ਡਾਟਾ ਸਕਿਓਰਿਟੀ ਨੂੰ ਲੈ ਕੇ ਵੱਡੀ ਚਿੰਤਾ ਜਤਾਈ ਜਾ ਰਹੀ ਹੈ, ਕਿਉਂਕਿ ਆਨਲਾਈਨ ਦੁਨੀਆ 'ਚ ਸਭ ਕੁਝ ਡਾਟਾ 'ਤੇ ਨਿਰਭਰ ਹੈ। ਸੋਸ਼ਲ ਨੈੱਟਵਰਕਿੰਗ ਸਾਈਟਸ ਦੀ ਹਰਮਨਪਿਆਰਤਾ ਵਧਣ ਤੋਂ ਬਾਅਦ ਦੇਸ਼ 'ਚ ਡਾਟਾ ਸਾਇੰਟਿਸਟ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਇਸ ਨੂੰ ਨਵੇਂ ਜ਼ਮਾਨੇ ਦੀਆਂ ਟਾਪ-10 ਨੌਕਰੀਆਂ 'ਚ ਸ਼ੁਮਾਰ ਕੀਤਾ ਜਾਣ ਲੱਗਾ ਹੈ...

ਅੱਜ ਫੇਸਬੁੱਕ ਪੋਸਟ, ਸੋਸ਼ਲ ਮੀਡੀਆ, ਬਲੌਗਜ਼, ਟਵਿੱਟਰ, ਯੂ-ਟਿਊਬ ਵੀਡੀਓਜ਼, ਵੈੱਬਸਾਇਟਸ, ਈ-ਕਾਮਰਸ ਸਟਾਰਟਅੱਪ ਸਾਰਿਆਂ 'ਤੇ ਡਿਜੀਡਲ ਡਾਟਾ ਦੀ ਭਰਮਾਰ ਹੈ। ਇਹੀ ਨਹੀਂ, ਫੋਨ ਤੋਂ ਲੈ ਕੇ ਇੰਟਰਨੈੱਟ ਤਕ ਸਾਰਾ ਸੈਂਸਰ ਡਾਟਾ ਟਰਾਂਸਮਿਟ ਕਰਦੇ ਹਨ। ਇਸ ਤਰ੍ਹਾਂ ਜਦੋਂ ਤੁਸੀਂ ਕਿਸੇ ਈ-ਕਾਮਰਸ ਸਾਈਟ 'ਤੇ ਖ਼ਰੀਦਦਾਰੀ ਕਰਦੇ ਹੋ ਤਾਂ ਉਸ ਦੇ ਪੈਟਰਨ ਤੋਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਤੁਸੀਂ ਹੋਰ ਕੀ ਪਸੰਦ ਕਰ ਸਕਦੇ ਹੋ? ਅੱਜ-ਕੱਲ੍ਹ ਇਹ ਸਮੁੱਚਾ ਕੰਮ ਡਾਟਾ ਸਾਇੰਟਿਸਟ ਹੀ ਕਰਦੇ ਹਨ, ਜੋ ਅੰਕੜਿਆਂ ਦੇ ਉਤਰਾਅ-ਚੜ੍ਹਾਅ ਤੇ ਅਲਗਾਰਿਧਮ ਦੀ ਮਦਦ ਨਾਲ ਭਵਿੱਖ 'ਚ ਹੋਣ ਵਾਲੇ ਸੰਭਾਵਿਤ ਬਿਜ਼ਨਸ ਦੇ ਨਫ਼ੇ-ਨੁਕਸਾਨ ਦਾ ਪਤਾ ਲਗਾ ਲੈਂਦੇ ਹਨ। ਇਸ ਨਾਲ ਕੰਪਨੀਆਂ ਸਮਾਂ ਰਹਿੰਦਿਆਂ ਹੀ ਕਦਮ ਉਠਾ ਲੈਂਦੀਆਂ ਹਨ। ਇਸ ਤਰ੍ਹਾਂ ਬੀਪੀਓ, ਕੇਪੀਓ, ਇਸ਼ੋਰੈਂਸ, ਬੈਂਕਿੰਗ, ਫਾਇਨਾਂਸ, ਲਾਜਿਸਟਿਕ, ਰਿਟੇਲ, ਹੈੱਲਥ ਕੇਅਰ ਜਿਹੇ ਤਾਮਾਮ ਸੈਕਟਰਜ਼ 'ਚ ਡਾਟਾ ਸਾਇੰਟਿਸਟ ਦੀ ਖ਼ੂਬ ਮੰਗ ਹੈ, ਜੋ ਲਗਾਤਾਰ ਵਧ ਰਹੀ ਹੈ।

ਸੂਚਨਾਵਾਂ ਦਾ ਵਰਗੀਕਰਨ

ਡਾਟਾ ਸਾਇੰਟਿਸਟ ਭਵਿੱਖ 'ਚ ਆਉਣ ਵਾਲੀਆਂ ਸੂਚਨਾਵਾਂ ਨੂੰ ਸੁਰੱਖਿਅਤ ਅਤੇ ਉਨ੍ਹਾਂ ਦਾ ਵਰਗੀਕਰਨ ਕਰਦੇ ਹਨ। ਉਹ ਸੂਚਨਾਵਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਕਿਸ ਪ੍ਰਕਾਰ ਸੂਚਨਾਵਾਂ ਨੂੰ ਜੋੜ ਕੇ ਇਸ ਨੂੰ ਜ਼ਿਆਦਾ ਉਪਯੋਗੀ ਬਣਾਇਆ ਜਾ ਸਕਦਾ ਹੈ।

ਸੰਭਾਵਨਾਵਾਂ

ਬਿਜ਼ਨਸ ਇੰਡਸਟਰੀ 'ਚ ਮਾਹਿਰ ਡਾਟਾ ਸਾਇੰਟਿਸਟਾਂ ਦੀ ਵੱਡੀ ਮੰਗ ਹੈ। ਸਟਾਫਿੰਗ ਫਰਮ ਐਕਸਫੈਨੋ ਅਨੁਸਾਰ ਦੇਸ਼ 'ਚ ਫਿਲਹਾਲ 10 ਹਜ਼ਾਰ ਡਾਟਾ ਸਾਇੰਸਟਿਸਟਾਂ ਦੀ ਜ਼ਰੂਰਤ ਹੈ, ਭਾਵ ਇਨ੍ਹਾਂ ਦੀ ਮਾਰਕੀਟਿੰਗ 'ਚ ਕਾਫ਼ੀ ਕਮੀ ਹੈ। ਅੰਕੜਿਆਂ 'ਤੇ ਵਿਸ਼ਵਾਸ ਕਰੀਏ ਤਾਂ ਆਉਣ ਵਾਲੇ ਸਮੇਂ 'ਚ ਦੁਨੀਆ ਭਰ ਦੇ ਕਰੀਬ ਦੋ ਲੱਖ ਤਜਰਬੇਕਾਰ ਡਾਟਾ ਸਾਇੰਟਿਸਟਾਂ ਦੀ ਜ਼ਰੂਰਤ ਹੋਵੇਗੀ। ਇਸ 'ਚ ਇਕੱਲੇ ਭਾਰਤ 'ਚ ਕਰੀਬ 60 ਫ਼ੀਸਦੀ ਡਾਟਾ ਸਾਇੰਟਿਸਟਾਂ ਦੀ ਲੋੜ ਹੋਵੇਗੀ। ਖ਼ਾਸਕਰ ਈ-ਕਾਮਰਸ ਕੰਪਨੀਆਂ 'ਚ, ਜੋ ਰੀਅਲ ਟਾਈਮ 'ਚ ਵਿਸ਼ਾਲ ਡਾਟਾ ਅਕਸੈੱਸ ਕਰਦੇ ਹਨ। ਐਕਸਫੈਨੋ ਦੇ ਸਰਵੇ ਅਨੁਸਾਰ ਅੱਧੇ ਤੋਂ ਜ਼ਿਆਦਾ ਡਾਟਾ ਸਾਇੰਟਿਸਟ ਕੁਆਲੀਫਿਕੇਸ਼ਨ (ਬੀਟੈੱਕ ਤੇ ਐੱਮਟੈੱਕ) ਦੇ ਹਿਸਾਬ ਨਾਲ ਇੰਜੀਨੀਅਰ ਹਨ। ਹਾਇਰਿੰਗ ਵੀ ਅੱਜ-ਕੱਲ੍ਹ ਇਸ ਖੇਤਰ 'ਚ ਬੰਪਰ ਹੋ ਰਹੀ ਹੈ। ਕੰਜ਼ਿਊਮਰ ਕੋਰਸਿਜ਼, ਫਾਇਨਾਂਸ਼ੀਅਲ ਸਰਵਿਸਿਜ਼, ਈ-ਕਾਮਰਸ ਤੇ ਸਟਾਰਟਅਪ ਜਿਹੇ ਸੈਕਟਰ ਦੀਆਂ ਕੰਪਨੀਆਂ ਡਾਟਾ ਸਾਇੰਟਿਸਟ ਨੂੰ ਸਭ ਤੋਂ ਜ਼ਿਆਦਾ ਹਾਇਰ ਕਰਦੀਆਂ ਹਨ।

ਵਿੱਦਿਅਕ ਯੋਗਤਾ

ਡਾਟਾ ਸਾਇੰਟਿਸਟ ਬਣਨ ਲਈ ਇੰਟਰ ਡਿਸਿਪਲਿਨਰੀ ਸਕਿੱਲ ਹੋਣਾ ਚਾਹੀਦਾ ਹੈ। ਕੰਪਿਊਟਰ ਸਾਇੰਸ ਜਾਂ ਮਸ਼ੀਨ ਲਰਨਿੰਗ ਸਕਿੱਲਜ਼ ਤੇ ਐਂਡਰਾਇਡ ਮੈਥੇਮੈਟਿਕਸ ਦਾ ਗਿਆਨ ਜ਼ਰੂਰੀ ਹੈ। ਇਸ ਦੇ ਨਾਲ ਹੀ ਡਾਟਾ ਸਾਇੰਟਿਸਟ ਕੋਲ ਮਜ਼ਬੂਤ ਬਿਜ਼ਨਸ ਸਕਿੱਲ ਅਤੇ ਕਮਿਊਨੀਕੇਸ਼ਨ ਸਕਿੱਲ ਵੀ ਹੋਣਾ ਚਾਹੀਦਾ ਹੈ। ਡਾਟਾ ਸਾਇੰਟਿਸਟ ਬਿਜ਼ਨਸ ਡੋਮੈਨ ਐਕਸਪਰਟ ਤੇ ਮੈਨੇਜਰ ਵੀ ਹੁੰਦੇ ਹਨ। ਇਹ ਡਾਟਾ ਦੇਖ ਕੇ ਮਾਰਕੀਟ ਅਤੇ ਬਿਜ਼ਨਸ ਦੇ ਰੁਝਾਨ ਬਾਰੇ ਜਾਣ ਸਕਦੇ ਹਨ। ਭਾਰਤ 'ਚ ਆਈਆਈਟੀ ਖੜਗਪੁਰ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੁਰੂ ਤੇ ਆਈਆਈਐੱਮ 'ਚ ਜਾਇੰਟ ਪਾਰਟਨਰਸ਼ਿਪ ਪ੍ਰੋਗਰਾਮ ਤਹਿਤ ਡਾਟਾ ਸਾਇੰਸ ਨਾਲ ਸਬੰਧਤ ਕੋਰਸ ਆਫ਼ਰ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਐੱਨਐੱਮਆਈਐੱਮਐੱਸ ਮੁੰਬਈ ਦੀਆਂ ਨਿੱਜੀ ਸੰਸਥਾਵਾਂ 'ਚ ਬੀਟੈੱਕ ਇਨ ਡਾਟਾ ਸਾਇੰਸ/ਬਿਜ਼ਨਸ ਐਨਾਲਿਟਿਕਸ ਜਿਹੇ ਨਾਵਾਂ ਨਾਲ ਅੰਡਰ ਗ੍ਰੈਜੂਏਟ ਕੋਰਸ ਕਰਵਾਏ ਜਾ ਰਹੇ ਹਨ।

ਤਨਖ਼ਾਹ

ਹਾਲ ਹੀ 'ਚ ਹੋਏ ਸਰਵੇਖਣਾਂ ਦੀ ਮੰਨੀਏ ਤਾਂ ਤਜਰਬੇਕਾਰ ਸਾਇੰਟਿਸਟ ਦੀ ਟਾਪ ਸੈਲਰੀ 60 ਲੱਖ ਤੋਂ 80 ਲੱਖ ਰੁਪਏ ਸਾਲਾਨਾ ਹੈ। ਉੱਥੇ ਹੀ 7-8 ਸਾਲ ਦਾ ਤਜਰਬਾ ਰੱਖਣ ਵਾਲੇ ਡਾਟਾ ਸਾਇੰਟਿਸਟ ਔਸਤਨ 32 ਲੱਖ ਰੁਪਏ ਤਕ ਸਾਲਾਨਾ ਤਨਖ਼ਾਹ ਲੈ ਰਹੇ ਹਨ। ਇਨ੍ਹੀਂ ਦਿਨੀਂ ਇੰਡਸਟਰੀ 'ਚ ਸਪਲਾਈ-ਡਿਮਾਂਡ 'ਚ ਕਾਫ਼ੀ ਫ਼ਰਕ ਹੋਣ ਕਰਕੇ ਡਾਟਾ ਸਾਇੰਟਿਸਟ ਨੂੰ ਲਗਾਤਾਰ ਵਧੀਆ ਪੇਸ਼ਕਸ਼ ਨਾਲ ਨੌਕਰੀ ਬਦਲਣ ਦਾ ਮੌਕਾ ਮਿਲ ਰਿਹਾ ਹੈ।

ਮੁੱਖ ਸੰਸਥਾਵਾਂ

- ਭਾਰਤੀ ਪ੍ਰਯੋਗਿਕੀ ਸੰਸਥਾ, ਖੜਗਪੁਰ।

www.iitkgp.ac.in

- ਸੇਂਟ ਜ਼ੇਵੀਅਰਜ਼ ਕਾਲਜ, ਮੁੰਬਈ।

www.xaviers.edu

- ਗ੍ਰਾਫਿਕ ਏਰਾ ਯੂਨੀਵਰਸਿਟੀ, ਦੇਹਰਾਦੂਨ।

www.gen.ac.in

- ਐÎੱਨਐੱਮਆਈਐੱਮਐੱਸ ਐੱਮਪੀਐੱਸਟੀਐੱਮਈ, ਮੁੰਬਈ।

http://engineering.nmims.edu

Posted By: Harjinder Sodhi