ਜੇਐੱਨਐੱਨ, ਨਵੀਂ ਦਿੱਲੀ : CTET Admit Card 2019 : ਸੈਂਟਰਲ ਟੀਚਰ ਐਲਿਜੀਬਿਲਟੀ ਟੈਸਟ (Central Teacher Eligibility Test- CTET) ਪ੍ਰੀਖਿਆ ਅਗਲੇ ਮਹੀਨੇ 8 ਦਸੰਬਰ 2019 ਨੂੰ ਹੋਣ ਜਾ ਰਹੀ ਹੈ ਜਿਸ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਐਡਮਿਟ ਕਾਰਡ ਲਈ ਉਮੀਦਵਾਰਾਂ ਨੂੰ ਥੋੜ੍ਹਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕਈ ਮੀਡੀਆ ਰਿਪੋਰਟਸ ਮੁਤਾਬਿਕ ਸੀਟੈੱਟ ਪ੍ਰੀਖਿਆ ਦੀ ਕਾਰਜਸ਼ੀਲ ਬਾਡੀ ਸੀਬੀਐੱਸਈ ਦੇ ਇਕ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਸੀ ਕਿ ਸੀਟੀਈਟੀ ਪ੍ਰਵੇਸ਼ ਪੱਤਰ 20 ਨਵੰਬਰ ਨੂੰ ਐਡਮਿਟ ਕਾਰਡ ਜਾਰੀ ਨਹੀਂ ਕੀਤੇ ਜਾਣਗੇ।

ਅਧਿਕਾਰਤ ਨੋਟੀਫਿਕੇਸ਼ਨ ਮੁਤਾਬਿਕ ਪ੍ਰੀਖਿਆ ਸ਼ੁਰੂ ਹੋਣ ਤੋਂ 90 ਮਿੰਟ ਪਹਿਲਾਂ ਉਮੀਦਵਾਰਾਂ ਨੂੰ ਐਗਜ਼ਾਮ ਸੈਂਟਰ ਪਹੁੰਚਣਾ ਪਵੇਗਾ। ਪਹਿਲਾ ਪੇਪਰ ਸਵੇਰੇ ਸਾਢੇ 9 ਵਜੇ ਸ਼ੁਰੂ ਹੋਵੇਗਾ ਤੇ ਉਮੀਦਵਾਰਾਂ ਨੂੰ ਇਸ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਤਕ ਪਹੁੰਚਣਾ ਪਵੇਗਾ। ਉੱਥੇ ਹੀ ਦੂਸਰਾ ਪੇਪਰ ਦੁਪਹਿਰੇ 02 ਵਜੇ ਸ਼ੁਰੂ ਹੋਵੇਗਾ।

CTET Admit Card 2019 : ਇੰਜ ਕਰੋ ਡਾਊਨਲੋਡ-

ਸਟੈੱਪ-1 : ਸਭ ਤੋਂ ਪਹਿਲਾਂ ਉਮੀਦਵਾਰ ਨੂੰ ਅਧਿਕਾਰਤ ਵੈੱਬਸਾਈਟ ctet.nic.in 'ਤੇ ਜਾਣਾ ਪਵੇਗਾ।

ਸਟੈੱਪ-2 : ਹੁਣ ਇੱਥੇ ਮੌਜੂਦ CTET Admit Card 2019 ਲਿੰਕ 'ਤੇ ਕਲਿੱਕ ਕਰਨਾ ਪਵੇਗਾ।

ਸਟੈੱਪ-3 : ਇੱਥੇ ਆਪਣਾ ਰਜਿਸਟ੍ਰੇਸ਼ਨ ਨੰਬਰ ਤੇ ਜਨਮ ਤਾਰੀਕ ਦਰਜ ਕਰਨੀ ਪਵੇਗੀ।

ਸਟੈੱਪ-4 : ਜਾਣਕਾਰੀ ਸਬਮਿਟ ਕਰਨ ਤੋਂ ਬਾਅਦ ਐਡਮਿਟ ਕਾਰਡ ਸਕ੍ਰੀਨ 'ਤੇ ਓਪਨ ਹੋ ਜਾਵੇਗਾ।

ਸਟੈੱਪ-5 : ਹੁਣ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਲਉ ਤੇ ਭਵਿੱਖ ਲਈ ਇਸ ਦਾ ਇਕ ਪ੍ਰਿੰਟ ਜ਼ਰੂਰ ਲੈ ਲਓ।

Posted By: Seema Anand