ਆਨਲਾਈਨ ਲਰਨਿੰਗ ਜ਼ਰੀਏ ਵਿਦਿਆਰਥੀਆਂ ਲਈ ਉੱਚ ਸਿੱਖਿਆ ਵੱਲ ਵਧਣਾ ਸੌਖਾ ਹੋ ਗਿਆ ਹੈ। ਵੱਖ-ਵੱਖ ਖੇਤਰਾਂ ’ਚ ਕੰਮ ਕਰ ਰਹੇ ਪ੍ਰੋਫੈਸ਼ਨਲਜ਼ ਲਈ ਵੀ ਇਹ ਪ੍ਰਕਿਰਿਆ ਕਾਰਗਰ ਸਾਬਿਤ ਹੋ ਰਹੀ ਹੈ। ਸਿੱਖਣ-ਸਿਖਾਉਣ ਦੀ ਇਸ ਪ੍ਰਕਿਰਿਆ ਦੇ ਕਈ ਫ਼ਾਇਦੇ ਹਨ...

ਅਜਿਹੇ ਵਿਦਿਆਰਥੀ, ਜਿਨ੍ਹਾਂ ਨੂੰ ਆਪਣੇ ਖੇਤਰ ’ਚ ਪਸੰਦੀਦਾ ਕੋਰਸ ਨਹÄ ਮਿਲਦਾ ਜਾਂ ਉਹ ਵਿਦਿਆਰਥੀ, ਜੋ ਕੁਝ ਵੱਖਰਾ ਕਰਨਾ ਚਾਹੰੁਦੇ ਹਨ, ਉਨ੍ਹਾਂ ਲਈ ਆਨਲਾਈਨ ਲਰਨਿੰਗ ਪੜ੍ਹਾਈ ਦਾ ਇਕ ਵਧੀਆ ਜ਼ਰੀਆ ਹੈ। ਸਿੱਖਿਆ ਦੇ ਇਸ ਮਾਧਿਅਮ ਨਾਲ ਸੰਸਥਾ ਤੋਂ ਦੂਰ ਰਹਿਣ ਵਾਲੇ ਵਿਦਿਆਰਥੀ ਵੀ ਘਰ ਬੈਠਿਆਂ ਉੱਚ ਸਿੱਖਿਆ ਪ੍ਰਾਪਤ ਕਰ ਸਕਦੇ ਹਨ। ਇਕ ਪਾਸੇ ਜਿੱਥੇ ਸਰਕਾਰ ਵੱਲੋਂ ਆਨਲਾਈਨ ਲਰਨਿੰਗ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀਆਂ ਤਕ ਸਿੱਖਿਆ ਪਹੰੁਚਾਉਣ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਆਨਲਾਈਨ ਕੋਰਸ ਸ਼ੁਰੂ ਕੀਤੇ ਗਏ ਹਨ।

ਸਮੇਂ ਦੀ ਨਹÄ ਹੈ ਬੰਦਿਸ਼

ਆਨਲਾਈਨ ਪੜ੍ਹਾਈ ਕਰਨ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਈ-ਲਰਨਿੰਗ ਜ਼ਰੀਏ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਮੇਂ ’ਤੇ ਨਿਰਭਰ ਨਹÄ ਕਰਨਾ ਪੈਂਦਾ। ਅਜਿਹੇ ਵਿਦਿਆਰਥੀ ਆਪਣੀ ਸਹੂਲਤ ਅਨੁਸਾਰ ਲੈਪਟਾਪ, ਮੋਬਾਈਲ ਜਾਂ ਇੰਟਰਨੈੱਟ ਜ਼ਰੀਏ ਚੌਵੀ ਘੰਟਿਆਂ ’ਚ ਆਪਣੀ ਇੱਛਾ ਅਨੁਸਾਰ ਕਿਸੇ ਵੀ ਵੇਲੇ ਅਧਿਐਨ ਕਰ ਸਕਦੇ ਹਨ। ਆਨਲਾਈਨ ਲਰਨਿੰਗ ਖ਼ਾਸ ਤੌਰ ’ਤੇ ਪ੍ਰੋਫੈਸ਼ਨਲਜ਼ ਲਈ ਕਾਫ਼ੀ ਕਾਰਗਰ ਹੈ। ਉਹ ਸਿੱਖਿਆ ਦੇ ਇਸ ਮਾਧਿਅਮ ਜ਼ਰੀਏ ਆਪਣੇ ਖਿੱਤੇ ਨਾਲ ਜੁੜੇ ਨਵੇਂ ਕੋਰਸਾਂ ਦੀ ਸਿੱਖਿਆ ਪ੍ਰਾਪਤ ਕਰ ਸਕਦੇ ਹਨ, ਨਾਲ ਹੀ ਪੁਰਾਣੀ ਜਾਣਕਾਰੀ ਨੂੰ ਅਪਡੇਟ ਕਰ ਸਕਦੇ ਹੋ।

ਪੜ੍ਹਨ ਦੀ ਸਹੂਲਤ

ਸਮੇਂ ਦੀ ਪਾਬੰਦੀ ਵਾਂਗ ਆਨਲਾਈਨ ਲਰਨਿੰਗ ’ਚ ਥਾਂ ਦੀ ਵੀ ਕੋਈ ਬੰਦਿਸ਼ ਨਹÄ ਹੰੁਦੀ। ਵਿਦਿਆਰਥੀ ਤੇ ਪ੍ਰੋਫੈਸ਼ਨਲਜ਼ ਨੂੰ ਕਿਸੇ ਤਰ੍ਹਾਂ ਦਾ ਸਟੱਡੀ ਮਟੀਰੀਅਲ ਆਪਣੇ ਨਾਲ ਲੈ ਕੇ ਨਹÄ ਚੱਲਣਾ ਪੈਂਦਾ। ਉਹ ਸਮਾਂ ਮਿਲਦਿਆਂ ਹੀ ਕਿਤੇ ਵੀ ਮੋਬਾਈਲ ਜਾਂ ਲੈਪਟਾਪ ’ਤੇ ਪੜ੍ਹਾਈ ਕਰ ਸਕਦਾ ਹੈ। ਇਥੋਂ ਤਕ ਕਿ ਵਿਦਿਆਰਥੀ ਸਫ਼ਰ ਦੌਰਾਨ ਵੀ ਆਨਲਾਈਨ ਲਰਨਿੰਗ ਕਰ ਸਕਦੇ ਹਨ।

ਜਿੰਨਾ ਚਾਹੋ, ਓਨਾ ਸਿੱਖੋ

ਕਲਾਸਰੂਮ ’ਚ ਪੜ੍ਹਾਈ ਦੌਰਾਨ ਜਿੱਥੇ ਵਿਦਿਆਰਥੀਆਂ ਨੂੰ ਅਧਿਆਪਕ ਵੱਲੋਂ ਦਿੱਤੇ ਜਾਣ ਵਾਲੇ ਲੈਕਚਰ ਜਾਂ ਸਟੱਡੀ ਮਟੀਰੀਅਲ ’ਤੇ ਨਿਰਭਰ ਰਹਿਣਾ ਪੈਂਦਾ ਹੈ, ਉਥੇ ਈ-ਲਰਨਿੰਗ ’ਚ ਵਿਦਿਆਰਥੀ ਆਪਣੀ ਰੁਚੀ ਅਨੁਸਾਰ ਕਿਸੇ ਵੀ ਵਿਸ਼ੇ ’ਤੇ ਜਿੰਨੀ ਚਾਹੁਣ, ਓਨੀ ਜਾਣਕਾਰੀ ਹਾਸਿਲ ਕਰ ਸਕਦੇ ਹਨ। ਆਨਲਾਈਨ ਲਰਨਿੰਗ ਦੌਰਾਨ ਵਿਦਿਆਰਥੀ ਕਿਸੇ ਵਿਸ਼ੇ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰਨ ਲਈ ਵੀਡੀਓ ਜਾਂ ਆਡਿਓ ਕਲਾਸਾਂ ਦੀ ਮਦਦ ਲੈ ਸਕਦੇ ਹਨ। ਕੁਝ ਸੰਸਥਾਵਾਂ ਆਪਣੀਆਂ ਆਨਲਾਈਨ ਕਲਾਸਾਂ ’ਚ ਪੜ੍ਹਨ ਲਈ ਕੰਟੈਂਟ ਦੇਣ, ਵੀਡੀਓ ਉਪਲੱਬਧ ਕਰਵਾਉਣ ਤੋਂ ਇਲਾਵਾ ਅਧਿਆਪਕ ਨਾਲ ਆਨਲਾਈਨ ਗੱਲਬਾਤ ਕਰਨ ਦੀ ਸਹੂਲਤ ਵੀ ਦਿੰਦੀਆਂ ਹਨ।

ਗਰੁੱਪ ਸਟੱਡੀ ਦੀ ਸਹੂਲਤ

ਆਨਲਾਈਨ ਲਰਨਿੰਗ ਦੌਰਾਨ ਤੁਸÄ ਇਕੱਲੇ ਤੇ ਗਰੁੱਪ ਸਟੱਡੀ, ਦੋਵਾਂ ਮਾਧਿਅਮਾਂ ਨਾਲ ਪੜ੍ਹਾਈ ਕਰ ਸਕਦੇ ਹੋ। ਇਕ ਪਾਸੇ ਜਿੱਥੇ ਵਨ-ਟੂ-ਵਨ ਸਟੱਡੀ ’ਚ ਸਿੱਧਾ ਅਧਿਆਪਕ ਨਾਲ ਗੱਲਬਾਤ ਕਰ ਕੇ ਸਮੱਸਿਆ ਦੂਰ ਕਰਨ ਦਾ ਮੌਕਾ ਮਿਲਦਾ ਹੈ, ਉੱਥੇ ਗਰੁੱਪ ਸਟੱਡੀ ਦੌਰਾਨ ਤੁਸÄ ਆਪਣੇ ਕੋਰਸ ਨਾਲ ਜੁੜੇ ਹੋਰ ਵਿਦਿਆਰਥੀਆਂ ਨਾਲ ਮਿਲ ਕੇ ਪੜ੍ਹਾਈ ਕਰ ਸਕਦੇ ਹੋ। ਪੜ੍ਹਨ ਦੀ ਇਸ ਪ੍ਰੀਕਿਰਿਆ ’ਚ ਵਿਦਿਆਰਥੀਆਂ ਨੂੰ ਗਿਆਨ ਦੇ ਨਾਲ-ਨਾਲ ਆਪਣੇ ਤਜਰਬੇ ਸਾਂਝਾ ਕਰਨ ਦਾ ਮੌਕਾ ਮਿਲਦਾ ਹੈ।

ਪਸੰਦੀਦਾ ਸੰਸਥਾ ’ਚ ਕਰੋ ਪੜ੍ਹਾਈ

ਜ਼ਿਆਦਾਤਰ ਵਿਦਿਆਰਥੀ ਆਪਣੇ ਇਲਾਕੇ ’ਚ ਸਥਿਤ ਸੰਸਥਾਵਾਂ ਵੱਲੋਂ ਕਰਵਾਏ ਜਾਣ ਵਾਲੇ ਕੋਰਸ ਹੀ ਚੁਣਦੇ ਹਨ। ਆਨਲਾਈਨ ਲਰਨਿੰਗ ਦੀ ਸੁਵਿਧਾ ਦੂਰੀਆਂ ਦੇ ਇਸ ਦਾਇਰੇ ਨੂੰ ਤੋੜ ਕੇ ਵਿਦਿਆਰਥੀਆਂ ਨੂੰ ਆਪਣੀ ਪਸੰਦੀਦਾ ਸੰਸਥਾ, ਯੂਨੀਵਰਸਿਟੀ ’ਚ ਪੜ੍ਹਨ ਦਾ ਮੌਕਾ ਦਿੰਦੀ ਹੈ। ਅਜਿਹੇ ’ਚ ਵਿਦਿਆਰਥੀਆਂ ਨੂੰ ਆਪਣੀ ਰੁਚੀ ਦੇ ਵਿਸ਼ਿਆਂ ’ਚ ਦਾਖ਼ਲਾ ਲੈਣ ਤੇ ਪਸੰਦੀਦਾ ਖੇਤਰ ’ਚ ਕਰੀਅਰ ਬਣਾਉਣ ਦਾ ਰਸਤਾ ਮਿਲ ਸਕਦਾ ਹੈ।

Posted By: Harjinder Sodhi