ਕੋਵਿਡ-19 ਦੇ ਚੱਲਦਿਆਂ ਕਈ ਖੇਤਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਉਲਟ ਆਨਲਾਈਨ ਗੇਮਿੰਗ ਅਜਿਹੇ ਸੈਕਟਰ ਦੇ ਰੂਪ ’ਚ ਸਾਹਮਣੇ ਆਇਆ ਹੈ, ਜਿਸ ਨੇ ਤੇਜ਼ ਵਿਕਾਸ ਕੀਤਾ ਹੈ। ਮਹਾਮਾਰੀ ਤੋਂ ਬਚਾਅ ਨੂੰ ਲੈ ਕੇ ਜਾਰੀ ਕੀਤੀਆਂ ਗਾਈਡਲਾਈਨਜ਼ ਦਾ ਪਾਲਣ ਕਰਨ ਲਈ ਲੋਕ ਜਿੰਨਾ ਹੋ ਸਕੇ, ਘਰ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਆਨਲਾਈਨ ਗੇਮਾਂ ਖੇਡਣ ’ਚ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਬਿਤਾ ਰਹੇ ਹਨ। ਇਕ ਰਿਪੋਰਟ ਅਨੁਸਾਰ ਬੀਤੇ ਇਕ ਸਾਲ ’ਚ ਗੇਮਿੰਗ ਇੰਡਸਟਰੀ ਨੂੰ 100 ਮਿਲੀਅਨ ਤੋਂ ਜ਼ਿਆਦਾ ਭਾਰਤੀ ਯੂਜ਼ਰਜ਼ ਮਿਲੇ ਹਨ। ਐਨੀਮੇਸ਼ਨ, ਵੀਐੱਫਐਕਸ ਤੇ ਵੀਡੀਓ ਗੇਮਿੰਗ ਦੀ ਮੰਗ ’ਚ ਲਗਾਤਾਰ ਹੋ ਰਹੇ ਵਾਧੇ ਦੀ ਵਜ੍ਹਾ ਘੱਟ ਲਾਗਤ ’ਚ ਇੰਟਰਨੈੱਟ ਦੀ ਸਹੂਲਤ ਤੇ ਮੋਬਾਈਲ ਸਟ੍ਰੀਮਿੰਗ ਵੀਡੀਓ ਦੀ ਵੱਧਦੀ ਪ੍ਰਸਿੱਧੀ ਹੈ। ਇਸ ਦੇ ਚੱਲਦਿਆਂ ਤਕਨਾਲੋਜੀ ਤੇ ਿਏਟੀਵਿਟੀ ਦੇ ਸੁਮੇਲ ਵਾਲੀ ਆਨਲਾਈਨ ਗੇਮਿੰਗ ਇੰਡਸਟਰੀ ’ਚ ਗੇਮ ਡਿਜ਼ਾਈਨਿੰਗ, ਵੀਐੱਫਐਕਸ ਤੇ ਐਨੀਮੇਸ਼ਨ ਦੇ ਵਿਦਿਆਰਥੀਆਂ ਲਈ ਕਰੀਅਰ ਦੇ ਨਵੇਂ ਰਾਹ ਖੱੁਲ੍ਹ ਰਹੇ ਹਨ। ਜੇ ਤੁਸੀਂ ਵੀ ਆਨਲਾਈਨ ਵੀਡੀਓ ਗੇਮਾਂ ਬਣਾਉਣ ’ਚ ਦਿਲਚਸਪੀ ਰੱਖਦੇ ਹੋ, ਤਾਂ ਇਸ ਖੇਤਰ ’ਚ ਸਫਲ ਕਰੀਅਰ ਦੀ ਨੀਂਹ ਰੱਖ ਸਕਦੇ ਹੋ।

ਗੇਮਿੰਗ ਇੰਡਸਟਰੀ ’ਚ ਦਾਖ਼ਲਾ

ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਦਸਵੀਂ ਪਾਸ ਕਰਨ ਵਾਲਾ ਕੋਈ ਵੀ ਵਿਦਿਆਰਥੀ ਗੇਮ ਡਿਜ਼ਾਈਨਿੰਗ ’ਚ ਸਰਟੀਫਿਕੇਟ ਕੋਰਸ ਕਰਨ ਤੋਂ ਬਾਅਦ ਇਸ ਖੇਤਰ ’ਚ ਕਦਮ ਰੱਖ ਸਕਦਾ ਹੈ। ਜੇ ਤੁਸੀਂ ਸਫਲਤਾ ਦੀਆਂ ਉਚਾਈਆਂ ਨੂੰ ਛੂਹਣਾ ਚਾਹੰੁਦੇ ਹੋ ਤਾਂ ਤੁਹਾਡੇ ਲਈ ਬਾਰ੍ਹਵੀਂ ਤੋਂ ਬਾਅਦ ਡਿਪਲੋਮਾ ਜਾਂ ਗ੍ਰੈਜੂਏਸ਼ਨ ਪੱਧਰ ਦਾ ਕੋਰਸ ਕਰਨਾ ਬਿਹਤਰ ਹੋਵੇਗਾ। ਗੇਮ ਡਿਜ਼ਾਈਨਿੰਗ ’ਚ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਮਾਸਟਰ ਵੀ ਕਰ ਸਕਦੇ ਹੋ।

ਕੋਰਸ

ਸਰਟੀਫਿਕੇਟ ਕੋਰਸ ਇਨ ਗੇਮ ਆਰਟ ਐਂਡ ਡਿਜ਼ਾਈਨ।

ਡਿਪਲੋਮਾ ਇਨ ਗੇਮ ਡਿਜ਼ਾਈਨ ਐਂਡ ਇੰਟੀਗ੍ਰੇਸ਼ਨ।

ਡਿਪਲੋਮਾ ਇਨ ਐਨੀਮੇਸ਼ਨ।

ਗੇਮਿੰਗ ਐਂਡ ਸਪੈਸ਼ਲ ਇਫੈਕਟ।

ਐਡਵਾਂਸਡ ਡਿਪਲੋਮਾ ਇਨ ਗੇਮ ਆਰਟ ਐਂਡ 3ਡੀ ਗੇਮ ਕੰਟੈਂਟ ਿਏਸ਼ਨ।

ਐਡਵਾਂਸਡ ਡਿਪਲੋਮਾ ਇਨ ਗੇਮ ਪ੍ਰੋਗਰਾਮਿੰਗ।

ਇਨ੍ਹਾਂ ਤੋਂ ਇਲਾਵਾ ਤੁਸੀਂ ਗ੍ਰਾਫਿਕਸ, ਐਨੀਮੇਸ਼ਨ ਤੇ ਗੇਮਿੰਗ ’ਚ ਬੀਐੱਸਸੀ, ਡਿਜੀਟਲ ਫਿਲਮ ਮੇਕਿੰਗ ਐਂਡ ਐਨੀਮੇਸ਼ਨ ’ਚ ਬੀਏ, ਕੰਪਿਊਟਰ ਸਾਇੰਸ ’ਚ ਬੀਟੈੱਕ ਤੇ ਐਨੀਮੇਸ਼ਨ ਗੇਮ ਡਿਜ਼ਾਈਨ ਤੇ ਡਿਵੈਲਪਮੈਂਟ ’ਚ ਬੀਐੱਸਸੀ ਕਰ ਕੇ ਚੰਗੀ ਸ਼ੁਰੂਆਤ ਕਰ ਸਕਦੇ ਹੋ। ਜੇ ਤੁਸੀਂ ਪੋਸਟ ਗ੍ਰੈਜੂਏਸ਼ਨ ਕਰਨ ਦੇ ਚਾਹਵਾਨ ਹੋ ਤਾਂ ਗੇਮ ਆਰਟ ਐਂਡ ਡਿਵੈਲਪਮੈਂਟ ਨਾਲ ਮਲਟੀ ਮੀਡੀਆ ਐਂਡ ਐਨੀਮੇਸ਼ਨ ’ਚ ਇੰਟੀਗ੍ਰੇਟਿਡ ਐੱਮਐੱਸਸੀ ਜਾਂ ਮਲਟੀਮੀਡੀਆ ਐਂਡ ਐਨੀਮੇਸ਼ਨ ’ਚ ਐੱਮਐੱਸਸੀ ਕਰ ਸਕਦੇ ਹੋ।

ਨੌਕਰੀ ਦੇ ਮੌਕੇ

ਕਿਸੇ ਵੀ ਗੇਮ ਨੂੰ ਡਿਵੈਲਪ ਤੇ ਡਿਜ਼ਾਈਨ ਕਰਨਾ ਪੜਾਅਬੱਧ ਪ੍ਰਕਿਰਿਆ ਹੈ, ਜਿਸ ’ਚ ਕਈ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਹਨ। ਇਸ ਖੇਤਰ ’ਚ ਤੁਸੀਂ ਗੇਮ ਡਿਵੈਲਪਰ, ਨੈੱਟਵਰਕ ਪ੍ਰੋਗਰਾਮਰ, ਗੇਮ ਡਿਜ਼ਾਈਨਰ, ਗੇਮ ਆਰਟਿਸਟ, ਆਡੀਓ/ਸਾਊਂਡ ਇੰਜੀਨੀਅਰ, ਗੇਮ ਟੈਸਟਰ ਆਦਿ ਦੇ ਰੂਪ ’ਚ ਕੰਮ ਕਰ ਸਕਦੇ ਹੋ। ਗੇਮ ਇੰਡਸਟਰੀ ’ਚ ਤੁਹਾਡੇ ਕੋਲ ਵੱਖ-ਵੱਖ ਭੂਮਿਕਾਵਾਂ ’ਚ ਅੱਗੇ ਵਧਣ ਦੇ ਮੌਕੇ ਹਨ।

ਗੇਮ ਡਿਜ਼ਾਈਨਰ

ਇਨ੍ਹਾਂ ਦਾ ਕੰਮ ਆਨਲਾਈਨ ਵੀਡੀਓ ਗੇਮਾਂ ਦੇ ਸੰਕਲਪ ਨੂੰ ਤਿਆਰ ਕਰਨਾ ਤੇ ਗੇਮ ਡਿਜ਼ਾਈਨਿੰਗ ਨਾਲ ਜੁੜੇ ਹੋਰ ਪੇਸ਼ੇਵਰਾਂ ਜਿਵੇਂ ਪ੍ਰੋਗਰਾਮਰ, ਐਨੀਮੇਟਰ, ਪ੍ਰੋਡਿਊਸਰ ਅਤੇ ਆਡੀਓ ਇੰਜੀਨੀਅਰ ਨਾਲ ਕੋਆਰਡੀਨੇਟ ਕਰਨਾ ਹੈ, ਤਾਂ ਜੋ ਕੰਸੈਪਟ ਅਨੁਸਾਰ ਹੀ ਆਨਲਾਈਨ ਗੇਮ ਤਿਆਰ ਹੋ ਸਕੇ।

ਗੇਮ ਆਰਟਿਸਟ

ਇਹ ਪੇਸ਼ੇਵਰ ਕਿਸੇ ਵੀ ਗੇਮ ਦੇ ਵਿਜ਼ੂਅਲ ਇਫੈਕਟ ਜਿਵੇਂ ਬਿਲਡਿੰਗ, ਰੋਡ, ਜੰਗਲ, ਘਰ ਤੇ ਬੰਦੂਕਾਂ ਆਦਿ ਤਿਆਰ ਕਰਦੇ ਹਨ।

ਗੇਮ ਐਨੀਮੇਟਰ

ਆਨਲਾਈਨ ਗੇਮਾਂ ’ਚ ਵੱਖ-ਵੱਖ ਕਿਰਦਾਰ, ਆਬਜੈਕਟ ਤੇ ਗੇਮ ਖੇਡਣ ਦੀ ਰੂਪ-ਰੇਖਾ ਤਿਆਰ ਕਰਨਾ ਗੇਮ ਐਨੀਮੇਟਰ ਦਾ ਕੰਮ ਹੰੁਦਾ ਹੈ।

ਸਾਊਂਡ ਡਿਜ਼ਾਈਨਰ

ਇਨ੍ਹਾਂ ਦਾ ਕੰਮ ਗੇਮ ’ਚ ਸਾਊਂਡ ਇਫੈਕਟਸ ਤੇ ਸਾਊਂਡ ਟ੍ਰੈਕਸ ਦੇਣਾ ਹੈ, ਜਿਵੇਂ ਕਾਰ ਚੱਲਣ, ਗੋਲ਼ੀਆਂ ਚੱਲਣ ਦੀ ਆਵਾਜ਼, ਲੋਕਾਂ ਤੇ ਪੰਛੀਆਂ ਦੀ ਆਵਾਜ਼ ਜਾਂ ਗੇਮ ਪਿਛਲਾ ਸੰਗੀਤ ਆਦਿ ਤਿਆਰ ਕਰਨਾ।

ਨੈਰੇਟਿਵ ਡਿਜ਼ਾਈਨਰ

ਇਹ ਪੇਸ਼ੇਵਰ ਗੇਮ ਡਿਜ਼ਾਈਨਰ ਨਾਲ ਮਿਲ ਕੇ ਪ੍ਰਭਾਵਸ਼ਾਲੀ ਕਹਾਣੀ ਤਿਆਰ ਕਰਦੇ ਹਨ ਤੇ ਗੇਮਾਂ ਦੇ ਅਲੱਗ-ਅਲੱਗ ਕਿਰਦਾਰਾਂ ਲਈ ਸੁਨੇਹੇ ਤੇ ਡਾਇਲਾਗ ਲਿਖਦੇ ਹਨ। ਇਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਹੀ ਗੇਮ ਦੇ ਕਿਰਦਾਰ ਐਕਸ਼ਨ ਕਰਦੇ ਹਨ।

ਗੇਮ ਪ੍ਰੋਗਰਾਮਰ

ਇਹ ਆਨਲਾਈਨ ਵੀਡੀਓ ਗੇਮ ਦੀ ਤਕਨੀਕੀ ਕੋਡਿੰਗ ਤਿਆਰ ਕਰਦੇ ਹਨ, ਤਾਂ ਜੋ ਅਲੱਗ-ਅਲੱਗ ਡਿਵਾਈਸਾਂ ’ਤੇ ਖੇਡਿਆ ਜਾ ਸਕੇ। ਇਨ੍ਹਾਂ ਪੇਸ਼ੇਵਰਾਂ ਦੀ ਕੋਡਿੰਗ ’ਚ ਗ਼ਲਤੀ ਰਹਿਣ ’ਤੇ ਆਨਲਾਈਨ ਵੀਡੀਓ ਗੇਮ ਅਸਫਲ ਹੋ ਸਕਦੀ ਹੈ।

ਵੀਐੱਫਐਕਸ ਮਾਹਿਰ

ਗੇਮਿੰਗ ਦੀ ਦੁਨੀਆ ਵੀਐੱਫਐਕਸ ਤੋਂ ਬਿਨਾਂ ਸੰਭਵ ਨਹੀਂ ਹੈ। ਗੇਮ ਬਣਾਉਣ ਦਾ ਇਕ ਵੱਡਾ ਹਿੱਸਾ ਵੀਐੱਫਐਕਸ ’ਤੇ ਨਿਰਭਰ ਕਰਦਾ ਹੈ। ਇਕ ਵੀਐੱਫਐਕਸ ਮਾਹਿਰ ਦੇ ਰੂਪ ’ਚ ਤੁਸੀਂ ਗੇਮਿੰਗ ਤੋਂ ਇਲਾਵਾ ਫਿਲਮ ਤੇ ਇਸ਼ਤਿਹਾਰੀ ਖੇਤਰ ’ਚ ਵੀ ਕੰਮ ਕਰ ਸਕਦੇ ਹੋ।

ਤੇਜ਼ ਰਫ਼ਤਾਰ ਨਾਲ ਵਧਿਆ ਆਨਲਾਈਨ ਗੇਮਿੰਗ ਖੇਤਰ

ਆਨਲਾਈਨ ਗੇਮ ਖੇਡਣ ਵਾਲਿਆਂ ਦੀ ਗਿਣਤੀ ਜਿੱਥੇ ਸਾਲ 2019 ’ਚ 300 ਮਿਲੀਅਨ ਸੀ, ਉਥੇ ਸਾਲ 2020-21 ’ਚ ਇਹ ਵੱਧ ਕੇ 433 ਮਿਲੀਅਨ ਹੋ ਗਈ ਹੈ। ਇਸ ਦੌਰਾਨ ਗੇਮਿੰਗ ਇੰਡਸਟਰੀ ਦਾ ਮੁਨਾਫਾ ਦੱੁਗਣਾ ਵਧਿਆ। ਸਾਲ 2019 ’ਚ ਜਿੱਥੇ ਇਹ 6200 ਕਰੋੜ ਰੁਪਏ ਸੀ, ਉਥੇ 2020-21 ’ਚ ਵੱਧ ਕੇ 13600 ਕਰੋੜ ਹੋ ਗਿਆ। ਕੋਰੋਨਾ ਵਾਇਰਸ ਦੇ ਚੱਲਦਿਆਂ ਲਗਾਇਆ ਗਿਆ ਲਾਕਡਾਊਨ ਗੇਮਿੰਗ ਇੰਡਸਟਰੀ ਲਈ ਟੀਪਿੰਗ ਪੁਆਂਇੰਟ ਬਣਿਆ।

ਤਰੱਕੀ ਦਾ ਰਾਹ ਸੌਖਾ ਬਣਾਉਂਦਾ ਹੈ ਹੁਨਰ

ਗੇਮਿੰਗ ਦੇ ਖੇਤਰ ’ਚ ਵਧੀਆ ਭਵਿੱਖ ਬਣਾਉਣ ਲਈ ਆਨਲਾਈਨ ਗੇਮ ਪ੍ਰਤੀ ਸ਼ੌਕ ਤੇ ਦਿਲਚਸਪੀ ਹੋਣੀ ਬਹੁਤ ਜ਼ਰੂਰੀ ਹੈ। ਤੁਹਾਨੂੰ ਸਾਫਟਵੇਅਰ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਗੇਮ ਪਲੇਅ ਥਿਊਰੀ ਨੂੰ ਸਮਝਣਾ ਆਉਣਾ ਚਾਹੀਦਾ ਹੈ। ਇਕ ਗੇਮ ਡਿਜ਼ਾਈਨਰ ’ਚ ਟਾਈਮ ਮੈਨੇਜਮੈਂਟ ਦੀ ਖ਼ੂਬੀ ਦਾ ਹੋਣਾ ਬਹੁਤ ਜ਼ਰੂਰੀ ਹੈ, ਨਾਲ ਹੀ ਤੁਹਾਨੂੰ ਸਕੈੱਚ, ਡਰਾਇੰਗ, ਮਨੱੁਖ, ਪਸ਼ੂਆਂ-ਪੰਛੀਆਂ ਦੀ ਐਟਾਨਮੀ ਤੇ ਉਨ੍ਹਾਂ ਦੀ ਸਰੀਰਕ ਹਿਲਜੁਲ ਅਤੇ ਲਾਈਟਿੰਗ ਇਫੈਕਟ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ।

Posted By: Harjinder Sodhi