CTET January 2021 Mark Sheet : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਕੇਂਦਰੀ ਵਿਦਿਅਕ ਯੋਗਤਾ ਪ੍ਰੀਖਿਆ (CTET 2021) ਦਾ ਨਤੀਜਾ ਐਲਾਨ ਦਿੱਤਾ ਹੈ। ਅਧਿਕਾਰਤ ਵੈੱਬਸਾਈਟ, ctet.nic.in 'ਤੇ ਨਤੀਜੇ ਉਪਲਬਧ ਹਨ। ਜਿਨ੍ਹਾਂ ਉਮੀਦਵਾਰਾਂ ਨੇ ਸੀਟੀਈਟੀ ਪ੍ਰੀਖਿਆ 2021 'ਚ ਹਿੱਸਾ ਲਿਆ ਸੀ, ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ।

ਰਿਜ਼ਲਟ ਚੈੱਕ ਕਰਨ ਲਈ ਉਮੀਦਵਾਰਾਂ ਨੂੰ ਆਪਣੇ ਰੋਲ ਨੰਬਰ ਦੀ ਵਰਤੋਂ ਕਰਨੀ ਪਵੇਗੀ। ਅਧਿਕਾਰਤ ਨੋਟਿਸ ਅਨੁਸਾਰ, ਕੁੱਲ 6,54,299 ਉਮੀਦਵਾਰਾਂ ਨੇ CTET 2021 'ਚ ਸਫ਼ਲਤਾ ਹਾਸਲ ਕੀਤੀ ਹੈ।

ਡਿਜੀਲਾਕਰ 'ਤੇ ਜਾਰੀ ਹੋਵੇਗੀ ਮਾਰਕਸ਼ੀਟ

ਸੀਬੀਐੱਸਈ ਵੱਲੋਂ ਸੀਟੀਈਟੀ ਜਨਵਰੀ 2021 ਪ੍ਰੀਖਿਆ ਦੇ ਮਾਰਕਸ਼ੀਟ ਤੇ ਕਵਾਲੀਫਾਇੰਗ ਸਰਟੀਫਿਕੇਟਸ ਡਿਜੀਲਾਕਰ 'ਤੇ ਅਪਲੋਡ ਕੀਤੇ ਜਾਣਗੇ। ਜਿਹੜੇ ਉਮੀਦਵਾਰ CTET 2021 'ਚ ਪਾਸ ਹੋਏ ਹਨ ਉਹ ਆਪਣੇ ਸਰਟੀਫਿਕੇਟ ਤੇ ਮਾਰਕਸ਼ੀਟ ਡਿਜੀਲਾਕਰ ਤੋਂ ਡਾਊਨਲੋਡ ਕਰ ਸਕਣਗੇ। ਇਸ ਦੇ ਲਈ ਉਮੀਦਵਾਰਾਂ ਦੇ ਰਜਿਸਟਰਡ ਮੋਬਾਈਲ ਨੰਬਰ 'ਤੇ ਲੌਗਇਨ ਡਿਟੇਲ ਭੇਜੀ ਜਾਵੇਗੀ। ਲੌਗਇਨ ਡਿਟੇਲਸ ਜ਼ਰੀਏ ਉਮੀਦਵਾਰ ਆਪਣੇ ਮਾਰਕਸ਼ੀਟ ਤੇ ਐਲਿਜੀਬਿਲਟੀ ਸਰਟੀਫਿਕੇਟ ਡਾਊਨਲੋਡ ਕਰ ਸਕੋਗੇ। ਮਾਰਕਸ਼ੀਟ ਡਾਊਨਲੋਡ ਕਰਨ ਲਈ, ਉਮੀਦਵਾਰਾਂ ਨੂੰ ਡਿਜੀਲਾਕਰ, ਯਾਨੀ ਕਿ accounts.digitallocker.gov.in 'ਤੇ ਵਿਜ਼ਿਟ ਕਰਨਾ ਪਵੇਗਾ। CTET ਸਰਟੀਫਿਕੇਟ ਤੇ ਮਾਰਕਸ਼ੀਟ 'ਚ ਸੁਰੱਖਿਆ ਦੇ ਮੱਦੇਨਜ਼ਰ ਇਕ ਐਨਕ੍ਰਿਪਟਡ QR ਕੋਡ ਹੋਵੇਗਾ। ਵਧੇਰੇ ਜਾਣਕਾਰੀ ਲਈ, ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਧਿਕਾਰਤ ਨੋਟਿਸ ਚੈੱਕ ਕਰ ਸਕਦੇ ਹੋ।

Posted By: Seema Anand