਵਿਜ਼ਿਟ ਕਰੋ। ਹੋਮਪੇਜ਼ 'ਤੇ ਨਿਊ ਕੈਂਡੀਡੇਟ ਰਜਿਸਟ੍ਰੇਸ਼ਨ ਲਿੰਕ ਦਿਖਾਈ ਦੇਵੇਗਾ। ਇਸ 'ਤੇ ਕਲਿੱਕ ਕਰਨ 'ਤੇ ਇਕ ਨਵਾਂ ਪੇਜ਼ ਖੁੱਲ੍ਹਗੇ। ਇੱਥੇ ਉਮੀਦਵਾਰ ਆਪਣਾ ਨਾਂ, ਡੇਟ ਆਫ ਬਰਥ, ਈਮੇਲ ਆਈਡੀ, ਮੋਬਾਈਲ ਨੰਬਰ ਆਦਿ ਦਰਜ ਕਰ ਕੇ ਸਬਮਿਟ ਕਰੋ। ਇਸ ਤੋਂ ਬਾਅਦ ਕੈਟ 2020 ਲਈ ਅਪਲਾਈ ਫਾਰਮ ਭਰੋ ਤੇ ਫੀਸ ਜਮ੍ਹਾ ਕਰਵਾਓ।

Posted By: Ravneet Kaur