ਨਵੀਂ ਦਿੱਲੀ, ਜੇਐੱਨਐੱਨ : DU Exam 2020 : ਦਿੱਲੀ ਯੂਨੀਵਰਸਿਟੀ (ਡੀਯੂ) ਨੇ ਵੀਰਵਾਰ ਨੂੰ ਪਹਿਲੇ ਤੇ ਦੂਜੇ ਸਾਲ ਦੇ ਵਿਦਿਆਰਥੀਆਂ ਲਈ ਪ੍ਰੀਖਿਆ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਦਿਸ਼ਾ-ਨਿਰਦੇਸ਼ ਪਹਿਲੇ ਤੇ ਦੂਜੇ ਸਾਲ ਦੇ ਕਾਲਜਾਂ 'ਚ ਪੜ੍ਹਨ ਵਾਲੇ ਰੈਗੂਲਰ ਵਿਦਿਆਰਥੀਆਂ, ਸਕੂਲ ਆਫ ਓਪਨ ਲਰਨਿੰਗ, ਐੱਸਓਐੱਲ ਦੇ ਵਿਦਿਆਰਥੀਆਂ ਤੇ Non Collegiate Women Education Board (ਐੱਨਸੀਵੈੱਬ) ਦੇ ਵਿਦਿਆਰਥੀਆਂ ਲਈ ਹਨ।

ਡੀਯੂ ਦੇ ਪ੍ਰੀਖਿਆ ਡੀਨ ਪ੍ਰੋ. ਵਿਨੈ ਗੁਪਤਾ ਨੇ ਇਸ ਨੂੰ ਜਾਰੀ ਕੀਤਾ ਹੈ। ਇਸ ਮੁਤਾਬਿਕ ਇਨ੍ਹਾਂ ਦੋਵਾਂ ਸਾਲਾਂ ਦੀ ਓਪਨ ਬੁੱਕ ਪ੍ਰੀਖਿਆ ਨਹੀਂ ਹੋਵੇਗੀ। ਪਹਿਲੇ ਤੇ ਦੂਜੇ ਸਾਲ ਦੇ ਰੈਗੂਲਰ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦਾ ਮੁਲਾਂਕਣ 50 ਫੀਸਦੀ ਇਸ ਸਾਲ ਦੇ ਸਮੈੱਸਟਰ ਲਈ ਦਿੱਤੇ ਗਏ ਅੰਕਾਂ ਦੇ ਆਧਾਰ 'ਤੇ ਹੋਵੇਗਾ, ਉੱਥੇ ਹੀ ਐੱਸਓਐੱਲ ਦੇ ਪਹਿਲੇ ਤੇ ਦੂਜੇ ਸਾਲ ਦੇ ਵਿਦਿਆਰਥੀਆਂ ਵੱਲੋਂ ਐੱਨਸੀਵੈੱਬ ਦੇ ਪਹਿਲੇ ਤੇ ਦੂਜੇ ਸਾਲ ਦੇ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਮੁਲਾਂਕਣ ਇਨ੍ਹਾਂ ਨੂੰ ਦਿੱਤੇ ਗਏ Assignment ਦੇ ਆਧਾਰ 'ਤੇ ਕੀਤਾ ਜਾਵੇਗਾ।

ਡੀਯੂ ਕੈਂਪਸ ਆਫ ਓਪਨ ਲਰਨਿੰਗ ਦੇ ਪ੍ਰੋ. ਬਲਰਾਮ ਪਾਨੀ ਨੇ ਕਿਹਾ ਕਿ ਐੱਸਓਐੱਲ ਦੇ ਸਾਰੇ ਪਹਿਲੇ ਤੇ ਦੂਜੇ ਸਾਲ ਦੀਆਂ ਪ੍ਰੀਖਿਆਵਾਂ ਨਹੀਂ ਹੋਣਗੀਆਂ। ਇਨ੍ਹਾਂ ਨੂੰ ਦਿੱਤੇ ਗਏ Assignment ਤੇ ਪ੍ਰੋਜੈਕਟ ਦੇ ਆਧਾਰ 'ਤੇ ਇਨ੍ਹਾਂ ਦੇ ਮੁਲਾਂਕਣ ਦੀ ਪ੍ਰੀਕਿਰਿਆ ਪੂਰੀ ਕੀਤੀ ਜਾਵੇਗੀ। ਸਾਨੂੰ ਉਮੀਦ ਹੈ ਕਿ ਜੂਨ ਦੇ ਅੰਤ ਤਕ ਜਾਂ ਜੁਲਾਈ ਤਕ ਇਨ੍ਹਾਂ ਦਾ ਮੁਲਾਂਕਣ ਕਰ ਲਿਆ ਜਾਵੇਗਾ। ਕੈਂਪਸ ਆਫ ਓਪਨ ਲਰਨਿੰਗ ਦੇ ਅਧੀਨ ਐੱਸਓਐੱਲ ਆਉਂਦਾ ਹੈ।

ਡੀਯੂ ਦੇ ਰੇਗੂਲਰ, ਐੱਸਓਐੱਲ ਤੇ ਐੱਨਸੀਵੈੱਬ ਦੇ ਗ੍ਰੇਜੂਏਟ ਦੇ ਤੀਜੇ ਸਾਲ ਵਾਲੇ ਵਿਦਿਆਰਥੀਆਂ ਦੀਆਂ ਹੀ ਜੁਲਾਈ ਤਕ ਹੋਣਗੀਆਂ ਪ੍ਰੀਖਿਆਵਾਂ, ਨਾਲ ਹੀ ਪੀਜੀ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਦੀਆਂ ਵੀ ਹੋਣਗੀਆਂ ਪ੍ਰੀਖਿਆਵਾਂ। ਇਨ੍ਹਾਂ ਸਾਰਿਆਂ ਨੂੰ ਓਪਨ ਬੁੱਕ ਪ੍ਰੀਖਿਆ ਦੇਣ ਪਵੇਗੀ।


ਐੱਸਓਐੱਲ ਤੇ ਐੱਨਸੀਵੈੱਬ ਦੇ ਤੀਜੇ ਸਾਲ ਦੇ ਵਿਦਿਆਰਥੀਆਂ ਨੂੰ ਦੇਣੀ ਪਵੇਗੀ ਪ੍ਰੀਖਿਆ


ਉੱਥੇ ਹੀ ਡੀਯੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸਓਐੱਲ ਤੇ ਐੱਨਸੀਵੈੱਬ ਦੇ ਤੀਜੇ ਸਾਲ ਦੇ ਵਿਦਿਆਰਥੀਆਂ ਦੀ ਜੁਲਾਈ 'ਚ ਹੋਣ ਵਾਲੀ ਓਪਨ ਬੁੱਕ ਪ੍ਰੀਖਿਆ (ਓਬੀਈ) ਨੂੰ ਦੇਣੀ ਪਵੇਗੀ। Regular SOL ਤੇ ਐੱਨਸੀਵੈੱਬ ਦੇ ਤੀਜੇ ਸਾਲ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨਾਲ ਜੁੜੀ ਡੇਟਸ਼ੀਟ ਵੀ ਜਾਰੀ ਕੀਤੀ ਗਈ ਹੈ।


ਦਿਵਿਆਂਗ ਵਿਦਿਆਰਥੀਆਂ ਨੂੰ ਮਿਲਣਗੇ ਪੰਜ ਘੰਟੇ


ਡੀਯੂ ਦੇ ਪ੍ਰੀਖਿਆ ਬ੍ਰਾਂਚ ਵੱਲੋਂ ਅੰਤਿਮ ਸਾਲ ਦੇ ਦਿਵਿਆਂਗ ਵਿਦਿਆਰਥੀਆਂ ਦੀ ਜੁਲਾਈ ਤੋਂ ਹੋਣ ਵਾਲੀ ਓਪਨ ਬੁੱਕ ਪ੍ਰੀਖਿਆ ਨੂੰ ਲੈ ਕੇ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਮੁੱਦੇ ਨਜ਼ਰ ਦਿਵਿਆਂਗ ਵਿਦਿਆਰਥੀਆਂ ਨੂੰ ਓਬੀਈ ਲਈ ਪੰਜ ਘੰਟੇ ਦਾ ਸਮਾਂ ਮਿਲੇਗਾ। ਇਸ 'ਚ ਦੋ ਘੰਟੇ ਪ੍ਰੀਖਿਆ ਦੇਣ ਲਈ ਦਿੱਤੇ ਜਾਣਗੇ। ਬਾਕੀ ਸਮਾਂ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਨੂੰ ਡਾਊਨਲੋਡ ਕਰਨ ਤੇ ਉੱਤਰ ਕਿਤਾਬਾਂ ਨੂੰ ਅਪਲੋਡ ਕਰਨ ਸਮੇਤ ਕਈ ਹੋਰ ਕੰਮ ਲਈ ਦਿੱਤੇ ਜਾਣਗੇ।

Posted By: Rajnish Kaur