ਜੇਐਨਐਨ, ਨਵੀਂ ਦਿੱਲੀ : ਸੈਂਟਰਲ ਟੀਚਰ ਐਲੀਜੀਬਿਲਿਟੀ ਟੈਸਟ ਸੀਟੀਈਟੀ ਦੀ ਪ੍ਰੀਖਿਆ ਦੀਆਂ ਤਰੀਕਾਂ ਵਿਚ ਫਿਲਹਾਲ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਸਬੰਧ ਵਿਚ ਪ੍ਰੀਖਿਆ ਦਾ ਆਯੋਜਨ ਕਰਨ ਵਾਲੇ ਸੀਬੀਐੱਸਸੀ ਬੋਰਡ ਨੇ ਅਜੇ ਤਕ ਕੋਈ ਅਪਡੇਟ ਨਹੀਂ ਦਿੱਤੀ ਹੈ। ਅਜਿਹੇ ਵਿਚ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਹ ਪ੍ਰੀਖਿਆ ਆਪਣੇ ਨਿਰਧਾਰਿਤ ਸ਼ਡਿਊਲ ਮੁਤਾਬਕ ਭਾਵ 5 ਜੁਲਾਈ ਨੂੰ ਹੀ ਆਯੋਜਿਤ ਕੀਤੀ ਜਾਵੇਗੀ।

ਦਰਅਸਲ ਦੇਸ਼ ਭਰ ਵਿਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਦੇ ਸੰਕ੍ਰਮਣ ਨੂੰ ਦੇਖਦੇ ਹੋਏ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਕਿ ਹੋਰ ਪ੍ਰੀਖਿਆਵਾਂ ਵਾਂਗ ਸੀਟੀਈਟੀ ਪ੍ਰੀਖਿਆ ਦੇ ਸ਼ਡਿਊਲ ਵਿਚ ਵੀ ਬਦਲਾਅ ਕੀਤਾ ਜਾ ਸਕਦਾ ਹੈ ਪਰ ਅਜੇ ਇਸ ਬਾਰੇ ਵਿਚ ਸੀਬੀਐੱਸਈ ਬੋਰਡ ਵੱਲੋਂ ਕੋਈ ਅਪਡੇਟ ਨਹੀਂ ਆਈ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰੀਖਿਆ ਆਪਣੇ ਤੈਅ ਸ਼ਡਿਊਲ ਮੁਤਾਬਕ ਹੀ ਆਯੋਜਿਤ ਕੀਤੀ ਜਾਵੇਗੀ।

ਸੀਟੀਈਟੀ ਦੀ ਪ੍ਰੀਖਿਆ ਵਿਚ ਦੋ ਪੇਪਰ ਹੁੰਦੇ ਹਨ। ਇਸ ਵਿਚ ਪਹਿਲੀ ਪ੍ਰੀਖਿਆ ਦਾ ਆਯੋਜਨ ਕਲਾਸ 1 ਤੋਂ 5ਵੀਂ ਤਕ ਨੂੰ ਪੜ੍ਹਾਉਣ ਵਾਲੇ ਅਦਿਆਪਕਾਂ ਲਈ ਕੀਤਾ ਜਾਂਦਾ ਹੈ ਜਦਕਿ ਦੂਜੇ ਪੇਪਰ ਵਿਚ ਉਹ ਉਮੀਦਵਾਰ ਹਿੱਸਾ ਲੈਂਦੇ ਹਨ, ਜੋ ਜਮਾਤ ਛੇਵੀਂ ਅਤੇ ਅੱਠਵੀਂ ਦੇ ਅਧਿਆਪਕ ਬਣਨਾ ਚਾਹੁੰਦੇ ਹਨ। ਇਹ ਪ੍ਰੀਖਿਆ ਦੋ ਸ਼ਿਫਟਾਂ ਵਿਚ ਆਯੋਜਿਤ ਕੀਤੀ ਜਾਂਦੀ ਹੈ। ਇਸ ਤਹਿਤ ਪਹਿਲੀ ਸ਼ਿਫਟ ਸਵੇਰੇ 9.30 ਵਜੇ ਤੋਂ ਦੁਪਹਿਰ 12 ਵਜੇ ਤਕ ਅਤੇ ਦੂਜੀ ਸ਼ਿਫਟ ਦੁਪਹਿਰ 2 ਵਜੇ ਤੋਂ 4.30 ਵਜੇ ਤਕ ਆਯੋਜਿਤ ਕੀਤੀ ਜਾਂਦੀ ਹੈ।

ਜਲਦ ਜਾਰੀ ਹੋਣਗੇ ਐਡਮਿਟ ਕਾਰਡ

ਸੀਬੀਐਸਸੀ ਜਲਦ ਹੀ ਸੀਟੀਈਟੀ ਪ੍ਰੀਖਿਆ 2020 ਲਈ ਐਡਮਿਟ ਕਾਰਡ ਜਾਰੀ ਕਰੇਗੀ। ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ https://ctet.nic.in/ 'ਤੇ ਜਾ ਕੇ ਡਾਊਨਲੋਡ ਕਰ ਸਕਦੇ ਹਨ। ਉਥੇ ਦੱਸ ਦੇਈਏ ਕਿ ਪ੍ਰੀਖਿਆ ਵਿਚ ਉਮੀਦਵਾਰਾਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ 90 ਮਿੰਟ ਪਹਿਲਾ ਪ੍ਰੀਖਿਆ ਕੇਂਦਰ 'ਤੇ ਰਿਪੋਰਟ ਕਰਾਂਗੇ।

CTET Exam Date 2020: ਇਹ ਹਨ ਅਹਿਮ ਤਰੀਕਾਂ

ਸੀਟੀਈਟੀ ਪ੍ਰੀਖਿਆ ਲਈ ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤ : 24 ਜਨਵਰੀ 2020

ਆਨਲਾਈਨ ਅਪਲਾਈ ਦੀ ਆਖਰੀ ਤਾਰੀਕ : 9 ਮਾਰਚ 2020

ਐਡਮਿਟ ਕਾਰਡ ਰਿਲੀਜ਼ ਹੋਣ ਦੀ ਤਾਰੀਕ : ਜੂਨ ਵਿਚ ਸੰਭਾਵਨਾ

ਪ੍ਰੀਖਿਆ ਦੀ ਤਾਰੀਕ : 5 ਜੁਲਾਈ 2020

ਰਿਜ਼ਲਟ ਆਉਣ ਦੀ ਮਿਤੀ : ਜੁਲਾਈ ਵਿਚ ਸੰਭਾਵਿਤ

ਸਰਟੀਫਿਕੇਟ ਜਾਰੀ ਹੋਣ ਦੀ ਤਾਰੀਕ : ਅਗਸਤ 2020

Posted By: Tejinder Thind