ਐਜੂਕੇਸ਼ਨ ਡੈਸਕ : CISF Recruitment 2022 : ਸੈਂਟਰਲ ਇੰਡਸਟਰੀਅਲ ਸਕਿਓਰਟੀ ਫੋਰਸ (Central Industrial Security Force, CISF) ਨੇ ਕਾਂਸਟੇਬਲ/ਟ੍ਰੇਡਜ਼ਮੈਨ ਦੀਆਂ ਪੋਸਟਾਂ ਲਈ ਅਰਜ਼ੀਆਂ ਮੰਗੀਆਂ ਹਨ। ਸੀਆਈਐੱਸਐੱਫ ਨੇ ਰੋਜ਼ਗਾਰ ਸਮਾਚਾਰ ਪੱਤਰ ਤੇ ਅਧਿਕਾਰਤ ਵੈੱਬਸਾਈਟ 'ਤੇ ਇਸ ਸਬੰਧੀ ਅਧਿਕਾਰਤ ਵੈੱਬਸਾਈਟ 'ਤੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਇਸ ਦੇ ਅਨੁਸਾਰ, CISF ਕੁੱਲ 787 ਪੋਸਟਾਂ 'ਤੇ ਨਿਯੁਕਤੀਆਂ ਕਰਨ ਜਾ ਰਿਹਾ ਹੈ। ਹੁਣ ਅਜਿਹੇ ਵਿਚ ਜਿਹੜੇ ਵੀ ਉਮੀਦਵਾਰ ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ 20 ਦਸੰਬਰ, 2022 ਤਕ ਅਪਲਾਈ ਕਰ ਸਕਦੇ ਹਨ। ਉਮੀਦਵਾਰ ਧਿਆਨ ਦੇਣ ਕਿ ਅੰਤਿਮ ਤਰੀਕ ਤੋਂ ਬਾਅਦ ਕੋਈ ਐਪਲੀਕੇਸ਼ਨ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ।

CISF ਵੱਲੋਂ ਜਾਰੀ ਸੂਚਨਾ ਅਨੁਸਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 23 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਰਾਖਵੀਂ ਸ਼੍ਰੇਣੀ ਨਾਲ ਸਬੰਧਤ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ।

ਸਿਲੈਕਸ਼ਨ ਪ੍ਰਕਿਰਿਆ 'ਚ ਇਹ ਫੇਜ਼ ਹੋਣਗੇ ਸ਼ਾਮਲ

ਕਾਂਸਟੇਬਲ/ਟਰੇਡਜ਼ਮੈਨ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਵੱਖ-ਵੱਖ ਪੜਾਵਾਂ 'ਤੇ ਹੋਣ ਵਾਲੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ। ਇਹ ਪ੍ਰੀਖਿਆਵਾਂ ਹਨ- ਲਿਖਤੀ ਪ੍ਰੀਖਿਆ, ਫਿਜ਼ੀਕਲ ਸਟੈਂਡਰਡ ਟੈਸਟ ਫਿਜ਼ੀਕਲ ਸਟੈਂਡਰਡਜ਼ ਟੈਸਟ (ਪੀ. ਐੱਸ. ਟੀ.), ਫਿਜ਼ੀਕਲ ਐਫੀਸ਼ਿਏਂਸੀ ਟੈਸਟ ਤੇ ਮੈਡੀਕਲ ਟੈਸਟ ਦੇ ਆਧਾਰ 'ਤੇ ਕੀਤੀਆਂ ਜਾਣਗੀਆਂ।

CISF Constable Recuritment 2022 : ਸੀਆਈਐੱਸਐੱਫ ਕਾਂਸਟੇਬਲ ਦੀਆਂ ਪੋਸਟਾਂ ਲਈ ਇੰਝ ਕਰੋ ਅਪਲਾਈ

ਸੀਆਈਐੱਸਐੱਫ ਕਾਂਸਟੇਬਲ ਦੀਆਂ ਪੋਸਟਾਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ https://cisfrectt.in 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਨਵਾਂ ਰਜਿਸਟ੍ਰੇਸ਼ਨ ਬਟਨ 'ਤੇ ਕਲਿੱਕ ਕਰ ਕੇ ਪੋਸਟ ਲਈ ਰਜਿਸਟ੍ਰੇਸ਼ਨ ਕਰੋ। ਹੁਣ ਵੇਰਵੇ ਜਮ੍ਹਾਂ ਕਰੋ ਤੇ 'ਘੋਸ਼ਣਾ ਪੱਤਰ' ਨੂੰ ਧਿਆਨ ਨਾਲ ਪੜ੍ਹੋ, ਜੇਕਰ ਤੁਸੀਂ ਘੋਸ਼ਣਾ ਨਾਲ ਸਹਿਮਤ ਹੋ ਤਾਂ 'ਸਬਮਿਟ' ਬਟਨ 'ਤੇ ਕਲਿੱਕ ਕਰੋ। ਹੁਣ ਆਪਣੇ ਰਜਿਸਟ੍ਰੇਸ਼ਨ ਵੇਰਵਿਆਂ ਦੀ ਵਰਤੋਂ ਕਰ ਕੇ ਲੌਗਇਨ ਕਰੋ ਤੇ "ਅਪਲਾਈ ਭਾਗ" ਟੈਬ 'ਤੇ ਕਲਿੱਕ ਕਰੋ। ਹੁਣ ਨਵਾਂ ਪੰਨਾ ਪ੍ਰਦਰਸ਼ਿਤ ਹੋਵੇਗਾ ਤੇ "ਕਾਂਸਟੇਬਲ/ਟਰੇਡਸਮੈਨ-2022" ਲਈ ਬਟਨ 'ਤੇ ਕਲਿੱਕ ਕਰੋ। ਹੁਣ ਪੁੱਛੇ ਗਏ ਵੇਰਵੇ ਭਰੋ।

ਇਸ ਤੋਂ ਬਾਅਦ ਇਕ ਵਾਰ ਉਮੀਦਵਾਰ ਬਿਨੈ-ਪੱਤਰ 'ਚ ਸਾਰੇ ਲੋੜੀਂਦੇ ਵੇਰਵਿਆਂ ਨੂੰ ਭਰ ਦਿੰਦਾ ਹੈ, ਤਾਂ ਉਸਨੂੰ ਹੇਠਾਂ ਦੋ ਬਟਨ ਮਿਲਣਗੇ ਅਰਥਾਤ "ਸੇਵ ਤੇ ਪ੍ਰੀਵਿਊ" ਅਤੇ "ਬੰਦ ਕਰੋ" ਫਿਰ ਆਪਣੀ ਸਹੂਲਤ ਅਨੁਸਾਰ ਇਸਨੂੰ ਚੁਣੋ। ਇਕ ਵਾਰ ਅਰਜ਼ੀ ਫਾਰਮ ਪੂਰੀ ਤਰ੍ਹਾਂ ਭਰ ਜਾਣ ਤੋਂ ਬਾਅਦ ਘੋਸ਼ਣਾ ਨੂੰ ਧਿਆਨ ਨਾਲ ਪੜ੍ਹੋ ਤੇ ਜੇਕਰ ਤੁਸੀਂ ਇਸਨੂੰ ਸਵੀਕਾਰ ਕਰਦੇ ਹੋ ਤਾਂ "ਸਬਮਿਟ" ਬਟਨ 'ਤੇ ਕਲਿੱਕ ਕਰੋ ਜੋ ਉਸ ਵੱਲੋਂ ਭਰੇ ਗਏ ਸਾਰੇ ਡੇਟਾ/ਵੇਰਵਿਆਂ ਨੂੰ ਸੁਰੱਖਿਅਤ ਕਰ ਲਵੇਗਾ।ਇਸ ਤੋਂ ਬਾਅਦ, ਆਪਣੀ ਫੋਟੋ ਤੇ ਦਸਤਖ਼ਤ ਅਪਲੋਡ ਕਰੋ। ਹੁਣ ਸਾਰੇ ਲੋੜੀਂਦੇ ਦਸਤਾਵੇਜ਼ ਤੇ ਚਿੱਤਰ ਅਪਲੋਡ ਕਰਨ ਤੋਂ ਬਾਅਦ, ਪੰਨੇ ਦੇ ਹੇਠਲੇ ਭਾਗ ਵਿਚ ਦਿਖਾਈ ਦੇਣ ਵਾਲੇ "ਭੁਗਤਾਨ" ਬਟਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਇਸ ਦਾ ਪ੍ਰਿੰਟਆਊਟ ਲਓ।

Posted By: Seema Anand