ਨਵੀਂ ਦਿੱਲੀ : DRDO Recruitment 2019 : ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (DRDO) ਨੇ ਵੱਖ-ਵੱਖ ਅਹੁਦਿਆਂ 'ਤੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸੰਗਠਨ ਗ੍ਰੈਜੂਏਸ਼ਨ ਅਪਰੇਂਟਿਸ ਟ੍ਰੇਨੀ, ਡਿਪਲੋਮਾ ਆਪਰੇਂਟਿਸ ਟ੍ਰੇਨੀ, ਆਈਟੀਆਈ ਆਪਰੇਂਟਿਸ ਟ੍ਰੇਨੀ ਦੇ ਕੁੱਲ ਡੇਢ ਸੌ ਅਹੁਦਿਆਂ 'ਤੇ ਇਹ ਭਰਤੀ ਕਰਨ ਜਾ ਰਿਹਾ ਹੈ। ਜਿਹੜੇ ਉਮੀਦਵਾਰ ਇਸ ਨੌਕਰੀ ਲਈ ਚਾਹਵਾਨ ਹਨ ਤੇ ਇਸ ਭਰਤੀ ਲਈ ਯੋਗ ਵੀ ਹਨ, ਉਹ ਆਨਲਾਈਨ ਅਪਲਾਈ ਕਰ ਸਕਦੇ ਹਨ। ਡੀਆਰਡੀਓ ਦੀ ਅਧਿਕਾਰਤ ਵੈੱਬਸਾਈਟ drdo.gov.in 'ਤੇ ਮੌਜੂਦ ਭਰਤੀ ਸਬੰਧੀ ਨੋਟੀਫਿਕੇਸ਼ਨ ਡਾਊਨਲੋਡ ਕਰ ਕੇ ਸਾਰੀ ਜ਼ਰੂਰੀ ਜਾਣਕਾਰੀ ਪੜ੍ਹ ਲਓ।

ਅਹਿਮ ਤਰੀਕਾਂ :

ਅਪਲਾਈ ਕਰਨ ਦੀ ਪਹਿਲੀ ਤਰੀਕ : 26 ਅਗਸਤ, 2019

ਅਪਲਾਈ ਕਰਨ ਦੀ ਅੰਤਿਮ ਤਰੀਕ : 07 ਸਤੰਬਰ, 2019

ਅਹੁਦਿਆਂ ਦਾ ਵੇਰਵਾ :

ਗ੍ਰੈਜੂਏਸ਼ਨ ਅਪਰੇਂਟਿਸ ਟ੍ਰੇਨੀ : 90 ਪੋਸਟਾਂ

ਡਿਪਲੋਮਾ ਅਪਰੇਂਟਿਸ ਟ੍ਰੇਨੀ : 30 ਪੋਸਟਾਂ

ਆਈਟੀਆਈ ਅਪਰੇਂਟਿਸ ਟ੍ਰੇਨੀ : 30 ਪੋਸਟਾਂ

ਉਮਰ ਹੱਦ (Age Limit) :

ਇਨ੍ਹਾਂ ਅਹੁਦਿਆਂ 'ਤੇ ਅਰਜ਼ੀ ਲਈ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵਧ ਤੋਂ ਵੱਧ ਉਮਰ 27 ਸਾਲ ਹੋਣੀ ਜ਼ਰੂਰੀ ਹੈ, ਉਂਝ ਅਹੁਦਿਆਂ ਅਨੁਸਾਰ ਉਮਰ ਹੱਦ ਵੱਖੋ-ਵੱਖਰੀ ਨਿਰਧਾਰਤ ਕੀਤੀ ਗਈ ਹੈ।

ਵਿਦਿਅਕ ਯੋਗਤਾ (Educational Qualification) :

ਇਸ ਭਾਰਤੀ 'ਤੇ ਅਰਜ਼ੀ ਲਈ ਉਮੀਦਵਾਰਾਂ ਦੀ ਘੱਟੋ-ਘੱਟ ਵਿਦਿਅਕ ਯੋਗਤਾ ਕਿਸੇ ਮਾਨਤਾ ਪ੍ਰਾਪਤ ਸੰਸਥਾ/ਯੂਨੀਵਰਸਿਟੀ ਨਾਲ ਸਬੰਧਤ ਟ੍ਰੇਡ 'ਚ ਡਿਗਰੀ/ਡਿਪਲੋਮਾ ਹੋਣਾ ਜ਼ਰੂਰੀ ਹੈ।

ਰਜਿਸਟ੍ਰੇਸ਼ਨ ਪ੍ਰਕਿਰਿਆ (Registration Process) :

ਚਾਹਵਾਨ ਉਮੀਦਵਾਰ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੀ ਅਧਿਕਾਰਤ ਵੈੱਬਸਾਈਟ drdo.gov.in ਜ਼ਰੀਏ 26 ਅਗਸਤ, 2019 ਤੋਂ 07 ਸਤੰਬਰ, 2019 ਤਕ ਆਨਲਾਈਨ ਅਪਲਾਈ ਕਰ ਸਕਦੇ ਹਨ।

Posted By: Seema Anand