ਨਵੀਂ ਦਿੱਲੀ, ਜੇਐੱਨਐੱਨ : ਇੰਸਟੀਚਿਊਟ ਆਫ ਕੰਪਨੀ ਸੈਕਟਰੀਜ਼ ਆਫ ਇੰਡੀਆ ਅੱਜ ਭਾਵ 17 ਸਤੰਬਰ ਨੂੰ CSEET 2020 ਪ੍ਰੀਖਿਆ ਦੇ ਨਤੀਜੇ ਐਲਾਨ ਕਰੇਗਾ। ਪ੍ਰਾਪਤ ਜਾਣਕਾਰੀ ਮੁਤਾਬਕ ICSI ਹੁਣ ਤੋਂ ਕੁਝ ਦੇਰ ਬਾਅਦ ਭਾਵ ਕਿ ਦੁਪਹਿਰ 2 ਵਜੇ ਆਫੀਸ਼ੀਅਲ ਪੋਰਟਲ icsi.edu 'ਤੇ ਨਤੀਜਿਆਂ ਦਾ ਐਲਾਨ ਕਰੇਗਾ। ਅਜਿਹੇ 'ਚ ਜੋ ਵੀ ਕੈਂਡੀਡੇਟਸ ਇਸ ਐਗਾਜ ਲਈ ਰਿਜਲਟ ਦਾ ਇੰਤਜਾਰ ਕਰ ਰਹੇ ਹਨ ਉਹ ਆਪਣਾ ਐਡਮਿਟ ਕਾਰਡ ਕੱਢਵਾ ਕੇ ਰੱਖੋ ਕਿਉਂਕਿ ਰਿਜਲਟ ਜਾਰੀ ਹੁੰਦੇ ਹੀ ਉਹ ਸਕੋਰ ਚੈੱਕ ਸਕਣਗੇ। ਦੂਜੇ ਪਾਸੇ ਇਸ ਸਬੰਧ 'ਚ ਇੰਸਟੀਚਿਊਟ ਆਫ ਕੰਪਨੀ ਸੈਕਟਰੀਜ਼ ਆਫ ਇੰਡੀਆ ਨੇ ਇਕ ਟਵੀਟ ਵੀ ਕੀਤਾ ਹੈ। ਇਸ ਮੁਤਾਬਕ ਕੰਪਨੀ ਸੈਕਟਰੀਜ਼ ਐਗਜੀਕਿਊਟਿਵ ਐਂਟ੍ਰੇਂਸ ਟੈਸਟ ਦਾ ਨਤੀਜਾ 17 ਸਤੰਬਰ 2020 ਨੂੰ ਦੁਪਹਿਰ 2 ਵਜੇ ਐਲਾਨ ਕੀਤਾ ਜਾਵੇਗਾ।

ICSI CSEET results 2020 : ਰਿਜਲਟ ਇਸ ਤਰ੍ਹਾਂ ਕਰ ਸਕੋਗੇ ਚੈੱਕ

ਕੰਪਨੀ ਸੈਕਟਰੀ ਐਗਜੀਕਿਊਟਿਵ ਐਂਟ੍ਰੇਂਸ ਟੈਸਟ ਦਾ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ https://icsi.edu/" rel="nofollow 'ਤੇ ਜਾਓ। ਇਸ ਤੋਂ ਬਾਅਦ ਹੋਮ ਪੇਜ਼ 'ਤੇ ਦਿਸ ਰਹੇ "CSEET results 2020 ਲਿੰਕ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਆਪਣੇ ਕ੍ਰੈਡੇਂਸ਼ੀਅਲਜ਼ ਤੋਂ ਲਾਗਇੰਨ ਐਂਟਰ ਕਰੋ। ਹੁਣ ਤੁਹਾਡੇ ਸਾਹਮਣੇ ਰਿਜਲਟ ਜਾਰੀ ਹੋਣ ਤੋਂ ਬਾਅਦ ਦਿਖਣ ਲੱਗੇਗਾ। ਤੁਸੀਂ ਰਿਜਲਟ ਚੈੱਕ ਕਰਨ ਤੋਂ ਬਾਅਦ ਉਸ ਦਾ ਪਿੰਟਆਊਟ ਲੈ ਕੇ ਭਵਿੱਖ ਲਈ ਸੁਰੱਖਿਤ ਰੱਖ ਸਕਦੇ ਹੋ।

Posted By: Ravneet Kaur