ਅਜਿਹੇ ਕਈ ਸੈਕਟਰਜ਼ ਹਨ, ਜਿਥੇ ਨੌਕਰੀ ਤਾਂ ਹੈ ਪਰ ਡਿਜੀਟਲ ਹੁਨਰ ਦੀ ਘਾਟ ਕਰਕੇ ਚੋਣਕਰਤਾਵਾਂ ਨੂੰ ਯੋਗ ਉਮੀਦਵਾਰ ਨਹੀਂ ਮਿਲ ਰਹੇ। ਜੇ ਤੁਸੀਂ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਜਲਦੀ ਹੀ ਨੌਕਰੀ ਨਾਲ ਜੁੜਨਾ ਚਾਹੰੁਦੇ ਹੋ ਤਾਂ ਬਿਹਤਰ ਹੋਵੇਗਾ ਕਿ ਅਕਾਦਮਿਕ ਗਿਆਨ ਦੇ ਨਾਲ-ਨਾਲ ਆਪਣਾ ਡਿਜੀਟਲ ਹੁਨਰ ਵੀ ਨਿਖਾਰੋ...

ਅੱਜ ਦੇ ਡਿਜੀਟਲ ਯੱੁਗ ’ਚ ਤਕਨਾਲੋਜੀ ਸਾਡੇ ਜੀਵਨ ਦਾ ਅਹਿਮ ਹਿੱਸਾ ਬਣ ਚੱੁਕੀ ਹੈ। ਛੋਟੇ-ਵੱਡੇ ਵੱਖ-ਵੱਖ ਕੰਮਾਂ ਨੂੰ ਤਕਨਾਲੋਜੀ ਨੇ ਆਸਾਨ ਬਣਾ ਦਿੱਤਾ ਹੈ। ਸਿੱਖਿਆ ਦੇ ਖੇਤਰ ’ਚ ਵੀ ਈ-ਲਰਨਿੰਗ, ਐੱਮ-ਲਰਨਿੰਗ ਜਿਹੀ ਤਕਨੀਕ ਇਕ ਨਵੀਂ ਕ੍ਰਾਂਤੀ ਵਜੋਂ ਸਾਹਮਣੇ ਆ ਰਹੀ ਹੈ। ਅਜਿਹੇ ’ਚ ਵਿਦਿਆਰਥੀਆਂ ਲਈ ਡਿਜੀਟਲ ਹੁਨਰ ’ਚ ਸਮਰੱਥ ਹੋਣਾ ਜ਼ਰੂਰੀ ਹੋ ਗਿਆ ਹੈ, ਕਿਉਂਕਿ ਇਹ ਹੁਨਰ ਉਨ੍ਹਾਂ ਨੂੰ ਕਰੀਅਰ ਲਈ ਤਿਆਰ ਕਰਨ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਹਾਰਡਵੇਅਰ ਦੀ ਜਾਣਕਾਰੀ

ਹੁਣ ਕਾਲਜਾਂ ਵੱਲੋਂ ਵਿਦਿਆਰਥੀਆਂ ਲਈ ਸਮਾਰਟ ਕਲਾਸਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕਲਾਸਾਂ ’ਚ ਲੈਪਟਾਪ, ਟੈਬਲੈੱਟ, ਸਮਾਰਟਫੋਨ ਅਤੇ ਈਆਈ ਸਪੀਕਰਾਂ ਜਿਹੇ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ’ਚ ਵਿਦਿਆਰਥੀਆਂ ਲਈ ਜ਼ਰੂਰੀ ਹੈ ਕਿ ਉਹ ਇਨ੍ਹਾਂ ਬਾਰੇ ਬੇਸਿਕ ਜਾਣਕਾਰੀ ਰੱਖਣ। ਉਨ੍ਹਾਂ ਨੂੰ ਕਾਲਸ ਦੌਰਾਨ ਤਕਨਾਲੋਜੀ ਨਾਲ ਸਬੰਧਤ ਛੋਟੀਆਂ-ਛੋਟੀਆਂ ਸਮੱਸਿਆਵਾਂ ਦਾ ਹੱਲ ਕਰਨਾ ਆਉਣਾ ਚਾਹੀਦਾ, ਫਿਰ ਚਾਹੇ ਉਹ ਸਮੱਸਿਆ ਨੈੱਟਵਰਕ ਨਾਲ ਸਬੰਧਤ ਹੋਵੇ ਜਾਂ ਫਿਰ ਪ੍ਰੋਸੈਸਰ ’ਚ ਆਈ ਕਿਸੇ ਖ਼ਰਾਬੀ ਨਾਲ ਸਬੰਧਤ ਹੋਵੇ।

ਸਿੱਖੋ ਤਕਨੀਕੀ ਭਾਸ਼ਾ

ਵਿਦਿਆਰਥੀਆਂ ਨੂੰ ਵੱਖ-ਵੱਖ ਡਿਜੀਟਲ ਉਪਕਰਨਾਂ ਅਤੇ ਪਲੈਟਫਾਰਮਾਂ ਲਈ ਵਰਤੀ ਜਾਣ ਵਾਲੀ ਤਕਨੀਕੀ ਭਾਸ਼ਾ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਤਾਂ ਕਿ ਉਹ ਆਸਾਨੀ ਨਾਲ ਉਨ੍ਹਾਂ ਬਾਰੇ ਜਾਣ ਸਕਣ। ਉਦਾਹਰਣ ਵਜੋਂ ਉਨ੍ਹਾਂ ਨੂੰ ਐੱਚਟੀਐੱਮਐੱਲ, ਡੋਮੈਨ, ਵੈੱਬ ਸਰਵਰ ਅਤੇ ਯੂਆਰਐੱਲ ਜਿਹੇ ਸ਼ਬਦਾਂ ਤੋਂ ਜਾਣੂ ਹੋਣਾ ਚਾਹੀਦਾ ਹੈ, ਜਿਸ ਨਾਲ ਉਹ ਸਮਝ ਸਕਣ ਕਿ ਵੈੱਬਸਾਈਟ ਕਿਵੇਂ ਕੰਮ ਕਰਦੀ ਹੈ।

ਕੰਟੈਂਟ ਦੀ ਸਮਝ

ਇੰਟਰਨੈੱਟ ਇਕ ਅਜਿਹਾ ਪਲੈਟਫਾਰਮ ਹੈ, ਜਿਥੇ ਕਿਸੇ ਵਿਦਿਆਰਥੀ ਨੂੰ ਪੜ੍ਹਨ ਲਈ ਵੱਖ-ਵੱਖ ਤਰ੍ਹਾਂ ਦੀ ਸਮੱਗਰੀ ਮਿਲ ਜਾਵੇਗੀ ਪਰ ਵਿਦਿਆਰਥੀਆਂ ਨੂੰ ਇਹ ਸਮਝਣਾ ਹੋਵੇਗਾ ਕਿ ਜੋ ਕੰਟੈਂਟ ਉਹ ਪੜ੍ਹ ਰਿਹਾ ਹੈ, ਉਹ ਉਸ ਦੇ ਕੰਮ ਦਾ ਹੈ ਜਾਂ ਨਹੀਂ। ਕੀ ਉਸ ਨੂੰ ਬਾਰੀਕੀ ਨਾਲ ਜਾਣਕਾਰੀ ਦੇਣ ਵਾਲਾ ਕੰਟੈਂਟ ਮਿਲ ਗਿਆ ਹੈ। ਵਿਦਿਆਰਥੀ ਨੂੰ ਆਪਣੀ ਸਮਝ ਨਾਲ ਆਪਣੇ ਕੰਮ ਦੇ ਕੰਟੈਂਟ ਤਕ ਪਹੰੁਚਣ ਲਈ ਹੁਨਰ ਵਿਕਸਤ ਕਰਨਾ ਹੋਵੇਗਾ।

ਕੰਟੈਂਟ ਿਏਟ ਕਰਨਾ

ਆਨਲਾਈਨ ਪਲੈਟਫਾਰਮ ’ਚ ਅਜਿਹੇ ਕਈ ਕੰਟੈਂਟ ਿਏਸ਼ਨ ਟੂਲਜ਼ ਉਪਲੱਬਧ ਹਨ, ਜਿਨ੍ਹਾਂ ਨੂੰ ਵਿਦਿਆਰਥੀ ਆਪਣੀ ਅਸਾਈਨਮੈਂਟ ਪੂਰੀ ਕਰਨ ਲਈ ਵਰਤੋਂ ’ਚ ਲਿਆ ਸਕਦੇ ਹਨ। ਇਸ ਜ਼ਰੀਏ ਉਹ ਡਾਕੂਮੈਂਟਸ, ਸਪਰੈੱਡਸ਼ੀਟਜ਼, ਪੀਪੀਟੀ, ਆਡੀਓ-ਵੀਡੀਓ ਆਦਿ ਤਿਆਰ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਪ੍ਰਸੰਗਿਕ ਡਾਟਾ ਇਕੱਠਾ ਕਰਨਾ ਤੇ ਸਹੀ ਤਰੀਕੇ ਨਾਲ ਉਸ ਨੂੰ ਪੇਸ਼ ਕਰਨਾ ਸਿੱਖਣਾ ਹੋਵੇਗਾ।

ਕਮਿੳੂਨੀਕੇਸ਼ਨ ਦਾ ਹੁਨਰ

ਅੱਜ 21ਵੀਂ ’ਚ ਕਮਿੳੂਨੀਕੇਸ਼ਨ ਪ੍ਰਕਿਰਿਆ ਓਨੀ ਲਾਹੇਵੰਦ ਨਹੀਂ ਰਹੀ, ਜਿੰਨੀ ਪਹਿਲਾਂ ਹੁੰਦੀ ਸੀ। ਇਨ੍ਹਾਂ ਪਰਿਵਰਤਨਾਂ ਨੂੰ ਆਪਣੀ ਬੋਲਚਾਲ ਦੇ ਤਰੀਕਿਆਂ ’ਚ ਢਾਲਦਿਆਂ ਵਿਦਿਆਰਥੀਆਂ ਨੂੰ ਪ੍ਰਭਾਵੀ ਕਮਿੳੂਨੀਕੇਸ਼ਨ ਸਕਿੱਲ ਵਿਕਸਤ ਕਰਨਾ ਹੋਵੇਗਾ। ਖ਼ਾਸ ਤੌਰ ’ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਅਤੇ ਪ੍ਰਭਾਵੀ ਢੰਗ ਨਾਲ ਸੰਵਾਦ ਕਰਨਾ ਸਮਝਣਾ ਹੋਵੇਗਾ। ਵਧੀਆ ਕਮਿੳੂਨੀਕੇਸ਼ਨ ਸਕਿੱਲ ਅਤੇ ਟੀਮ ਸਪਿਰਟ ਤੁਹਾਡੇ ਬੋਲਚਾਲ ਦਾ ਹਨੁਰ ਵਧਾਉਂਦੀ ਹੈ, ਜਿਸ ਨਾਲ ਸਾਥੀਆਂ ’ਚ ਇਕ-ਦੂਸਰੇ ਪ੍ਰਤੀ ਵਿਸ਼ਵਾਸ ਪੈਦਾ ਹੰੁਦਾ ਹੈ ਅਤੇ ਉਹ ਸਮੂਹ ’ਚ ਆਪਣੇ ਕੌਸ਼ਲ, ਜਨੂੰਨ ਅਤੇ ਗਿਆਨ ਨਾਲ ਆਪਣੇ ਟੀਚੇ ਨੂੰ ਬਿਹਤਰੀ ਨਾਲ ਪੂਰਾ ਕਰਦੇ ਹਨ।

ਸੋਸ਼ਲ ਮੀਡੀਆ ਸਕਿੱਲ

ਸੋਸ਼ਲ ਮੀਡਆ ਤੇ ਆਨਲਾਈਨ ਪ੍ਰਤੀਕਿਰਿਆਵਾਂ ਨਵੇਂ ਜ਼ਮਾਨੇ ’ਚ ਉਮੀਦਵਾਰ ਦੇ ਰਜ਼ਿੳੂਮ ਦਾ ਹਿੱਸਾ ਬਣ ਗਈਆਂ ਹਨ। ਇਨ੍ਹੀਂ ਦਿਨੀਂ ਰੀਕਿੳੂਟਰ ਹਾਇਰਿੰਗ ਦੌਰਾਨ ਉਮੀਦਵਾਰ ਦੇ ਗਿਆਨ ਦੇ ਨਾਲ-ਨਾਲ ਉਸ ਦੀ ਸੋਸ਼ਲ ਮੀਡੀਆ ਈਮੇਜ਼ ਨੂੰ ਵੀ ਮਹੱਤਵ ਦਿੰਦੇ ਹਨ। ਅੱਜ-ਕੱਲ੍ਹ ਕੰਪਨੀਆਂ ਸੰਭਾਵਿਤ ਉਮੀਦਵਾਰਾਂ ਦੀ ਸ਼ਖ਼ਸੀਅਤ ਬਾਰੇ ਅੰਦਾਜ਼ਾ ਉਨ੍ਹਾਂ ਦੀ ਸੋਸ਼ਲ ਮੀਡੀਆ ਪ੍ਰੋਫਾਈਲ ਜ਼ਰੀਏ ਲਗਾ ਰਹੀਆਂ ਹਨ। ਇਸ ਤੋਂ ਇਲਾਵਾ ਲਿੰਕਡਇਨ ਜਿਹੀਆਂ ਸੋਸ਼ਲ ਨੈੱਟਵਰਕਿੰਗ ਵੈੱਬਸਾਈਟਾਂ ਲੋਕਾਂ ਲਈ ਨਵੀਂ ਨੌਕਰੀ ਦੀ ਭਾਲ ਕਰਨ ਦਾ ਮਧਿਅਮ ਬਣ ਗਈਆਂ ਹਨ। ਅਜਿਹੇ ’ਚ ਤੁਹਾਡੇ ਲਈ ਇਕ ਵਧੀਆ ਆਨਲਾਈਨ ਈਮੇਜ਼ ਰੱਖਣਾ ਜ਼ਰੂਰੀ ਹੋ ਗਿਆ ਹੈ।

Posted By: Harjinder Sodhi